
ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਅਜ ਸ਼ਾਮ ਪੰਜਾਬ ਵਿਧਾਇਕਾਂ ਦੀ ਦਿਲੀ ਬੈਠਕ ਤੋਂ ਪਹਿਲਾਂ ਸੁਖਪਾਲ ਸਿਂੰਘ ਖਹਿਰਾ
ਚੰਡੀਗੜ, 28 ਜੁਲਾਈ, (ਨੀਲ ਭਲਿੰਦਰ ਸਿਂੰਘ) ਆਮ ਆਦਮੀ ਪਾਰਟੀ ਹਾਈਕਮਾਨ ਵਲੋਂ ਅਜ ਸ਼ਾਮ ਪੰਜਾਬ ਵਿਧਾਇਕਾਂ ਦੀ ਦਿਲੀ ਬੈਠਕ ਤੋਂ ਪਹਿਲਾਂ ਸੁਖਪਾਲ ਸਿਂੰਘ ਖਹਿਰਾ ਨੇ ਬਰਨਾਲਾ ਚ ਪਾਰਟੀ ਆਗੂਆਂ ਅਤੇ ਵਰਕਰਾਂ ਦਾ ਇਕਠ ਕਰ ਵਿਖ਼ਾਇਆ ਹੈ। ਜਿਸ ਮਗਰੋਂ ਖਹਿਰਾ ਦਿਲੀ ਜਾਣ ਤੋਂ ਪਹਿਲਾਂ ਆਪਣੇ ਨਾਲ ਖੜੇ ਕਰੀਬ ਸਤ ਵਿਧਾਇਕਾਂ ਨੂਂ ਅੰਬਾਲਾ ਵਿਖੇ ਮਿਲਣ ਲਈ ਰਵਾਨਾ ਹੋ ਚੁਕੇ ਹਨ।
AAPਅੰਬਾਲਾ ਵਿਖੇ ਕਰੀਬ ਢਾਈ ਵਜੇ ਮੀਟਿਂਗ ਕਰਕੇ ਫੈਸਲਾ ਲਿਆ ਜਾਣਾ ਹੈ ਕਿ ਇਹਨਾਂ ਸਤ ਵਿਧਾਇਕਾਂ ਨੇ ਹਾਈਕਮਾਨ ਦੇ ਦਿਲੀ ਬੈਠਕ ਦੇ ਸਦੇ ਨੂਂ ਸਵੀਕਾਰ ਕਰਨਾ ਹੈ ਜਾਂ ਨਹੀਂ। ਇਹ ਵਿਧਾਇਕ ਉਹ ਵਿਧਾਇਕ ਹੀ ਹਨ ਜੋ ਦੋ ਦਿਨ ਪਹਿਲਾਂ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਮੌਕੇ ਖਹਿਰਾ ਨਾਲ ਖੜੇ ਸਨ। ਇਹਨਾ ਚੋਂ ਗੜਸ਼ੰਕਰ ਤੋਂ ਆਪ ਵਿਧਾਇਕ ਜੈ ਕਿਸ਼ਨ ਰੋੜੀ ਪਹਿਲਾਂ ਹੀ ਦਿਲੀ ਚ ਮੌਜੂਦ ਦੱਸਿਆ ਜਾ ਰਿਹਾ ਹੈ।
Sukhpal Khairaਜਦਕਿ ਖਹਿਰਾ ਜਿਥੇ ਬਰਨਾਲਾ ਚ ਪਾਰਟੀ ਦਾ ਇਕਠ ਕਰ ਗਿਆ ਉਥੇ ਬਰਨਾਲਾ ਤੋਂ ਆਪ ਵਿਧਾਇਕ ਮੀਤ ਹੇਅਰ ਵੀ ਨਦਾਰਦ ਰਿਹਾ। ਇਹ ਵਿਧਾਇਕ ਹੀ ਦਿਲੀ ਵਿਚ ਅਜ ਦੀ ਸਦੀ ਮੀਟਿਂਗ ਦੇ ਮੁਖ ਸੂਤਰਧਾਰ ਦੱਸੇ ਜਾ ਰਹੇ ਹਨ। ਓਧਰ ਦੂਜੇ ਪਾਸੇ ਅਮਰੀਕਾ, ਕਨੇਡਾ ਅਤੇ ਯੂਰਪ ਦੀ ਆਪ ਲੀਡਰਸ਼ਿਪ ਨੇ ਖਹਿਰਾ ਦੇ ਹੱਕ ਚ ਪਾਰਟੀ ਅਤੇ ਪੰਜਾਬ ਦੇ ਆਪ ਵਿਧਾਇਕਾਂ ਨੂਂ ਖੁਲਾ ਖਤ ਲਿਖਿਆ ਹੈ।