ਕਾਨੂੰਨ ਅਮੀਰਾਂ ਅਤੇ ਰਾਜਨੀਤੀ ਦੇ ਹੱਥਾਂ ਦੀ ਕੱਠਪੁਤਲੀ ਬਣ ਗਿਆ ਹੈ-: ਪ੍ਰੈਸ ਕਲੱਬ ਫਿਰੋਜ਼ਪੁਰ
Published : Dec 28, 2019, 11:35 am IST
Updated : Dec 28, 2019, 11:44 am IST
SHARE ARTICLE
Journalist Gurdarshan Singh Sandhu
Journalist Gurdarshan Singh Sandhu

ਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਧੀਆਂ ਨੂੰ ਕੁੱਖ ਵਿਚ ਕਤਲ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ...

* ਪੱਤਰਕਾਰ ਭਾਈਚਾਰਾ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ ਨੂੰ ਇਨਸਾਫ ਦਿਵਾਉਣ ਲਈ ਤਕੜਾ ਸੰਘਰਸ਼ ਵਿੱਢੇਗਾ

* ਫਰੀਦਕੋਟ ਦੇ ਵਿਮਲ ਗਰਗ ਹਸਪਤਾਲ ਜਿਥੇ ਭਰੂਣ ਟੈਸਟ ਹੋਇਆ ਦੀ ਜਾਂਚ ਹਾਇਰ ਅਥਾਰਟੀ ਤੋ ਕਰਵਾਉਣ ਦੀ ਮੰਗ

ਫਿਰੋਜ਼ਪੁਰ (ਬਲਬੀਰ ਸਿੰਘ ਜੋਸਨ)-: ਪੰਜਾਬ ਵਿਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ, ਪੰਜਾਬ ਕੈਪਟਨ ਸਰਕਾਰ ਦੀ ਅਗਵਾਈ ਵਿਚ ਜੰਗਲ ਰਾਜ ਬਣਦਾ ਜਾ ਰਿਹਾ ਹੈ। ਲੋਕ ਆਪਣੇ ਆਪ ਨੂੰ ਸੂਬੇ ’ਚ ਅਣ-ਸੁਰੱਖਿਅਕ ਸਮਝ ਰਹੇ ਹਨ। ਉੱਥੇ ਪ੍ਰੈਸ ਦੀ ਅਜ਼ਾਦੀ ਦਾ ਗਲਾ ਘੁੱਟਿਆ ਜਾ ਰਿਹਾ ਹੈ ਅਤੇ ਪ੍ਰੈਸ ਦੀ ਅਜ਼ਾਦੀ ਨੂੰ ਦਬਾਉਣ ਦੀਆਂ ਸਰਕਾਰਾ ਵੱਲੋਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

PhotoPhotoਸੂਬੇ ਵਿਚ ਕਾਨੂੰਨ ਅਮੀਰਾਂ ਅਤੇ ਰਾਜਨੀਤਿਕ ਲੋਕਾਂ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਰਹਿ ਗਿਆ ਹੈ। ਇਹ ਪ੍ਰਗਟਾਵਾ ਪ੍ਰੈਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਥਿੰਦ, ਚੈਅਰਮੈਨ ਹਰਚਰਨ ਸਿੰਘ ਸਾਮਾ, ਸੈਕਟਰੀ ਗੁਰਨਾਮ ਗਾਮਾ ਸਿੱਧੂ ਨੇ ਪੱਤਰਕਾਰਾਂ ਦੀ ਹੰਗਾਮੀ ਮੀਟਿੰਗ ਵਿਚ ਪੰਜਾਬ ਸਰਕਾਰ ਨੂੰ ਕਰੜੇ ਹੱਥੀਂ ਲੈਂਦਿਆਂ ਆਖਿਆ ਕਿ ਪ੍ਰੈਸ ਲੋਕਤੰਤਰ ਦਾ ਚੌਥਾ ਥੰਮ ਹੈ, ਉੱਥੇ ਰਾਜਨੀਤਿਕ ਅਤੇ ਅਮੀਰ ਲੋਕ ਪ੍ਰੈਸ ਦਾ ਗਲਾ ਘੁੱਟ ਰਹੇ ਹਨ ਅਤੇ ਹਮੇਸ਼ਾ ਪ੍ਰੈਸ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ ਅਤੇ ਪੱਤਰਕਾਰਾਂ ਤੇ ਝੂਠੇ ਮੁਕੱਦਮੇ ਦਰਜ ਕਰ ਕੇ ਜੇਲ੍ਹ ਵਿਚ ਭੇਜਿਆ ਜਾ ਰਿਹਾ ਹੈ।

Captain Amrinder Singh Captain Amrinder Singhਉਹਨਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਧੀਆਂ ਨੂੰ ਕੁੱਖ ਵਿਚ ਕਤਲ ਕਰਨ ਵਾਲੇ ਲੋਕਾਂ ਤੇ ਸ਼ਿਕੰਜਾ ਕਸ ਕੇ ‘ਬੇਟੀ ਬਚਾਓ ਬੇਟੀ ਪੜਾਓ’ ਦੇ ਨਾਅਰੇ ਲਗਾ ਕੇ ਧੀਆਂ ਨੂੰ ਬਚਾਇਆ ਜਾ ਰਿਹਾ ਹੈ। ਦੂਜੇ ਪਾਸੇ ਲਗਾਤਾਰ ਡਾਕਟਰਾਂ ਵੱਲੋਂ ਹਸਪਤਾਲਾਂ ’ਚ ਭਰੂਣ ਟੈਸਟ ਕਰ ਕੇ ਸਰਕਾਰ ਦੇ ਹੁਕਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਬੱਚੀਆਂ ਨੂੰ ਕੁੱਖਾਂ ਵਿਚ ਹੀ ਕਤਲ ਕਰਨ ਵਰਗਾ ਘਿਨਾਉਣਾ ਕੰਮ ਕੀਤਾ ਜਾ ਰਿਹਾ ਹੈ।

PhotoPhotoਇਹੋ ਜਿਹਾ ਇਕ ਮਾਮਲਾ ਫਰੀਦਕੋਟ ਦੇ ਵਿਮਲ ਗਰਗ ਹਸਪਤਾਲ ਦਾ ਸਾਹਮਣੇ ਆਇਆ ਹੈ। ਜਿਥੇ ਸ਼ਰੇਆਮ ਭਰੂਣ ਟੈਸਟ ਹਸਪਤਾਲ ’ਚ ਹੋਇਆ। ਜਿਸ ਦੀਆਂ ਭਰੂਣ ਟੈਸਟ ਕਰਦਿਆਂ ਦੀਆਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਹਨ ਇਹ ਡਾਕਟਰ ਹਰ ਸਾਲ ਵੱਡੇ ਸਿਹਤ ਵਿਭਾਗ ਦੇ ਅਫਸਰਾਂ ਅਤੇ ਡਾਕਟਰਾਂ ਨੂੰ ਵਿਦੇਸ਼ ਦੀ ਸੈਰ ਕਰਵਾਉਂਦਾ ਹੈ, ਇਸ ਕਰ ਕੇ ਕੋਈ ਵੀ ਡਾਕਟਰ ਇਸ ਦੇ ਹਸਪਤਾਲ ਦੀ ਚੈਕਿੰਗ ਕਰਨ ਨਹੀਂ ਜਾਂਦਾ।

Captain Amrinder SinghCaptain Amrinder Singhਦੱਸਣਯੋਗ ਹੈ ਕਿ ਵਿਮਲ ਗਰਗ ਹਸਪਤਾਲ ਜਿੱਥੇ ਸ਼ਰੇਆਮ ਭਰੂਣ ਟੈਸਟ ਹੋਇਆ ਹੈ ਉਸ ਦੀ ਵੀਡਿਓ ਬਣਾਈ ਗਈ ਜੋ ਕਿ ਕਿਸੇ ਤਰ੍ਹਾਂ ਜੀ ਨਿਊਜ਼ ਚੈਨਲ ਦੇ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ ਕੋਲ ਪਹੁੰਚੀ ਤਾਂ ਪੱਤਰਕਾਰ ਵੱਲੋਂ ਡਾਕਟਰ ਵਿਮਲ ਗਰਗ ਨੂੰ ਇਸ ਵੀਡੀਓ ਬਾਰੇ ਪੁੱਛਿਆ ਤਾਂ ਡਾਕਟਰ ਨੇ ਦੱਸਿਆ ਕਿ ਇਹ ਵੀਡਿਓ ਮੇਰੀ ਗੈਰ ਹਾਜ਼ਰੀ ਵਿਚ ਬਣੀ ਹੈ। ਉਸ ਵਕਤ ਮੈਂ ਵਿਦੇਸ਼ ਗਿਆ ਹੋਇਆ ਸੀ, ਜਦਕਿ ਸੱਚਾਈ ਇਹ ਹੈ ਕਿ ਉਸ ਮਸ਼ੀਨ ਨੂੰ ਸਿਰਫ ਤੇ ਸਿਰਫ ਡਾਕਟਰ ਹੀ ਆਪਣੇ ਪਾਸਵਰਡ ਨਾਲ ਖੋਲ੍ਹ ਸਕਦਾ ਹੈ ਅਤੇ ਡਾਕਟਰ ਦੀ ਮਨਜ਼ੂਰੀ ਨਾਲ ਹੀ ਭਰੂਣ ਹੱਤਿਆ ਹੋਈ ਹੈ।

ਉਕਤ ਡਾਕਟਰ ਹਸਪਤਾਲ ਦੀ ਬਦਨਾਮੀ ਤੇ ਆਪਣੀ ਇੱਜ਼ਤ ਨੂੰ ਦਾਅ ਤੇ ਲਗਦੀ ਦੇਖਦੇ ਹੋਏ ਆਪਣੇ ਅਸਰ ਰਸੂਖ ਨਾਲ ਪੱਤਰਕਾਰ ਤੇ  ਝੂਠਾ ਅਤੇ ਬੇਬੁਨਿਆਦ ਪਰਚਾ ਦਰਜ ਕਰਵਾ ਦਿੱਤਾ ਅਤੇ ਇੱਥੇ ਹੀ ਬਸ ਨਹੀਂ ਕਿ ਉਕਤ ਪੱਤਰਕਾਰ ਤੇ ਇਕ ਕਰੋੜ ਰੁਪਏ ਦੀ ਮੰਗ ਕਰਨ ਦਾ ਝੂਠਾ ਦੋਸ਼ ਲਗਾ ਜੇਲ ਵਿਚ ਭੇਜ ਦਿੱਤਾ।

PhotoPhotoਸਮੂਹ ਪੱਤਰਕਾਰ ਭਾਈਚਾਰੇ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਰਮਿੰਦਰ ਸਿੰਘ, ਪੰਜਾਬ ਪੁਲਿਸ ਦੇ ਡੀਜੇਪੀ ਤੋਂ ਪੁਰਜ਼ੋਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਇਸ ਕੇਸ ਦੀ ਜਾਂਚ ਨੂੰ ਕਿਸੇ ਹਾਇਰ ਅਥਾਰਟੀ ਤੋਂ ਕਾਰਵਾਈ ਜਾਵੇ ਤਾਂ ਜੋ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕੇ ਅਤੇ ਫਰੀਦਕੋਟ ਦੇ ਡਾ. ਵਿਮਲ ਗਰਗ ਤੇ ਉਸ ਦੇ ਹਸਪਤਾਲ ਤੇ ਕਾਨੂੰਨੀ ਕਾਰਵਾਈ ਕਰ ਕੇ ਪਰਚਾ ਦਰਜ ਕੀਤਾ ਜਾਵੇ।

ਸਮੂਹ ਪੱਤਰਕਾਰ ਭਾਈਚਾਰੇ ਨੇ ਅੱਗੇ ਕਿਹਾ ਕਿ ਜੇ ਪੰਜਾਬ ਸਰਕਾਰ ਇਸ ਹਨ੍ਹੇਰ ਗਰਦੀ ਦੀ ਜਾਂਚ ਨਾ ਕਰਵਾਈ ਤਾਂ ਆਉਣ ਵਾਲੇ ਦਿਨਾਂ ਵਿਚ ਪੱਤਰਕਾਰ ਭਾਈਚਾਰਾ ਸੜਕਾਂ ਤੇ ਆ ਜਾਵੇਗਾ ਅਤੇ ਪੱਤਰਕਾਰ ਗੁਰਦਰਸ਼ਨ ਸਿੰਘ ਸੰਧੂ ਨੂੰ ਇਨਸਾਫ਼ ਦਿਵਾਉਣ ਲਈ ਤਕੜਾ ਸੰਘਰਸ਼ ਕਰਨ ਲਈ ਮਜ਼ਬੂਰ ਹੋਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:33 PM

Punjab 'ਚ BJP ਦਾ ਵੱਡਾ ਧਮਾਕਾ, Rozana Spokesman ਕੋਲ ਆਇਆ ਬਹੁਤ ਵੱਡਾ ਸਰਵੇ, ਕਾਂਗਰਸ ਤੇ ਆਪ ਦਾ ਕੀ ਹਾਲ | LIVE

02 Jun 2024 5:12 PM

ਤੱਪਦੀ ਗਰਮੀ 'ਚ ਪੰਛੀਆਂ ਨੂੰ ਬਚਾਉਣ ਨੇ ਲੋਕਾਂ ਨੂੰ ਵੰਡ ਰਹੇ ਕੁੱਜੇ ਤੇ ਦਾਣੇ, ਤੁਸੀਂ ਵੀ ਦਿਓ ਨੌਜਵਾਨਾਂ ਨੂੰ ....

02 Jun 2024 4:07 PM

Punjab Exit poll 'ਚ Khadur Sahib, Ludhiana ਤੋਂ ਜਿੱਤ ਰਹੇ ਆਹ Leader! BJP ਦੀ ਵੀ ਵੱਡੀ ਟੱਕਰ, ਵੱਡੀ ਡਿਬੇਟ

02 Jun 2024 2:29 PM

ਵਧਦਾ ਜਾ ਰਿਹਾ ਗਰਮੀ ਦਾ ਕਹਿਰ, Transformers ਅੱਗੇ ਵੀ ਲਗਾਉਣੇ ਪੈ ਰਹੇ ਨੇ ਕੂਲਰ

02 Jun 2024 12:58 PM
Advertisement