ਸਟੇਜ 'ਤੇ ਰਾਮਲੀਲਾ ਕਰਦਾ ਕਲਾਕਾਰ ਗਿਆ ਮੌਤ ਦੇ ਮੂੰਹ 'ਚ
Published : Sep 30, 2019, 11:41 am IST
Updated : Sep 30, 2019, 1:21 pm IST
SHARE ARTICLE
Actor dies in ramlila
Actor dies in ramlila

ਰਾਮਲੀਲਾ ਸੰਕੀਰਤਨ ਮੰਡਲ ਮੁਹੱਲਾ, ਤਪਾ ਦੀ ਰਾਮਲੀਲਾ ਵਿੱਚ ਸਟੇਜ ਤੇ ਅਦਾਕਾਰੀ ਕਰਦਿਆਂ ਇੱਕ ਕਲਾਕਾਰ ਦੀ ਮੌਤ ਹੋ ਜਾਣ ਦੀ...

ਮਲੇਰਕੋਟਲਾ : ਰਾਮਲੀਲਾ ਸੰਕੀਰਤਨ ਮੰਡਲ ਮੁਹੱਲਾ, ਤਪਾ ਦੀ ਰਾਮਲੀਲਾ ਵਿੱਚ ਸਟੇਜ ਤੇ ਅਦਾਕਾਰੀ ਕਰਦਿਆਂ ਇੱਕ ਕਲਾਕਾਰ ਦੀ ਮੌਤ ਹੋ ਜਾਣ ਦੀ  ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਸਥਾਨਕ ਸੂਡਾ ਇਲਾਕੇ ਦਾ ਵਸਨੀਕ ਰਾਜੂ ਰਿਖੀ ਸ਼ਨੀਵਾਰ ਰਾਤ ਨੂੰ ਰਾਮਲੀਲਾ ਵਿੱਚ ਇਕ ਗਾਣੇ 'ਤੇ ਲੋਕਾਂ ਦਾ ਮਨੋਰੰਜਨ ਕਰ ਰਿਹਾ ਸੀ। ਇਸ ਦੌਰਾਨ ਉਹ ਅਚਾਨਕ ਨੱਚਦਾ ਟੱਪਦਾ ਲੋਕਾਂ ਦੀ ਭੀੜ ਦੇ ਬਿਲਕੁਲ ਵਿਚਾਲੇ ਜਾ ਕੇ ਡਿੱਗ ਗਿਆ।

Actor dies in ramlilaActor dies in ramlila

ਲੋਕਾਂ ਨੇ ਉਸ ਨੂੰ ਹਿਲਾਇਆ ਪਰ ਉਹ ਉੱਠਿਆ ਨਾ ਕੁਝ ਸਮੇਂ ਲਈ ਲੋਕਾਂ ਨੇ ਮਹਿਸੂਸ ਕੀਤਾ ਕਿ ਉਹ ਅਦਾਕਾਰੀ ਕਰ ਰਿਹਾ ਹੈ। ਜਦੋਂ ਉਹ ਨਾ ਉੱਠਿਆ ਤਾਂ ਕਮੇਟੀ ਦੇ ਮੈਂਬਰ ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਹਸਪਤਾਲ ਜਾ ਕੇ ਚੈੱਕਅਪ ਤੋਂ ਬਾਅਦ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਰਾਜੂ ਰਿਖੀ ਆਪਣੇ ਪਿੱਛੇ ਤਿੰਨ ਬੇਟੇ ਅਤੇ ਇੱਕ ਬੇਟੀ ਨੂੰ ਪਿਛੇ ਛੱਡ ਗਿਆ ਹੈ।

Actor dies in ramlilaActor dies in ramlila

ਦੱਸ ਦਈਏ ਕਿ ਰਾਜੂ ਰਿਖੀ ਪਿਛਲੇ 35 ਸਾਲਾਂ ਤੋਂ ਰਾਮ ਲੀਲਾ ਵਿਚ ਅਦਾਕਾਰੀ ਕਰਦਾ ਸੀ। ਰਾਜੂ ਰਿਖੀ ਰਾਮਲੀਲਾ ਵਿਚ ਬਤੌਰ ਕਾਮੇਡੀਅਨ ਕੰਮ ਕਰਦਾ ਸੀ ਅਤੇ ਲੋਕਾਂ ਦਾ ਮਨੋਰੰਜਨ ਕਰਦਾ ਸੀ ਪਰ ਇਸ ਵਾਰ ਉਸਨੂੰ ਕੀ ਪਤਾ ਸੀ ਕਿ ਰਾਮਲੀਲਾ ਵਿਚ ਇਹ ਉਸਦੀ ਆਖਰੀ ਪੇਸ਼ਕਾਰੀ ਹੋਵੇਗੀ। ਰਾਮਲੀਲਾ ਦੌਰਾਨ ਕੁਝ ਰਾਜੂ ਦੇ ਪੁਰਾਣੇ ਪ੍ਰਸ਼ੰਸ਼ਕ ਸਨ। ਜਿਨ੍ਹਾਂ ਨੂੰ ਉਸਦੀ ਮੌਤ ਦਾ ਸਦਮਾ ਲੱਗਿਆ ਹੈ।

Actor dies in ramlilaActor dies in ramlila

ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਰਾਮਲੀਲਾ ਦੌਰਾਨ ਸਟੇਜ ਤੇ ਕਈ ਕਲਾਕਾਰ ਦੀ ਮੌਤ ਹੋ ਚੁੱਕੀ ਹੈ। ਪੰਜਾਬ 'ਚ ਹੀ ਨਹੀਂ ਬਲਕਿ ਦੇਸ਼ ਦੇ ਹੋਰ ਵੀ ਕਈ ਸੂਬਿਆਂ 'ਚ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ। ਜਿਨ੍ਹਾਂ ਦੇ ਵੀਡੀਓ ਵੀ ਸੋਸ਼ਲ ਮੀਡੀਆ ਤੇ ਕਾਫ਼ੀ ਵਾਇਰਲ ਹੁੰਦੇ ਰਹੇ ਹਨ।  

 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement