
ਭਾਰਤ 'ਚ 75 ਫ਼ੀ ਸਦੀ ਤੋਂ ਵਧ ਲੋਕਾਂ ਦਾ ਹਾਈ ਬਲੱਡ ਪ੍ਰੈੱਸ਼ਰ ਕੰਟਰੋਲ ਤੋਂ ਬਾਹਰ : ਅਧਿਐਨ
ਨਵੀਂ ਦਿੱਲੀ, 28 ਨਵੰਬਰ : ਭਾਰਤ 'ਚ ਹਾਈ ਬਲੱਡ ਪ੍ਰੈਸ਼ਰ ਦੇ ਇਕ ਚੌਥਾਈ ਤੋਂ ਵੀ ਘੱਟ ਮਰੀਜ਼ਾ ਦਾ ਬਲੱਡ ਪ੍ਰੈਸ਼ਰ ਕੰਟਰੋਲ ਤੋਂ ਬਾਹਰ ਰਹਿੰਦਾ ਹੈ |'ਦਿ ਲੈਸੇਂਟ ਰੀਜਨਲ ਹੈਲਥ' ਰਸਾਲੇ 'ਚ ਪ੍ਰਕਾਸ਼ਿਤ ਇਕ ਅਧਿਐਨ ਵਿਚ ਇਹ ਪਤਾ ਲਗਿਆ ਹੈ |
ਦਿਲ ਦੇ ਮਰੀਜ਼ਾਂ ਲਈ ਹਾਈ ਬਲੱਡ ਪ੍ਰੈਸ਼ਰ ਇਕ ਅਹਿਮ ਪਰੀਵਰਤਨ ਵਾਲਾ ਕਾਰਕ ਹੈ ਜੋ ਸਮੇਂ ਤੋਂ ਪਹਿਲਾਂ ਮੌਤ ਦੇ ਪ੍ਰਮੁੱਖ ਕਾਰਨਾ ਵਿਚੋਂ ਇਕ ਹੈ | ਰਾਸ਼ਟਰੀ ਰੋਗ ਕੰਟਰੋਲ ਕੇਂਦਰ, ਨਵੀਂ ਦਿੱਲੀ ਅਤੇ ਅਮਰੀਕਾ ਦੇ 'ਬੋਮਸਟਨ ਯੂਨੀਵਰਸਿਟੀ ਸਕੂਲ ਆਫ਼ ਪਬਲਿਕ ਹੈਲਥ' ਸਮੇਤ ਖੋਜਕਰਤਾਵਾਂ ਦੀ ਇਕ ਟੀਮ ਨੇ 2001 ਦੇ ਬਾਅਦ ਪ੍ਰਕਾਸ਼ਤ 51 ਅਧਿਅਨਾਂ ਦੀ ਇਕ ਵਿਵਸਥਿਤ ਸਮੀਖਿਆ ਕੀਤੀ ਜਿਸ ਵਿਚ ਭਾਰਤ 'ਚ ਹਾਈ ਬਲੱਡ ਪ੍ਰੈਸ਼ਰ ਕੰਟਰੋਲ ਦੀਆਂ ਦਰਾਂ ਦਾ ਪਤਾ ਚਲਿਆ | ਖੋਜਕਰਤਾਵਾਂ ਨੇ ਦੇਖਿਆ ਕਿ 21 ਅਧਿਅਨਾਂ (41 ਫ਼ੀ ਸਦੀ) ਵਿਚ ਔਰਤਾਂ ਦੇ ਮੁਕਾਬਲੇ ਪੁਰਸ਼ਾਂ ਵਿਚ ਹਾਈ ਬਲੱਡ ਪ੍ਰੈਸ਼ਰ ਦੇ ਕੰਟਰੋਲ ਦੀ ਸੱਭ ਤੋਂ ਖ਼ਰਾਬ ਦਰ ਮਿਲੀ ਅਤੇ 6 ਅਧਿਅਨਾਂ (12 ਫ਼ੀ ਸਦੀ) ਵਿਚ ਪੈਂਡੂ ਮਰੀਜ਼ਾਂ 'ਚ ਕੰਟਰੋਲ ਦੀ ਦਰ ਜ਼ਿਆਦਾ ਖ਼ਰਾਬ ਮਿਲੀ |
ਅਧਿਐਨ ਦੇ ਲੇਖਕਾਂ ਨੇ ਕਿਹਾ, ''ਭਾਰਤ ਵਿਚ ਹਾਈ ਬਲੱਡ ਪ੍ਰੈਸ਼ਰ ਦੇ ਇਕ ਚੌਥਾਈ ਤੋਂ ਵੀ ਘੱਟ ਮਰੀਜ਼ਾਂ ਦਾ ਬਲੱਡ ਪ੍ਰੈਸ਼ਰ 2016-2020 ਦੇ ਦੌਰਾਨ ਕੰਟਰੋਲ ਵਿਚ ਸੀ | ਹਾਲਾਂਕਿ, ਪਿਛਲੇ ਕੁੱਝ ਸਾਲਾਂ ਦੇ ਮੁਕਾਬਲੇ ਕੰਟਰੋਲ ਦਰ ਵਿਚ ਸੁਧਾਰ ਹੋਇਆ |'' ਉਨ੍ਹਾਂ ਕਿਹਾ, ''ਹਾਈ ਬਲੱਡ ਪ੍ਰੈਸ਼ਰ ਭਾਰਤ ਵਿਚ ਮੌਤ ਦੇ ਮੁੱਖ ਕਾਰਨਾਂ ਵਿਚੋਂ ਇਕ ਹੈ | ਦਿਲ ਦੇ ਮਰੀਜ਼ਾਂ ਦੀ ਮੌਤ ਦੀ ਗਿਣਤੀ ਘੱਟ ਕਰਨ 'ਚ ਹਾਈ ਬਲੱਡ ਪ੍ਰੈਸ਼ਰ ਦੀ ਬੇਹਤਰ ਕੰਟਰੋਲ ਦਰ ਹਾਸਲ ਕਰਨਾ ਅਹਿਮ ਹੈ |'' (ਏਜੰਸੀ)