
ਇਹ ਸਪੱਸ਼ਟੀਕਰਨ ਮੀਡੀਆ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਆਇਆ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਸ ਨੇ ਵਿਧਾਨ ਸਭਾ ਵਿਚ ਆਦਮਪੁਰ ਹਵਾਈ ਅੱਡੇ ਦਾ ਨਾਂਅ ਬਦਲ ਕੇ ਜਲੰਧਰ ਹਵਾਈ ਅੱਡਾ ਰੱਖਣ ਦਾ ਵਿਧਾਨ ਸਭਾ ਵਿਚ ਕੇਵਲ ਇਕ ਪ੍ਰਸਤਾਵ ਪੇਸ਼ ਕੀਤਾ ਸੀ। ਪੰਜਾਬ ਸਰਕਾਰ ਨੇ ਕਿਹਾ ਕਿ ਉਸ ਦਾ ਹਵਾਈ ਅੱਡੇ ਦਾ ਨਾਂਅ ਬਦਲਣ ਦਾ ਕੋਈ ਇਰਾਦਾ ਨਹੀਂ ਸੀ। ਪੰਜਾਬ ਸਰਕਾਰ ਦੇ ਬੁਲਾਰੇ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਆਦਮਪੁਰ ਹਵਾਈ ਅੱਡਾ ਸ਼੍ਰੀ ਗੁਰੂ ਰਵੀਦਾਸ ਜੀ ਦੇ ਨਾਂਅ ਉਤੇ ਰੱਖਿਆ ਜਾਵੇਗਾ ਜਿਵੇਂ ਕਿ ਵਿਧਾਨ ਸਭਾ ਵਿਚ ਫੈਸਲਾ ਹੋ ਚੁੱਕਿਆ ਹੈ।
Punjab Govt.
ਸਰਕਾਰ ਦਾ ਇਸ ਫੈਸਲੇ ਤੋਂ ਪਿੱਛੇ ਹਟਣ ਦਾ ਕੋਈ ਇਰਾਦਾ ਨਹੀਂ। ਇਹ ਸਪੱਸ਼ਟੀਕਰਨ ਮੀਡੀਆ ਦੀਆਂ ਕਈ ਰਿਪੋਰਟਾਂ ਤੋਂ ਬਾਅਦ ਆਇਆ, ਜਿਨ੍ਹਾਂ ਵਿਚ ਇਹ ਕਿਹਾ ਗਿਆ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਹਵਾਈ ਮੰਤਰੀ ਨੂੰ ਹਵਾਈ ਅੱਡੇ ਦਾ ਨਾਂਅ ਬਦਲਣ ਦੀ ਦਰਖ਼ਾਸਤ ਕੀਤੀ। ਮੁੱਖ ਮੰਤਰੀ ਦੀ ਇਹ ਦਰਖਾਸਤ ਪਰਵਾਸੀ ਪੰਜਾਬੀਆਂ ਅਤੇ ਕੌਮਾਂਤਰੀ ਸੈਲਾਨੀਆਂ ਦੀ ਮੰਗ ਉਤੇ ਕੀਤੀ ਗਈ ਸੀ,
ਜਿੰਨ੍ਹਾਂ ਇਹ ਕਿਹਾ ਸੀ ਕਿ ਜਲੰਧਰ ਆਦਮਪੁਰ ਨਾਲੋਂ ਵੱਧ ਜਾਣਿਆ ਪਛਾਣਿਆ ਨਾਂਅ ਹੈ ਅਤੇ ਹਵਾਈ ਅੱਡੇ ਦਾ ਨਾਂਅ ਜਲੰਧਰ ਉਤੇ ਰੱਖਣਾ ਚਾਹੀਦਾ ਹੈ। ਆਦਮਪੁਰ ਪਹਿਲਾਂ ਕੇਵਲ ਏਅਰ ਫੋਰਸ ਆਧਾਰਿਤ ਸੀ ਅਤੇ ਭਾਰਤੀ ਹਵਾਈ ਸੈਨਾ ਨੇ ਪਿੱਛੇ ਜਿਹੇ ਹੀ ਉਸ ਨੂੰ ਆਮ ਉਡਾਣਾਂ ਵਾਸਤੇ ਵਰਤਣ ਦੀ ਮਨਜ਼ੂਰੀ ਦਿਤੀ ਸੀ ਪਰ ਹਵਾਈ ਅੱਡੇ ਦਾ ਨਾਂਅ ਆਦਮਪੁਰ ਹਵਾਈ ਅੱਡਾ ਹੀ ਚੱਲਿਆ ਆ ਰਿਹਾ ਸੀ।