
ਨਜ਼ਦੀਕੀ ਪਿੰਡ ਬੁੱਘੇ ਵਿਖੇ ਇਕ ਕਿਸਾਨ ਦੀ 5 ਏਕੜ ਕਣਕ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ...
ਤਰਨਤਾਰਨ : ਨਜ਼ਦੀਕੀ ਪਿੰਡ ਬੁੱਘੇ ਵਿਖੇ ਇਕ ਕਿਸਾਨ ਦੀ 5 ਏਕੜ ਕਣਕ ਸੜ ਕੇ ਸੁਆਹ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਫ਼ਸਲ ਦਾ ਮੁਆਵਜ਼ਾ ਲੈਣ ਲਈ ਪੀੜਿਤ ਕਿਸਾਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਨਾਇਬ ਤਹਿਸੀਲਦਾਰ ਮੇਲਾ ਸਿੰਘ ਅਪਣੀ ਟੀਮ ਨੂੰ ਨਾਲ ਲੈ ਕੇ ਫਾਇਰ ਬ੍ਰਿਗੇਡ ਸਮੇਤ ਮੌਕੇ ‘ਤ ਪੁੱਜੇ ਤੇ ਅੱਗ ‘ਤੇ ਕਾਬੂ ਪਾਇਆ ਗਿਆ। ਜਾਣਕਾਰੀ ਦਿੰਦਿਆਂ ਮੇਲਾ ਸਿਘ ਨੇ ਦੱਸਿਆ ਕਿ ਅੱਗ ਨੂੰ ਬੁਝਾਉਣ ਦੇ ਬਾਵਜੂਦ ਕਿਸਾਨ ਬਲਵਿੰਦਰ ਸਿੰਘ ਦੀ ਲਗਪਗ 5 ਏਕੜ ਕਣਕ ਸੜ ਕੇ ਸੁਆਹ ਹੋ ਗਈ।
Wheat Feild
ਉਨ੍ਹਾਂ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਬਿਜਲੀ ਸ਼ਾਰਟ ਸਰਕਟ ਹੋ ਸਕਦਾ ਹੈ, ਜਿਸ ਦੀ ਜਾਂਚ ਤੋਂ ਬਾਅਦ ਸਾਰਾ ਪਤਾ ਲੱਗ ਜਾਵੇਗਾ। ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਤਰਨਤਾਰਨ ਦੇ ਫਾਇਰ ਕਰਮਚਾਰੀ ਅਮਨਜੀਤ ਸਿੰਘ, ਹਰਜੀਤ ਸਿੰਘ, ਸਾਹਿਲ ਚਾਵਲਾ ਨਿਤੀਸ਼ ਦੀ ਟੀਮ ਨੇ ਮੌਕੇ ‘ਤੇ ਜਾ ਕੇ ਆਸ-ਪਾਸ ਦੀ ਕਣਕ ਨੂੰ ਸੜਣ ਤੋਂ ਰੋਕ ਦਿੱਤਾ। ਕਿਸਾਨ ਨੇ ਦੱਸਿਆ ਕਿ ਹਵਾ ਤੇਜ਼ ਹੋਣ ਦੇ ਬਾਵਜੂਦ ਨੇੜਲੀ ਕਣਕ ਨੂੰ ਮੌਕੇ ਤੇ ਸਾਵਧਾਨੀ ਨਾਲ ਅੱਗ ਲੱਗਣ ਤੋਂ ਬਚਾ ਲਿਆ ਗਿਆ। ਇਸੇ ਤਰ੍ਹਾਂ ਬਿਜਲੀ ਦੀਆਂ ਤਾਰਾਂ ਸਪਾਰਕ ਹੋਣ ਨਾਲ ਨਿੱਕਲੀ ਚੰਗਿਆੜੀ ਕਰਕੇ 12 ਕਿੱਲੇ ਪੱਕੀ ਹੋਈ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ।
Wheat destroyed by fire
ਇਸ ਸਬੰਧੀ ਕਿਸਾਨ ਦੇਸਾ ਸਿੰਘ, ਕਿਸਾਨ ਨਿਰਮਲ ਸਿੰਘ ਤੇ ਰਛਪਾਲ ਸਿੰਘ ਕਿ ਅੱਜ ਦੁਪਹਿਰ ਕਰੀਬ 1 ਵਜੇ ਸਾਡੇ ਖੇਤ ਜੋ ਕਿ ਬਿਜਲੀ ਘਰ ਦੇ ਨੇੜੇ ਹੀ ਬਿਜਲੀ ਦੀਆਂ ਤਾਰਾਂ ਸਪਾਰਕ ਹੋਈਆਂ ਅਤੇ ਚੰਗਿਆੜੀ ਨਿਕਲਣ ਨਾਲ ਸਾਡੀ ਕ੍ਰਮਵਾਰ 8 ਕਿੱਲੇ ਅਤੇ 4 ਕਿੱਲੇ ਵਿਚ ਖੜ੍ਹੀ ਕਣਕ ਦੀ ਫ਼ਸਲ ਸੜ ਕੇ ਸੁਆਹ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਅੱਗ ‘ਤੇ ਬੜੀ ਮੁਸ਼ਕਲ ਨਾਲ ਕਾਬੂ ਪਾਇਆ ਗਿਆ। ਘਟਨਾ ਦੀ ਸੂਚਨਾ ਪੱਟੀ ਸਦਰ ਪੁਲਿਸ ਨੂੰ ਦਿੱਤੀ ਗਈ। ਮੌਕੇ ‘ਤੇ ਪਹੁੰਚੀ ਸਦਰ ਪੁਲਿਸ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਅੱਗ ‘ਤੇ ਕਾਬੂ ਪਾਇਆ।