
ਗੁਰਦਵਾਰਾ ਸਾਹਿਬ ਦੇ ਹਾਲ ਦਾ ਨÄਹ ਪੱਥਰ ਰੱਖਣ ਵੇਲੇ ਬੀਬੀ ਹਰਜਿੰਦਰ ਕੌਰ ਦਾ ਹੋਇਆ ਵਿਰੋਧ
ਭਾਜਪਾ ਦਾ ਗੁਰਦਵਾਰਾ ਸਾਹਿਬਾਨ ’ਚ ਦਖ਼ਲ ਬਰਦਾਸ਼ਤ ਨਹੀ ਕਰਾਂਗੇ: ਸਿੱਖ ਸ਼ਰਧਾਲੂ
ਚੰਡੀਗੜ੍ਹ, 29 ਦਸੰਬਰ (ਤਰੁਣ ਭਜਨੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੈਕਟਰ 44 ਦੇ ਗੁਰਦੁਆਰਾ ਸਾਹਿਬ ਸ੍ਰੀ ਬਾਗ਼ ਸ਼ਹੀਦਾਂ ਬੂੜੈਲ ਦੇ ਮਲਟੀਪਰਪਜ਼ ਹਾਲ ਦਾ ਨÄਹ ਪੱਥਰ ਰਖਿਆ। ਇਸ ਮੌਕੇ ਉਥੇ ਮੌਜੂਦ ਐਸਜੀਪੀਸੀ ਮੈਂਬਰ ਅਤੇ ਸੀਸੀਪੀਸੀਆਰ ਦੀ ਚੇਅਰਪਰਸਨ ਬੀਬੀ ਹਰਜਿੰਦਰ ਕੌਰ ਦਾ ਕੁੱਝ ਸਿੱਖ ਸ਼ਰਧਾਲੂਆਂ ਵਲੋਂ ਹੱਥਾਂ ਵਿਚ ਪੋਸਟਰ ਫੜ ਕੇ ਵਿਰੋਧ ਕੀਤਾ ਗਿਆ।
ਵਿਰੋਧ ਪ੍ਰਦਰਸ਼ਨ ਕਰ ਰਹੇ ਸ਼ਰਧਾਲੂਆਂ ਨੇ ਦੋਸ਼ ਲਾਇਆ ਕਿ ਬੀਬੀ ਹਰਜਿੰਦਰ ਕੌਰ ਨੂੰ ਭਾਜਪਾ ਨੇ ਚੇਅਰਪਰਸਨ ਦੀ ਕੁਰਸੀ ਦਿਤੀ ਹੈ ਅਤੇ ਉਹ ਸਿੱਖਾਂ ਦੀ ਸਿਰਮੌਰ ਸੰਸਥਾ ਐਸਜੀਪੀਸੀ ਦੀ ਵੀ ਮੈਂਬਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਚ ਬੀਬੀ ਹਰਜਿੰਦਰ ਕੌਰ ਨੂੰ ਇਨ੍ਹਾ ਦੋਹਾਂ ਅਹੁਦਿਆਂ ਵਿਚੋਂ ਇਕ ਹੀ ਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਫੌਰੀ ਇਕ ਆਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਹੱਥਾਂ ਵਿਚ ਪੋਸਟਰ ਫੜ ਕੇ ਵਿਰੋਧ ਕਰ ਰਹੇ ਯੂਨਾਈਟਿਡ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਗੁਰਨਾਮ ਸਿੰਘ ਸਿੱਧੂ ਨੇ ਕਿਹਾ ਕਿ ਭਾਜਪਾ ਦੇ ਇਸ਼ਰਿਆਂ ’ਤੇ ਬੀਬੀ ਹਰਜਿੰਦਰ ਕੌਰ ਗੁਰਦਵਾਰਾ ਸਹਿਬਾਨ ਵਿਚ ਦਖ਼ਲ ਦੇ ਰਹੀ ਹੈ ਜਿਸ ਨੂੰ ਬਿਲਕੂਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਕ ਪਾਸੇ ਭਾਜਪਾ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਨੂੰ ਲੈ ਕੇ ਆਈ ਹੈ ਅਤੇ ਦੂਜੇ ਪਾਸੇ ਬੀਬੀ ਹਰਜਿੰਦਰ ਕੌਰ ਭਾਜਪਾ ਦੀ ਸਿਫ਼ਾਰਸ਼ ’ਤੇ ਸਰਕਾਰੀ ਅਹੁਦੇ ਦਾ ਅਨੰਦ ਮਾਣ ਰਹੀ ਹਨ।
ਵਿਰੋਧ ਕਰਨ ਵਾਲਿਆਂ ਵਿਚ ਬੀਬੀ ਮਨਜੀਤ ਕੌਰ, ਬੀਬੀ ਅਮਰਜੀਤ ਕੌਰ, ਬੀਬੀ ਹਰਪ੍ਰੀਤ ਕੌਰ, ਡਾ. ਮੇਜਰ ਸਿੰਘ, ਕੰਵਲਜੀਤ ਸਿੰਘ, ਅਮਨ ਸਿੰਘ, ਦੀਪ ਸਿੰਘ, ਹਰਪ੍ਰੀਤ ਸਿੰਘ, ਗੁਰਚਰਨ ਸਿੰਘ ਬੇਦੀ ਅਤੇ ਸਾਹੀਬ ਕੁੰਵਰ ਸਿੰਘ ਆਦਿ ਸ਼ਾਮਲ ਸਨ।
ਦੂਜੇ ਪਾਸੇ ਇਸ ਸਬੰਧ ਵਿਚ ਵਿਰੋਧ ਪ੍ਰਦਰਸ਼ਨ ਕਰ ਰਹੇ ਲੋਕਾਂ ਦੀ ਨਿੰਦਿਆਂ ਕਰਦਿਆਂ ਬੀਬੀ ਹਰਜਿੰਦਰ ਕੌਰ ਨੇ ਕਿਹਾ ਕਿ ਸੰਗਤ ਦੀ ਮੰਗ ’ਤੇ ਗੁਰਦਵਾਰਾ ਸਾਹਿਬ ਵਿਖੇ ਮਲਟੀਪਰਪਜ਼ ਹਾਲ ਦਾ ਨÄਹ ਪੱਥਰ ਬੀਬੀ ਜਗੀਰ ਵਲੋਂ ਰਖਿਆ ਗਿਆ ਹੈ ਅਤੇ ਅਜਿਹੇ ਸ਼ੁਭ ਦਿਹਾੜੇ ’ਤੇ ਕੁੱਝ ਲੋਕਾਂ ਦਾ ਵਿਰੋਧ ਕਰਨਾ ਮੰਦਭਾਗਾ ਹੈ। ਬੀਬੀ ਹਰਜਿੰਦਰ ਕੌਰ ਨੇ ਕਿਹਾ ਉਨ੍ਹਾਂ ਨੂੰ ਮਿਲੇ ਦੋਵੇਂ ਅਹੁਦੇ ਸਿਆਸੀ ਨਹੀਂ ਹਨ। ਸੀਸੀਪੀਸੀਆਰ ਦੀ ਚੇਅਪਰਸਨ ਉਨ੍ਹਾਂ ਨੂੰ ਭਾਜਪਾ ਨੇ ਨਹੀਂ ਬਣਾਇਆ। ਇਹ ਅਹੁਦਾ ਨਿਆਇਕ ਹੈ ਅਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਸ ਅਹੁਦੇ ’ਤੇ ਨਿਯੁਕਤ ਕੀਤਾ ਹੈ।