
ਚੰਡੀਗੜ੍ਹ ਦੇ ਐਸਐਸਪੀ ਨੇ ਲਾਈ ਹਰਜੀਤ ਸਿੰਘ ਦੀ ਨੇਮ ਪਲੇਟ
ਚੰਡੀਗੜ੍ਹ, 27 ਅਪ੍ਰੈਲ (ਤਰੁਣ ਭਜਨੀ) : ਪੰਜਾਬ ਪੁਲਿਸ ਦੇ ਸਭ ਇੰਸਪੈਕਟਰ ਹਰਜੀਤ ਸਿੰਘ ਦੇ ਸਨਮਾਨ ਵਿਚ ਚੰਡੀਗੜ ਦੀ ਐਸਐਸਪੀ ਨਿਲਾਂਬਰੀ ਜਗਦਲੇ ਅਤੇ ਐਸਐਸਪੀ ਟਰੈਫਿਕ ਅਤੇ ਸੁਰੱਖਿਆ ਸ਼ਸ਼ਾਂਕ ਆਨੰਦ ਨੇ ਸੋਮਾਵਾਰ ਨੂੰ ਹਰਜੀਤ ਸਿੰਘ ਦੇ ਨਾਮ ਦੀ ਨੇਮ ਪਲੇਟ ਲਗਾਈ। ਇਸ ਤਰ੍ਹਾਂ ਉਨ੍ਹਾਂ ਨੇ ਪੰਜਾਬ ਪੁਲਿਸ ਦਾ ਸਮਰਥਨ ਕੀਤਾ ਜਿਸਦੇ 80 ਹਜਾਰ ਅਫਸਰਾਂ ਅਤੇ ਕਰਮਚਾਰੀਆਂ ਨੇ ਸੋਮਵਾਰ ਨੂੰ ਮੈਂ ਵੀ ਹਰਜੀਤ ਹਾਂ ਮੁਹਿੰਮ ਦੇ ਤਹਿਤ ਹਰਜੀਤ ਸਿੰਘ ਦੀ ਨੇਮ ਪਲੇਟ ਲਗਾ ਕੇ ਕੰਮ ਕੀਤਾ।
ਹਰਜੀਤ ਉਤੇ ਕੁੱਝ ਦਿਨਾਂ ਪਹਿਲਾਂ ਪਟਿਆਲਾ ਵਿਚ ਡਿਊਟੀ ਦੇ ਦੌਰਾਨ ਇਕ ਨਿਹੰਗ ਸਿੰਘ ਨੇ ਹਮਲਾ ਕਰ ਦਿਤਾ ਸੀ। ਇਸ ਵਿਚ ਉਨ੍ਹਾਂ ਦਾ ਹੱਥ ਬਾਂਹ ਤੋਂ ਕੱਟਕੇ ਵੱਖ ਹੋ ਗਿਆ ਸੀ। ਬਾਅਦ ਵਿਚ ਪੀਜੀਆਈ ਵਿਚ ਅੱਠ ਘੰਟੇ ਦੇ ਆਪਰੇਸ਼ਨ ਦੇ ਬਾਅਦ ਹੱਥ ਨੂੰ ਜੋੜਿਆ ਗਿਆ। ਸੋਮਵਾਰ ਨੂੰ ਹੀ ਉਨ੍ਹਾਂਨੂੰ ਪੀਜੀਆਈ ਤੋਂ ਡਿਸਚਾਰਜ ਕੀਤਾ ਗਿਆ ਹੈ। ਡਿਊਟੀ ਵਿਚ ਮੁਸਤੈਦੀ ਦੇ ਮੱਦੇਨਜਰ ਹਮਲੇ ਦੇ ਬਾਅਦ ਪੰਜਾਬ ਪੁਲਿਸ ਨੇ ਐਸਆਈ ਦੀ ਰੈਂਕ ਤੇ ਪ੍ਰਮੋਟ ਕਰ ਦਿਤਾ ਸੀ।
ਜਿਕਰਯੋਗ ਹੈ ਕਿ ਪੰਜਾਬ ਪੁਲਿਸ ਦੇ ਡੀਜੀਪੀ ਤੋਂ ਲੈ ਕੇ ਸਾਰੇ ਰੈਂਕ ਦੇ ਪੁਲਿਸ ਕਰਮਚਾਰੀਆਂ ਨੇ ਸਬ ਇੰਸਪੈਕਟਰ ਹਰਜੀਤ ਸਿੰਘ ਦੇ ਨਾਮ ਦਾ ਨੇਮ ਪਲੇਟ ਲਗਾਈ ਹੈ। ਚੰਡੀਗੜ ਦੀ ਐਸਐਸਪੀ ਨਿਲਾਂਬਰੀ ਜਗਦਾਲੇ ਪੰਜਾਬ ਅਤੇ ਐਸਐਸਪੀ ਟਰੈਫਿਕ ਅਤੇ ਸੁਰੱਖਿਆ ਸ਼ਸ਼ਾਂਕ ਆਨੰਦ ਹਰਿਆਣਾ ਕੈਡਰ ਦੇ ਹਨ। ਹਾਲਾਂਕਿ ਡੀਜੀਪੀ ਸੰਜੇ ਬੈਨੀਵਾਲ ਸਿਵਲ ਵਿਚ ਆਏ ਸਨ , ਜਿਸਦੀ ਵਜ੍ਹਾ ਨਾਲ ਉਨ੍ਹਾਂਨੇ ਨੇਮ ਪਲੇਟ ਨਹੀਂ ਲਗਾਈ ਸੀ।
ਚੰਡੀਗੜ੍ਹ ਪੁਲਿਸ ਦੀ ਐਸਐਸਪੀ ਨੀਲਾਂਬਰੀ ਜਗਦਾਲੇ ਅਤੇ ਐਸਐਸਪੀ ਸ਼ਸ਼ਾਂਕ ਆਨੰਦ ਨੇ ਵਟਸਐਪ ਸਟੇਟਸ ਵੀ ਬਦਲਾ ਦਿਤਾ ਹੈ। ਦੋਨਾਂ ਨੇ ਆਪਣੇ ਵਟਸਐਪ ਸਟੇਟਸ ਤੇ ਲਿਖਿਆ - ਮੈ ਵੀ ਹਰਜੀਤ ਸਿੰਘ ਹਾਂ ।