
ਜੱਸੀ ਸਿੱਧੂ ਹੱਤਿਆਕਾਂਡ ਦੇ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਠਿੰਡਾ...
ਬਠਿੰਡਾ : ਜੱਸੀ ਸਿੱਧੂ ਹੱਤਿਆਕਾਂਡ ਦੇ ਮਾਮਲੇ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਬਠਿੰਡਾ ਦੇ ਐੱਸ.ਪੀ.ਡੀ ਸਵਰਣ ਸਿੰਘ ਖੰਨਾ ਨੂੰ ਕੈਨੇਡਾ ਪੁਲਿਸ ਨੇ ਪ੍ਰਸੰਸਾ ਪੱਤਰ ਜਾਰੀ ਕੀਤਾ। ਬ੍ਰਿਟਿਸ਼ ਕੋਲੰਬੀਆ ਪੁਲਿਸ ਲਈ ਇਹ ਵੱਡਾ ਅਪਰਾਧਕ ਮਾਮਲਾ ਸੀ। ਜਿਸ ਨੂੰ ਸੁਲਝਾਉਣਾ ਆਸਾਨ ਨਹੀਂ ਸੀ। ਪਰ ਭਾਰਤ ਦੇ ਪੰਜਾਬ ਵਿਚ ਤਾਇਨਾਤ ਪੁਲਿਸ ਅਧਿਕਾਰੀ ਸਵਰਣ ਸਿੰਘ ਖੰਨਾ ਨੇ ਇਸ ਜੱਸੀ ਸਿੱਧੂ ਹੱਤਿਆਕਾਂਡ ਦਾ ਪਰਦਾਫਾਸ਼ ਕਰਨ ਵਿਚ ਅਹਿਮ ਭੂਮਿਕਾ ਨਿਭਾਈ।
Jassi Sidhu murder case
ਇਸ ਪ੍ਰਸ਼ੰਸਾ ਵਾਲੇ ਪੱਤਰ ਵਿਚ ਲਿਖਿਆ ਗਿਆ ਕਿ ਇਸ ਹੱਤਿਆਕਾਂਡ ਲਈ ਕੈਨੇਡਾ ਪੁਲਿਸ ਨੂੰ ਸਹਿਯੋਗ ਦੇਣ ਲਈ ਸਵਰਣ ਸਿੰਘ ਖੰਨਾ ਲਗਾਤਾਰ ਉਨ੍ਹਾਂ ਦੇ ਸੰਪਰਕ ਵਿਚ ਰਹੇ ਹਨ। ਇਹ ਇਕ ਬਹੁਤ ਹੀ ਜਿਆਦਾ ਉਲਝਿਆ ਹੋਇਆ ਮਾਮਲਾ ਸੀ। ਜਿਸ ਵਿਚ ਕਤਲ ਕੀਤੇ ਗਏ ਪਤੀ-ਪਤਨੀ ਵਿਚ ਕਈ ਲੋਕ ਸ਼ਾਮਲ ਸਨ। ਦੱਸ ਦਈਏ ਕਿ ਇਹ ਘਟਨਾ 8 ਜੂਨ 2000 ਦੀ ਹੈ ਜਦੋਂ ਜੱਸੀ ਸਿੱਧੂ ਅਤੇ ਉਸ ਦੇ ਕਬੱਡੀ ਖਿਡਾਰੀ ਪਤੀ ਸੁਖਵਿੰਦਰ ਸਿੰਘ ਸਿੱਧੂ ਅਤੇ ਸੰਗਰੂਰ ਨੇੜੇ ਪਿੰਡ ਵਿਚ ਕਾਤਲਾਨਾ ਹਮਲਾ ਕੀਤਾ ਗਿਆ ਸੀ।
Jassi Sidhu murder case
ਜਿਸ ਵਿਚ ਜੱਸੀ ਦੀ ਮੌਤ ਹੋ ਗਈ ਸੀ ਅਤੇ ਉਸ ਦਾ ਪਤੀ ਬੱਚ ਗਿਆ ਸੀ। ਇਹ ਮਾਮਲਾ ਬਹੁਤ ਜਿਆਦਾ ਉਲਝਿਆ ਹੋਇਆ ਸੀ ਜਿਸ ਨੂੰ ਐਸ.ਐਸ.ਪੀ ਸਵਰਣ ਸਿੰਘ ਖੰਨਾ ਨੇ ਅਪਣੀ ਸਮਝਦਾਰੀ ਨਾਲ ਹੱਲ ਕੀਤਾ। ਪੰਜਾਬ ਪੁਲਿਸ ਨੂੰ ਅਜਿਹੇ ਪੁਲਿਸ ਅਧਿਕਾਰੀਆਂ ਦੇ ਉਤੇ ਮਾਣ ਹੈ। ਜੋ ਕਿ ਅਪਣੀ ਮਿਹਨਤ ਦੇ ਨਾਲ ਕਿਸੇ ਵੀ ਮਾਮਲੇ ਦਾ ਹੱਲ ਕੱਢਦੇ ਹਨ। ਅਜਿਹੇ ਪੁਲਿਸ ਅਧਿਕਾਰੀਆਂ ਦੀ ਮਦਦ ਨਾਲ ਕਨੂੰਨ ਮੁਲਜ਼ਮ ਤੱਕ ਪਹੁੰਚ ਜਾਂਦਾ ਹੈ।