
ਇਲਾਕੇ ਵਚ ਉਸ ਸਮੇਂ ਸ਼ੋਕ ਦੀ ਲਹਿਰ ਫੈਲ ਗਈ, ਜਦੋ ਗਤ ਦਿਵਸ ਦੁਪਿਹਰ ਲਗਪਗ 3 ਵਜੇ ਹੋਏ ਭਿਆਨਕ ਸੜਕ ‘ਚ ਕਰੀਬੀ...
ਫਿਲੌਰ: ਇਲਾਕੇ ਵਚ ਉਸ ਸਮੇਂ ਸ਼ੋਕ ਦੀ ਲਹਿਰ ਫੈਲ ਗਈ, ਜਦੋ ਗਤ ਦਿਵਸ ਦੁਪਿਹਰ ਲਗਪਗ 3 ਵਜੇ ਹੋਏ ਭਿਆਨਕ ਸੜਕ ‘ਚ ਕਰੀਬੀ ਪਿੰਡ ਸੇਲਕੀਆਨਾ ਤਹਿ. ਫਿਲੌਰ ਦੀ ਵਸਨੀਕ ਮਾਂ ਉਤੇ ਉਸਦੀ ਬੇਟੀ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸਦੀ ਸੱਸ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ। ਮ੍ਰਿਤਕ ਦੇ ਪਰਵਾਰਕ ਮੈਂਬਰਾਂ ਨੇ ਦੱਸਆ ਕਿ ਉਨ੍ਹਾਂ ਦੀ ਨੂੰਹ (24) ਪਤਨੀ ਕਮਲ,
Accident
ਅਪਣੀ ਡੇਢ ਸਾਲੀ ਦੀ ਬੇਟੀ ਮਨਵੀਰ ਤੇ ਸੱਸ ਕੁਲਜਿੰਦਰ ਕੌਰ ਉਰਫ਼ ਕਿੰਦਰ (45) ਪਤਨੀ ਜਨਕ ਰਾਜ ਵਾਸੀ ਪਿੰਡ ਸੇਲਕੀਆਨਾ ਅਪਣੇ ਗੁਆਂਢ ‘ਚ ਰਹਿੰਦੇ ਲੜਕੇ ਵਿਸ਼ਾਲ ਪੁੱਤਰ ਜਗਦੀਸ਼ ਨੂੰ ਨਾਲ ਲੈ ਕੇ ਮੋਟਰਸਾਇਕਲ ‘ਤੇ ਸਵਾਰ ਹੋ ਕੇ ਸ਼ਹੀਦ ਭਗਤ ਸਿੰਘ ਨਗਰ ਤੋਂ ਦਵਾਈ ਲੈਣ ਗਏ ਸੀ। ਜਦੋਂ ਉਹ ਦਵਾਈ ਲੈ ਕੇ ਵਾਪਿਸ ਘਰ ਨੂੰ ਆ ਰਹੇ ਸੀ, ਤਾਂ ਨਵਾਂਸ਼ਹਿਰ ਮੁੱਖ ਮਾਰਗ ‘ਤੇ ਸਥਿਤ ਕਸਬਾ ਚਕਦਾਨਾ ‘ਚ ਉਨ੍ਹਾਂ ਦੇ ਮੋਟਰਸਾਇਕਲ ਦੇ ਸਾਹਮਣੇ ਤੋਂ ਆ ਰਹੇ ਹੋਰ ਮੋਟਰਸਾਇਕਲ ਨਲਾ ਟੱਕਰ ਹੋ ਗਈ, ਜਿਸ ਕਾਰਨ ਰੀਨਾ ਰਾਨੀ, ਉਸਦੀ ਡੇਢ ਸਾਲ ਦੀ ਬੇਟੀ ਮਨਵੀਰ ਕੌਰ ਤੇ ਸੱਸ ਕੁਲਜਿੰਦਰ ਕੌਰ ਸੜਕ ‘ਤੇ ਡਿੱਗ ਗਈ।
Accident
ਇਸ ਦੌਰਾਨ ਪਿਛੇ ਤੋਂ ਆ ਰਹੇ ਟਰੱਕ ਨੇ ਉਨ੍ਹਾਂ ਨੂੰ ਬੂਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਰੀਨਾ ਰਾਨੀ ਤੇ ਉਸਦੀ ਬੇਟੀ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਗੰਭੀਰ ਰੂਪ ‘ਚ ਜ਼ਖ਼ਮੀ ਸੱਸ ਨੂੰ ਇਲਾਜ ਦੇ ਲਈ ਚਕਦਾਨਾ ਦੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਉਸਨੂੰ ਨਵਾਂ ਸ਼ਹਿਰ ਦੇ ਇਕ ਹਸਪਤਾਲ ਵਿਚ ਰੈਫ਼ਰ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਮ੍ਰਿਤਕਾਂ ਦੀਆਂ ਲਾਸ਼ਾਂ ਦਾ ਸਿਵਲ ਹਸਪਤਾਲ ਨਵਾਂ ਸ਼ਹਿਰ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪਰਵਾਰ ਨੂੰ ਸੌਂਪ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।