SI ਹਰਜੀਤ ਸਿੰਘ ਨੂੰ PGI ਤੋਂ ਮਿਲੀ ਛੁੱਟੀ, ਘਰ ਪਹੁੰਚਣ ‘ਤੇ ਹੋਇਆ ਸੁਆਗਤ
Published : Apr 30, 2020, 1:38 pm IST
Updated : Apr 30, 2020, 1:39 pm IST
SHARE ARTICLE
File Photo
File Photo

ਡੀਜੀਪੀ ਦਿਨਕਰ ਗੁਪਤਾ ਨੇ ਪੀਜੀਆਈ ਪਹੁੰਚ ਕੇ ਹਰਜੀਤ ਸਿੰਘ ਦੀ ਹੌਸਲਾ ਅਫ਼ਜ਼ਾਈ ਕੀਤੀ

ਚੰਡੀਗੜ੍ਹ - SI ਹਰਜੀਤ ਸਿੰਘ ਨੂੰ ਪੀ ਜੀ ਆਈ ਤੋਂ ਅੱਜ ਛੁੱਟੀ ਦੇ ਦਿੱਤੀ ਗਈ ਹੈ। ਇਸ ਮੌਕੇ ਹਰਜੀਤ ਸਿੰਘ ਨੇ ਕਿਹਾ ਕਿ ਜੋ ਡਾਕਟਰ, ਪੁਲਿਸ ਅਤੇ ਪ੍ਰਸ਼ਾਸਨ ਕੋਰੋਨਾ ਖਿਲਾਫ਼ ਲੜ ਰਹੇ ਹਨ ਲੋਕਾਂ ਨੂੰ ਉਹਨਾਂ ਦਾ ਸਾਥ ਦੇਣ ਦੀ ਅਪੀਲ ਕਰ ਰਿਹਾ ਹਾਂ।

File photoFile photo

ਇਸ ਤੋਂ ਇਲਾਵਾ ਉਸਨੇ ਪੀ ਜੀ ਆਈ ਦੇ ਡਾਕਟਰਾਂ ਦਾ ਖਾਸ ਧੰਨਵਾਦ ਕੀਤਾ। ਡੀਜੀਪੀ ਦਿਨਕਰ ਗੁਪਤਾ ਨੇ ਪੀਜੀਆਈ ਪਹੁੰਚ ਕੇ ਹਰਜੀਤ ਸਿੰਘ ਦੀ ਹੌਸਲਾ ਅਫ਼ਜ਼ਾਈ ਕੀਤੀ। ਇਸ ਦੇ ਨਾਲ ਹੀ ਬੇਟੇ ਨੂੰ ਵੀ ਨਿਯੁਕਤੀ ਪੱਤਰ ਮਿਲਿਆ।

File photoFile photo

ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਪਟਿਆਲਾ ਪੁਲਿਸ ਅਤੇ ਨਿਹੰਗਾ ਦੀ ਆਪਸੀ ਝੜਪ ਦੌਰਾਨ ਹਰਜੀਤ ਸਿੰਘ ਦਾ ਹੱਥ ਵੱਢਿਆ ਗਿਆ ਸੀ ਉਸ ਤੋਂ ਬਾਅਦ ਪੀ ਜੀ ਆਈ ਡਾਕਟਰਾਂ ਨੇ ਸਰਜਰੀ ਕਰਕੇ ਐਸ ਆਈ ਹਰਜੀਤ ਸਿੰਘ ਦਾ ਹੱਥ ਠੀਕ ਕਰ ਦਿੱਤਾ ਸੀ।

File photoFile photo

ਡਾਕਟਰਾਂ ਨੇ ਹਰਜੀਤ ਸਿੰਘ ਦੀ ਸਿਹਤ ਨੂੰ ਦੇਖਦੇ ਹੋਏ ਅੱਜ ਛੁੱਟੀ ਦੇ ਦਿੱਤੀ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹਰਜੀਤ ਸਿੰਘ ਦਾ ਹੱਥ ਜੋੜਣ ਲਈ ਸਰਜਰੀ ਸਵੇਰੇ 10 ਵਜੇ ਸ਼ੁਰੂ ਕੀਤੀ ਗਈ ਸੀ।

File photoFile photo

ਇਸ ਦੌਰਾਨ ਮਰੀਜ ਦੇ ਹੱਥ ਨੂੰ ਜੋੜਿਆ ਗਿਆ ਅਤੇ ਇਹ ਅਪਰੇਸ਼ਨ 7.5 ਘੰਟੇ ਤੱਕ ਚੱਲਿਆ। ਤਕਨੀਤੀ ਤੌਰ ‘ਤੇ ਇਹ ਸਰਜਰੀ ਬਹੁਤ ਹੀ ਚੁਣੌਤੀਪੂਰਨ ਸੀ, ਜੋ ਕੀ ਸਫਲਤਾਪੂਰਵਕ ਮੁਕੰਮਲ ਕੀਤੀ ਗਈ।

Dinkar Gupta, DGPDinkar Gupta

ਇਸ ਦੌਰਾਨ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਡਾਕਟਰਾਂ ਦਾ ਇਸ ਸਫਲ ਅਪਰੇਸ਼ਨ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ ਸੀ। ਉਹਨਾਂ ਕਿਹਾ ਕਿ ‘ਸਾਡੇ ਪਿਆਰੇ ਸਾਥੀ ਏਐਸਆਈ ਹਰਜੀਤ ਸਿੰਘ ਦੀ ਸਰਜਰੀ ਪ੍ਰਮਾਤਮਾ ਦੀ ਕਿਰਪਾ ਨਾਲ ਚੰਗੀ ਤਰ੍ਹਾਂ ਚੱਲੀ ਅਤੇ ਮੁਕੰਮਲ ਵੀ ਹੋਈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਸਕੂਲਾਂ ਨੂੰ ਧਮਕੀ ਸਾਜ਼ਿਸ਼ ਜਾਂ ਸ਼ਰਾਰਤ,ਕੌਣ ਪੈਦਾ ਕਰ ਰਿਹਾ ਮਾਪਿਆਂ ਤੇ ਵਿਦਿਆਰਥੀਆਂ 'ਚ ਸਹਿਮ ਦਾ ਮਾਹੌਲ

18 Feb 2026 4:23 PM

ਬੰਗਲਾਦੇਸ਼ 'ਚ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ, ਬੰਗਲਾਦੇਸ਼ੀ ਹਿੰਦੂਆਂ ਲਈ ਕੀ ਕਦਮ ਚੁੱਕੇਗੀ ਭਾਰਤ ਸਰਕਾਰ?

16 Feb 2026 1:54 PM

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM
Advertisement