
ਬੱਚਿਆਂ ਦੇ ਮਨਪਸੰਦ ਚਿਪਸ ਕੁਰਕੁਰਿਆਂ ਦੇ ਰੈਪਰ ਵਾਤਾਵਰਣ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ। ਮਲਟੀ ਲੇਅਰ ਪਲਾਸਟਿਕ (ਐਮਐਲਪੀ) ਹੋਣ ਕਾਰਨ ਇਹ ਖ਼ਤਮ ਨਹੀਂ...
ਚੰਡੀਗੜ੍ਹ : ਬੱਚਿਆਂ ਦੇ ਮਨਪਸੰਦ ਚਿਪਸ ਕੁਰਕੁਰਿਆਂ ਦੇ ਰੈਪਰ ਵਾਤਾਵਰਣ ਲਈ ਵੱਡੀ ਚੁਣੌਤੀ ਬਣਦੇ ਜਾ ਰਹੇ ਹਨ। ਮਲਟੀ ਲੇਅਰ ਪਲਾਸਟਿਕ (ਐਮਐਲਪੀ) ਹੋਣ ਕਾਰਨ ਇਹ ਖ਼ਤਮ ਨਹੀਂ ਹੋ ਰਹੀ ਹੈ। ਰੋਜ਼ ਕਈ ਹਜ਼ਾਰ ਟਨ ਅਜਿਹਾ ਪਲਾਸਟਿਕ ਵਰਤੋਂ ਹੋ ਰਿਹਾ ਹੈ। ਹੁਣ ਇਸ ਐਮਐਲਪੀ ਨੂੰ ਸੜਕ ਨਿਰਮਾਣ ਵਿਚ ਖਪਾਉਣ ਦੀ ਤਿਆਰੀ ਹੋ ਰਹੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨੂੰ ਲੈ ਕੇ ਥਾਪਰ ਯੂਨੀਵਰਸਿਟੀ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਪ੍ਰਯੋਗ ਵੀ ਸਫ਼ਲ ਰਿਹਾ ਹੈ।
plastic waste road in Punjabਹੁਣ ਪੀਡਬਲਯੂਡੀ ਵਿਭਾਗ ਇਸ ਦੀ ਵਰਤੋਂ ਉਥੇ ਕਰੇਗਾ, ਜਿੱਥੇ ਹੈਵੀ ਵਾਹਨ ਲੰਘਦੇ ਹਨ। ਜੇਕਰ ਇਹ ਪ੍ਰਯੋਗ ਸਫ਼ਲ ਰਿਹਾ ਤਾਂ ਐਮਐਲਪੀ ਨੂੰ ਖ਼ਤਮ ਕਰਨ ਲਈ ਸੜਕ ਸਭ ਤੋਂ ਚੰਗਾ ਜ਼ਰੀਆ ਬਣੇਗਾ। ਖੋਜ ਲਈ ਲੁਧਿਆਣਾ ਵਿਚ ਇਕੋਲਾਹਾ ਪਿੰਡ ਤੋਂ ਲੰਘਦੀ ਸੜਕ 'ਤੇ ਐਮਐਲਪੀ ਨੂੰ ਕੋਲਤਾਰ ਦੇ ਨਾਲ ਵਰਤੋਂ ਕਰ ਕੇ ਇਕ ਛੋਟੇ ਹਿੱਸੇ ਦਾ ਨਿਰਮਾਣ ਕੀਤਾ ਗਿਆ ਸੀ। ਥਾਪਰ ਯੂਨੀਵਰਸਿਟੀ ਪਟਿਆਲਾ ਦੇ ਸਿਵਲ ਇੰਜਨੀਅਰਿੰਗ ਵਿਭਾਗ ਵਲੋਂ ਇਸ ਸਾਈਟ ਵਿਚ ਟੈਸਟ ਕੀਤਾ ਗਿਆ ਹੈ ਅਤੇ ਇਸ ਨੂੰ ਹਰੀ ਝੰਡੀ ਦਿਤੀ।
plastic waste road in Punjab ਇਸ ਲਈ ਸੜਕਾਂ ਦੀ ਮਜ਼ਬੂਤੀ ਅਤੇ ਟਿਕਾਊਪਣ ਦੇ ਮਾਮਲੇ ਵਿਚ ਐਮਐਲਪੀ ਦੇ ਸਮੂਹਕ ਪ੍ਰਭਾਵ ਦਾ ਜਾਇਜ਼ਾ ਲੈਣ ਲਈ ਕੁੱਝ ਹੋਰ ਸੜਕਾਂ ਬਣਾਈਆਂ ਜਾਣਗੀਆਂ। ਇਹ ਸੜਕਾਂ ਉਥੇ ਬਣਨਗੀਆਂ, ਜਿੱਥੇ ਹੈਵੀ ਵਾਹਨ ਲੰਘਦੇ ਹਨ ਤਾਕਿ ਸੜਕ ਦੀ ਮਜ਼ਬੂਤੀ ਅਤੇ ਟਿਕਾਊਪਣ ਦਾ ਸਹੀ ਅੰਦਾਜ਼ਾ ਹੋ ਸਕੇ। ਪੰਜਾਬ ਦੇ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਵਿਭਾਗ ਦੇ ਅਧਿਕਾਰੀਆਂ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਇਸ ਸਬੰਧੀ ਗੱਲਬਾਤ ਕੀਤੀ।
plastic waste road in Punjabਉਨ੍ਹਾਂ ਦਸਿਆ ਕਿ ਇਸ ਨਾਲ ਕੇਸ ਦੇ ਅਧਿਐਨ ਦਾ ਨਤੀਜਾ ਰਸਮੀ ਮਨਜ਼ੂਰੀ ਲਈ ਹਾਈਵੇਅ ਰਿਸਰਚ ਬੋਰਡ ਨੂੰ ਭੇਜ ਦਿਤਾ ਜਾਵੇਗਾ। ਬੋਰਡ ਤੋਂ ਸੜਕਾਂ, ਫੁਟਪਾਥਾਂ ਦੇ ਨਿਰਮਾਣ ਅਤੇ ਮੁਰੰਮਤ ਵਿਚ ਐਮਐਲਪੀ ਦੀ ਹੋਰ ਸਮੱਗੀ ਦੇ ਨਾਲ ਵਰਤੋਂ ਦੇ ਬਾਰੇ ਵਿਚ ਵੀ ਦਿਸ਼ਾ ਨਿਰਦੇਸ਼ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਅਤੇ ਫੁਟਪਾਥ ਦੇ ਨਿਰਮਾਣ ਲਈ ਮਲਟੀ ਲੇਅਰਡ ਪਲਾਸਟਿਕ ਦੀ ਵਰਤੋਂ ਕਰਨ ਨਾਲ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਦਾ ਵੀ ਹੱਲ ਨਿਕਲੇਗਾ।
plastic waste road in Punjabਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਕਾਹਨ ਸਿੰਘ ਪੰਨੂ ਨੇ ਕਿਹਾ ਕਿ ਬਜ਼ਾਰ ਵਿਚ ਚਿਪਸ, ਸਨੈਕਸ ਅਤੇ ਮਾਊਥ ਫ੍ਰੈਸ਼ਨਰਜ਼ ਦੀ ਪੈਕਿੰਗ ਲਈ ਵਰਤੋਂ ਕੀਤੀ ਜਾਣ ਵਾਲੀ ਮਲਟੀ ਲੇਅਰਡ ਪਲਾਸਟਿਕ ਦੇ ਪੈਕੇਟ ਨਾ ਗਲਦੇ ਹਨ ਅਤੇ ਨਾ ਹੀ ਇਨ੍ਹਾਂ ਦਾ ਕੋਈ ਹੱਲ ਹੈ। ਉਨ੍ਹਾਂ ਕਿਹਾ ਕਿ ਐਮਐਲਪੀ ਹਰੇਕ ਸਾਲ ਹਜ਼ਾਰਾਂ ਟਨ ਦੇ ਹਿਸਾਬ ਨਾਲ ਇਕੱਠਾ ਹੋ ਰਿਹਾ ਹੈ ਜੋ ਕਿ ਈਕੋ ਸਿਸਟਮ ਲਈ ਇਕ ਵੱਡਾ ਖ਼ਤਰਾ ਹੈ।
ਉਨ੍ਹਾਂ ਕਿਹਾ ਕਿ ਸੜਕਾਂ ਦੇ ਨਿਰਮਾਣ ਵਿਚ ਐਮਐਲਪੀ ਦੀ ਵਰਤੋਂ ਸਬੰਧੀ ਇਕ ਉਮੀਦ ਦੀ ਕਿਰਨ ਨਜ਼ਰ ਆਈ ਹੈ। ਇਹ ਕਦਮ ਆਉਣ ਵਾਲੇ ਦਿਨਾਂ ਵਿਚ ਕਾਫ਼ੀ ਕਾਰਗਰ ਸਾਬਤ ਹੋਵੇਗਾ। ਇਸ ਨਾਲ ਵਾਤਾਵਰਣ ਵੀ ਸਾਫ਼ ਸੁਥਰਾ ਹੋ ਜਾਵੇਗਾ।