ਜਲੰਧਰ ਧਮਾਕੇ ਦਾ ਦੋਸ਼ੀ ਗ੍ਰਿਫਤਾਰ,ਪਿਛਲੇ ਸਾਲ ਦੇ ਧਮਾਕੇ ਦਾ ਵੀ ਹੈ ਦੋਸ਼ੀ
Published : Oct 29, 2019, 12:25 pm IST
Updated : Oct 29, 2019, 12:43 pm IST
SHARE ARTICLE
Diwali blast jalandhar
Diwali blast jalandhar

ਦੀਵਾਲੀ ਦੀ ਰਾਤ ਜਲੰਧਰ ਦੇ ਮਕਸੂਦਾਂ ਵਿਖੇ ਬਾਬਾ ਮੋਹਨ ਦਾਸ ਨਗਰ 'ਚ ਖਾਲੀ ਪਲਾਟ 'ਚ ਹੋਏ ਧਮਾਕੇ ਦੇ ਮਾਮਲੇ 'ਚ ਸੀ. ਆਈ. ਏ. ਸਟਾ

ਜਲੰਧਰ  : ਦੀਵਾਲੀ ਦੀ ਰਾਤ ਜਲੰਧਰ ਦੇ ਮਕਸੂਦਾਂ ਵਿਖੇ ਬਾਬਾ ਮੋਹਨ ਦਾਸ ਨਗਰ 'ਚ ਖਾਲੀ ਪਲਾਟ 'ਚ ਹੋਏ ਧਮਾਕੇ ਦੇ ਮਾਮਲੇ 'ਚ ਸੀ. ਆਈ. ਏ. ਸਟਾਫ-1 ਅਤੇ ਥਾਣਾ ਨੰਬਰ ਇਕ ਦੀ ਪੁਲਿਸ ਨੇ ਸਾਂਝੇ ਤੌਰ 'ਤੇ ਮੁੱਖ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਗੁਰਦੀਪ ਸਿੰਘ ਉਰਫ ਗੋਰਾ ਵਾਸੀ ਰਿਆਜ਼ਪੁਰਾ ਦੇ ਰੂਪ 'ਚ ਹੋਈ ਹੈ, ਜੋ ਕਿ ਪਟਾਕੇ ਵੇਚਣ ਦੀ ਦੁਕਾਨ ਚਲਾਉਂਦਾ ਹੈ।

    Diwali blast jalandharDiwali blast jalandhar

ਪ੍ਰੈੱਸ ਕਾਨਫਰੰਸ ਦੌਰਾਨ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਮਾਮਲੇ 'ਚ ਪੁੱਛ ਪੜਤਾਲ ਕਰਨ ਤੋਂ ਬਾਅਦ ਪਲਾਟ ਮਾਲਕ/ਕੇਅਰ ਟੇਕਰ ਵਿਰੁੱਧ ਕਾਰਵਾਈ ਕਰਦੇ ਹੋਏ ਇੰਡੀਅਨ ਐਕਸਪਲੋਜ਼ਿਵ ਸਬਸਟਾਨਸਿਸ ਐਕਟ 286, 188, 427 ਆਈ. ਪੀ. ਸੀ. ਥਾਣਾ ਡਿਵੀਜ਼ਨ ਨੰਬਰ 1 'ਚ ਦਰਜ ਰਜਿਸਟਰਡ ਕੀਤਾ ਗਿਆ ਸੀ। ਮੌਕੇ 'ਤੇ ਕਾਰਵਾਈ ਕਰਦੇ ਹੋਏ ਕੇਅਰ ਟੇਕਰ ਹਰਜਿੰਦਰ ਸਿੰਘ ਉਰਫ ਜਿੰਦੀ ਪੁੱਤਰ ਤੇਜ ਸਿੰਘ ਵਾਸੀ ਗੁਰਦੇਵ ਨਗਰ ਜਲੰਧਰ ਅਤੇ ਗੁਰਦੀਪ ਸਿੰਘ ਉਰਫ ਗੋਰਾ ਪੁੱਤਰ ਖਜਾਨ ਸਿੰਘ ਵਾਸੀ ਮਕਾਨ ਨੰਬਰ ਈ-330 ਰਿਆਜ਼ਪੁਰਾ ਜਲੰਧਰ ਨੂੰ ਨਾਮਜ਼ਦ ਕੀਤਾ ਗਿਆ ਸੀ। ਉਕਤ ਮੁਲਜ਼ਮ ਤੋਂ ਇਕ ਗੱਡੀ ਵੀ ਬਰਾਮਦ ਕੀਤੀ ਗਈ ਹੈ। 

 Diwali blast jalandharDiwali blast jalandhar

15 ਸਾਲਾਂ ਤੋਂ ਗੁਰਦੀਪ ਕਰ ਰਿਹਾ ਸੀ ਪਟਾਕੇ ਵੇਚਣ ਦਾ ਕੰਮ
ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੁੱਛਗਿੱਛ 'ਚ ਗੁਰਦੀਪ ਸਿੰਘ ਗੋਰਾ ਨੇ ਖੁਲਾਸੇ ਕਰਦੇ ਹੋਏ ਕਿਹਾ ਹੈ ਕਿ ਉਹ ਕਰੀਬ 15 ਸਾਲ ਤੋਂ ਪਟਾਕੇ ਅਤੇ ਚਾਈਨੀਜ਼ ਡੋਰ ਵੇਚਣ ਦੀ ਦੁਕਾਨ ਗੁਰ ਪ੍ਰਤਾਪ ਬਾਗ ਜਲੰਧਰ ਵਿਖੇ ਚਲਾਉਂਦਾ ਹੈ। ਪਹਿਲਾਂ ਉਸ ਨੇ ਆਤਿਸ਼ਬਾਜ਼ੀ ਰੱਖਣ ਸਬੰਧੀ ਜਲੰਧਰ ਵਿਹਾਰ ਵਿਖੇ ਕਿਰਾਏ 'ਤੇ ਗੋਦਾਮ ਲਿਆ ਹੋਇਆ ਸੀ। ਪਿਛਲੇ ਸਾਲ ਦੀਵਾਲੀ ਤੋਂ ਇਕ ਦਿਨ ਪਹਿਲਾਂ ਹੀ ਗੁਰਦੀਪ ਸਿੰਘ ਦਾ ਵਰਿਆਣੇ ਵਾਲਾ ਗੋਦਾਮ ਨਾਜਾਇਜ਼ ਹੋਣ ਕਰਕੇ ਥਾਣਾ ਡਿਵੀਜ਼ਨ ਨੰਬਰ-3 'ਚ ਮੁਕੱਦਮਾ ਦਰਜ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਖਿੰਗਰਾ ਗੇਟ ਵਿਕਰਾਂਤ ਉਰਫ ਕਾਕਾ ਦਾ ਗੋਦਾਮ ਕਿਰਾਏ 'ਤੇ ਲੈ ਲਿਆ ਸੀ। ਗੁਰਦੀਪ ਸਿੰਘ ਨੇ ਇਹ ਪਟਾਕੇ ਲੁਧਿਆਣਾ ਦੀ ਕਿਸੇ ਪਾਰਟੀ ਤੋਂ ਕਰੀਬ 50 ਬੋਰੀਆਂ 70 ਹਜ਼ਾਰ 'ਚ ਖਰੀਦੀਆਂ ਸਨ। ਇਹ ਪਟਾਕੇ ਬੱਚਿਆਂ ਦੇ ਖਿਡੌਣਾ ਰਿੰਗ ਪਿਸਤੌਲ 'ਚ ਚਲਾਉਣ ਵਾਲੇ ਸਨ। 

 Diwali blast jalandharDiwali blast jalandhar

ਪੁਲਿਸ ਦੀ ਸਖਤੀ ਕਾਰਨ ਇਹ ਪਟਾਕੇ ਗੁਰਦੀਪ ਸਿੰਘ ਨੇ ਕਾਕਾ ਦੇ ਗੋਦਾਮ ਨੇੜਿਓਂ ਗੱਡੀ ਕਰਕੇ ਸਾਥੀ ਹਰਜਿੰਦਰ ਸਿੰਘ ਉਰਫ ਜਿੰਦੀ ਦੇ ਰਿਸ਼ਤੇਦਾਰ ਦੇ ਖਾਲੀ ਪਲਾਟ 'ਚ ਰੱਖੇ ਸਨ। ਉਥੇ ਹੀ ਦੂਜੇ ਪਾਸੇ ਬਰਾਮਦਸ਼ੁਦਾ ਟਰੱਕ ਦੇ ਮਾਲਕ ਯਸ਼ਪਾਲ ਪੁੱਤਰ ਮੱਗੂ ਰਾਮ ਵਾਸੀ ਜਲੰਧਰ ਨੇ ਦੱਸਿਆ ਕਿ ਉਹ 1100 ਰੁਪਏ 'ਚ ਇਹ ਪਟਾਕੇ ਗੋਦਾਮ 'ਚ ਛੱਡ ਕੇ ਆਇਆ ਸੀ। ਉਸ ਨੇ ਦੱਸਿਆ ਕਿ ਉਸ ਨੂੰ ਇਹ ਨਹੀਂ ਸੀ ਕਿ ਪਤਾ ਕਿ ਪਲਾਸਟਿਕ ਦੀਆਂ ਬੋਰੀਆਂ 'ਚ ਕਿਹੜਾ ਸਾਮਾਨ ਰੱਖਿਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੱਸਣਯੋਗ ਹੈ ਕਿ ਦੀਵਾਲੀ ਵਾਲੀ ਰਾਤ ਬਾਬਾ ਮੋਹਨ ਦਾਸ ਨਗਰ ਵਿਖੇ ਖਾਲੀ ਪਲਾਟ 'ਚ ਜ਼ਬਰਦਸਤ ਧਮਾਕੇ ਹੋ ਗਿਆ ਸੀ, ਜਿਸ ਦੇ ਕਾਰਨ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਸੀ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

05 May 2024 4:18 PM

Sardar JI ਠੋਕ ਰਹੇ Leader ਅਤੇ ਬਾਬਿਆਂ ਨੂੰ! ਚੋਣਾਂ 'ਚ Kangana Ranaut ਨੂੰ ਟਿਕਟ ਦੇ ਕੇ ਚੈਲੰਜ ਕੀਤਾ ਕਿਸਾਨਾਂ..

05 May 2024 1:54 PM

Patiala ਤੋਂ Shiromani Akali Dal (Amritsar) ਦੇ ਉਮੀਦਵਾਰ Prof. Mahendra Pal Singh ਦਾ ਬੇਬਾਕ Interview

05 May 2024 1:17 PM

Tarunpreet Singh Saundh Interview : ਸ਼੍ਰੋਮਣੀ ਅਕਾਲੀ ਦਲ ਦੇ ਸਮਰਥਕ ਰਿਹਾ ਗਏ ਉਡੀਕਦੇ ਪਰ ਸੁਖਬੀਰ ਬਾਦਲ ਨਹੀਂ ਆਏ

05 May 2024 12:21 PM

Lok Sabha Election 2024 : ਹਲਕਾ ਫਤਹਿਗੜ੍ਹ ਦੇ ਲੋਕਾਂ ਨੇ ਖੋਲ੍ਹ ਦਿੱਤੇ ਪੱਤੇ, ਸੁਣੋ ਕਿਸ ਨੂੰ ਬਣਾ ਰਹੇ ਹਨ MP

05 May 2024 9:16 AM
Advertisement