ਟਰੈਵਲ ਏਜੰਟ ਦੇ ਲਾਅਰਿਆਂ ਤੋਂ ਦੁਖੀ ਨੌਜਵਾਨ ਨੇ ਕੀਤੀ ਖੁਦਕੁਸ਼ੀ
Published : Jul 30, 2021, 4:05 pm IST
Updated : Jul 30, 2021, 5:16 pm IST
SHARE ARTICLE
young man commits suicide
young man commits suicide

ਏਜੰਟ ਨੇ ਨਾ ਵਿਦੇਸ਼ ਭੇਜਿਆ ਅਤੇ ਨਾ ਹੀ ਪੈਸੇ ਵਾਪਸ ਦਿੱਤੇ

ਖੰਨਾ (ਧਰਮਿੰਦਰ ਸਿੰਘ) ਪੰਜਾਬ ਅੰਦਰ ਟਰੈਵਲ ਏਜੰਟਾਂ ਦੀ ਧੋਖਾਧੜੀ ਦਾ ਸ਼ਿਕਾਰ ਲੋਕ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਹੇ ਹਨ। ਹੁਣ ਖੰਨਾ ਦੇ ਨੇੜਲੇ ਪਿੰਡ ਬਗਲੀ ਕਲਾਂ ਵਿਖੇ ਇੱਕ ਨੌਜਵਾਨ ਨੇ ਏਜੰਟ ਤੋਂ ਦੁਖੀ ਹੋ ਕੇ ਆਤਮਹੱਤਿਆ ਕਰ ਲਈ। 

young man commits suicideyoung man commits suicide

ਮ੍ਰਿਤਕ ਦੀ ਪਹਿਚਾਣ ਰਵੀਦੀਪ ਸਿੰਘ ਉਮਰ 27 ਸਾਲ ਵਜੋਂ ਹੋਈ ਹੈ। ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹਨਾਂ ਨੇ ਰਵੀਦੀਪ ਨੂੰ ਦੁਬਈ ਭੇਜਣ ਵਾਸਤੇ ਪਿੰਡ ਰਸੂਲੜਾ ਦੇ ਇੱਕ ਏਜੰਟ ਰਣਧੀਰ ਸਿੰਘ ਪੁੱਤਰ ਬਲਦੇਵ ਸਿੰਘ ਨੂੰ 65 ਹਜਾਰ ਰੁਪਏ ਦਿੱਤੇ ਸੀ।

young man commits suicideyoung man commits suicide

ਕੰਮਕਾਰ ਦੀ ਭਾਲ 'ਚ ਰਵੀਦੀਪ ਸਿੰਘ ਨੇ ਦੁਬਈ ਜਾਣਾ ਸੀ। ਕਿਉਂਕਿ ਪਰਿਵਾਰ ਅੰਦਰ ਗਰੀਬੀ ਬਹੁਤ ਹੈ। ਏਜੰਟ ਲਾਰੇ ਲਾਉਂਦਾ ਰਿਹਾ ਤਾਂ ਦੁਖੀ ਹੋ ਕੇ ਰਵੀਦੀਪ ਨੇ ਆਤਮ ਹੱਤਿਆ ਕਰ ਲਈ। ਰਵੀਦੀਪ ਜਦੋਂ ਰਣਧੀਰ ਕੋਲ ਪੈਸੇ ਮੰਗਣ ਜਾਂਦਾ ਤਾਂ ਘਰ ਦੀਆਂ ਔਰਤਾਂ ਅੱਗੇ ਹੋ ਕੇ ਵਿਰੋਧ ਕਰਨ ਲਗਦੀਆਂ ਸਨ।

young man commits suicideyoung man commits suicide

22 ਜੁਲਾਈ ਨੂੰ ਏਜੰਟ ਨੇ ਰਵੀਦੀਪ ਨਾਲ ਹੱਥੋਪਾਈ ਕੀਤੀ ਤਾਂ ਉਸਨੇ ਹਾਰ ਮੰਨ ਕੇ ਜ਼ਹਿਰੀਲੀ ਦਵਾਈ ਪੀ ਲਈ। ਜਿਸਨੂੰ ਪਟਿਆਲਾ ਹਸਪਤਾਲ ਵਿਖੇ ਜਾਖਲ ਕਰਵਾਇਆ ਗਿਆ ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ।

young man commits suicideyoung man commits suicide

ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਰਣਧੀਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM

ਮੋਹਾਲੀ ਦੇ GD Goenka Public ਸਕੂਲ 'ਚ ਕਰਵਾਇਆ ਜਾ ਰਿਹਾ ਕਾਰਪੋਰੇਟ ਕ੍ਰਿਕੇਟ ਚੈਲੇਂਜ - ਸੀਜ਼ਨ 3

22 Jun 2025 2:53 PM

Trump Bombs Iran LIVE: Trump's Address to Nation | Trump Attacks Iran | U.S Attacks Iran

22 Jun 2025 2:52 PM

Baba Shankranand Bhuri Video Viral | Baba Shankranand Bhuri Dera | Ludhiana Baba Shankranand Bhauri

21 Jun 2025 12:24 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 21/06/2025

21 Jun 2025 12:18 PM
Advertisement