ਸੌਦਾ ਸਾਧ ਨਾਲ ਸੁਖਬੀਰ ਸਿੰਘ ਬਾਦਲ ਦੀਆਂ ਗੁਪਤ ਬੈਠਕਾਂ ਦੌਰਾਨ ਰਚੀਆਂ ਸਾਜ਼ਸ਼ਾਂ ਦਾ ਪਰਦਾਫਾਸ਼
Published : Jul 31, 2024, 6:27 pm IST
Updated : Jul 31, 2024, 6:27 pm IST
SHARE ARTICLE
Pradeep Keller Interview on Rozana spokesman
Pradeep Keller Interview on Rozana spokesman

ਸੁਖਬੀਰ ਬਾਦਲ ਨੇ ਕਿਹਾ, ‘ਡੇਰੇ ਦਾ ਬਾਬਾ ਰਾਮ ਰਹੀਮ ਤੇ ਪੰਜਾਬ ਦਾ ਬਾਬਾ ਮੈਂ’: ਪ੍ਰਦੀਪ ਕਲੇਰ

Punjab News : ਬੇਅਦਬੀ ਕੇਸ ’ਚ ਸਰਕਾਰੀ ਗਵਾਹ ਬਣੇ ਡੇਰਾ ਸਿਰਸਾ ਦੇ ਸਾਬਕਾ ਪ੍ਰੇਮੀ ਪ੍ਰਦੀਪ ਕਲੇਰ ਨੇ ਰੋਜ਼ਾਨਾ ਸਪੋਕਸਮੈਨ ਦੇ ਸੀਨੀਅਰ ਪੱਤਰਕਾਰ ਨਵਜੋਤ ਸਿੰਘ ਧਾਲੀਵਾਲ ਨਾਲ ਕੀਤੀ ਇੰਟਰਵਿਊ ਵਿਚ ਕਈ ਵੱਡੇ ਖੁਲਾਸੇ ਕੀਤੇ ਹਨ। ਉਨ੍ਹਾਂ ਨੇ ਸੌਦਾ ਸਾਧ ਨਾਲ ਸੁਖਬੀਰ ਬਾਦਲ ਦੀਆਂ ਗੁਪਤ ਬੈਠਕਾਂ ਦੌਰਾਨ ਰਚੀਆਂ ਸਾਜ਼ਿਸ਼ਾਂ ਦਾ ਇੰਟਰਵਿਊ ’ਚ ਪਰਦਾਫਾਸ਼ ਕੀਤਾ ਹੈ। ਸੁਖਬੀਰ ਬਾਦਲ ’ਤੇ ਸਿੱਧੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਡੇਰਾ ਮੁਖੀ ਸੌਦਾ ਸਾਧ ਨੂੰ ਦਿਤੀ ਮੁਆਫ਼ੀ ’ਚ ਉਨ੍ਹਾਂ ਦਾ ਸਿੱਧਾ ਹੱਥ ਹੈ ਅਤੇ ਸੁਖਬੀਰ ਦੇ ਕਹਿਣ ’ਤੇ ਹੀ ਡੇਰਾ ਸੌਦਾ ਸਾਧ ਨੂੰ ਮੁਆਫੀ ਦਿਤੀ ਗਈ।


ਸਵਾਲ : ਤੁਸੀਂ ਇਸ ਕੇਸ ’ਚ ਕਿਸ ਤਰੀਕੇ ਨਾਲ ਨਾਮਜ਼ਦ ਹੋ ?

ਜਵਾਬ : ਮੈਨੂੰ 9 ਫ਼ਰਵਰੀ 2024 ’ਚ ਮੈਨੂੰ ਗੁੜਗਾਉਂ ਤੋਂ ਗਿ੍ਰਫ਼ਤਾਰ ਕੀਤਾ ਗਿਆ ਸੀ।


ਸਵਾਲ : ਅੱਜ ਦੀ ਤਾਰੀਕ ’ਚ ਤੁਹਾਡਾ ਡੇਰੇ ਨਾਲ ਕੋਈ ਸਬੰਧ ਹੈ?

ਜਵਾਬ : ਮੇਰਾ ਡੇਰੇ ਨਾਲ ਕੋਈ ਤਾਲੁਕ ਨਹੀਂ ਹੈ।


ਸਵਾਲ : ਬੇਅਦਬੀ ਡੇਰੇ ਵਲੋਂ ਹੀ ਰਚੀ ਗਈ ਸੀ?

ਜਵਾਬ : ਉਹ ਸਾਰੀਆਂ ਗੱਲਾਂ ਮੈਂ ਅਪਣੇ 164 ਅਤੇ 161 ਦੇ ਬਿਆਨਾਂ ’ਚ ਦਰਜ ਕਰਵਾ ਚੁਕਿਆ ਹੈ। ਇਸ ਵਿਸ਼ੇ ’ਤੇ ਮੈਂ ਸਿਰਫ਼ ਇਹੀ ਹੀ ਕਹਿ ਸਕਦਾ ਹਾਂ।


ਸਵਾਲ : ਜਦੋਂ ਸੌਦਾ ਸਾਧ ਨੂੰ ਮੁਆਫ਼ੀ ਦੇਣ ਦੀ ਗੱਲ ਚੱਲ ਰਹੀ ਸੀ ਤਾਂ ਕਿਥੇ-ਕਿਥੇ ਮੀਟਿੰਗਾਂ ਚੱਲ ਰਹੀਆਂ ਸੀ?


ਜਵਾਬ : ਸੌਦਾ ਸਾਧ ਚਾਹੁੰਦਾ ਸੀ ਕਿ ਉਸ ਦੀ ਫ਼ਿਲਮ ਪੰਜਾਬ ’ਚ ਚੱਲੇ ਕਿਉਂਕਿ ਪੰਜਾਬ ’ਚ ਉਸ ਦੀ ਪਹਿਲੀ ਫ਼ਿਲਮ ਐਮ.ਐੱਸ.ਜੀ. ਬੈਨ ਸੀ। ਸੌਦਾ ਸਾਧ ਤੇ ਹਨੀਪ੍ਰੀਤ ਚਾਹੁੰਦੇ ਸੀ ਕਿ ਉਨ੍ਹਾਂ ਦੀ ਦੂਜੀ ਫ਼ਿਲਮ ਪੰਜਾਬ ’ਚ ਚੱਲੇ ਤੇ ਉਹ ਫ਼ਿਲਮ ਦੇ ਪ੍ਰਚਾਰ ਲਈ ਹੋਰਨਾਂ ਸੂਬਿਆਂ ਵਾਂਗ ਪੰਜਾਬ ’ਚ ਵੀ ਜਾਵੇ, ਜਿਸ ਕਾਰਨ ਮੈਨੂੰ ਤੇ ਅਰਸ ਧੂਰੀ ਨੂੰ ਕਿਹਾ ਗਿਆ ਸੀ ਸੁਖਬੀਰ ਬਾਦਲ ਨਾਲ ਮਿਲ ਕੇ ਗੱਲ ਕਰੋ, ਕਿਉਂਕਿ ਡੇਰੇ ਨੇ 2012 ਦੀਆਂ ਚੋਣਾਂ ’ਚ ਤੇ 2014 ਦੀਆਂ ਚੋਣਾਂ ’ਚ ਵੀ ਅਕਾਲੀ ਦਲ ਦੀ ਮਦਦ ਕੀਤੀ ਸੀ। ਅਸੀਂ ਜੁਲਾਈ 2015 ’ਚ ਉਸ ਵੇਲੇ ਦੀ ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਦਿੱਲੀ ਦੇ 12 ਸਫਦਰਜੰਗ ਸਥਿਤ ਕੋਠੀ ਵਿਖੇ ਸੁਖਬੀਰ ਬਾਦਲ ਨਾਲ ਮੁਲਾਕਾਤ ਕੀਤੀ। ਮੈਂ ਇਸ ਗੱਲ ਦਾ ਚਸ਼ਮਦੀਪ ਹਾਂ ਤੇ ਗੇਟ ’ਤੇ ਐਂਟਰੀਆਂ ਹੋਈਆਂ ਨੇ।


ਸਵਾਲ : ਸੁਖਬੀਰ ਬਾਦਲ ਨਾਲ ਕੀ ਗੱਲਬਾਤ ਹੋਈ?


ਜਵਾਬ : ਅਸੀਂ ਸੁਖਬੀਰ ਬਾਦਲ ਨੂੰ ਕਿਹਾ ਕਿ ਸਾਡੀ ਫ਼ਿਲਮ ਚਲਾਉ ਤਾਂ ਸੁਖਬੀਰ ਨੇ ਕਿਹਾ ਕਿ ਤੁਹਾਡਾ ਉਹ ਪੌਸ਼ਾਕ ਵਿਵਾਦ (ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਵਾਂਗ ਰਚਣ ਸਮੇਂ) ਮਾਮਲਾ ਅੜਿਆ ਹੋਇਆ ਹੈ, ਓਹਦਾ ਕੋਈ ਸਪੱਸ਼ਟੀਕਰਨ ਜਾਂ ਕੋਈ ਮੁਆਫ਼ੀਨਾਮਾ ਲਿਆਉ, ਮੈਂ ਮੁਆਫ਼ੀ ਦਵਾਉਂ। ਸੁਖਬੀਰ ਬਾਦਲ ਨੇ ਹਿੱਕ ਠੋਕ ਕੇ ਕਿਹਾ ‘ਓਧਰਲੇ ਸਿਸਟਮ (ਡੇਰੇ) ਦਾ ਬਾਬਾ ਰਾਮ ਰਹੀਮ ਤੇ ਇਧਰਲੇ ਸਿਸਟਮ (ਪੰਜਾਬ) ਦਾ ਬਾਬਾ ਮੈਂ ਹਾਂ।’ ਇਕ ਮੁਆਫੀਨਾਮਾ ਭੇਜੋ ਕੰਮ ਹੋ ਜਾਵੇਗਾ।’ ਫ਼ਿਰ ਅਸੀਂ ਰਾਮ ਰਹੀਮ ਨੂੰ ਇਹ ਸਾਰੀ ਗੱਲ ਦੱਸੀ।


ਰਾਮ ਰਹੀਮ ਉਸ ਸਮੇਂ ਬੰਬੇ ’ਚ ਜੇ.ਡਬਿਲਉ. ਮੈਰੀਅਟ ਹੋਟਲ ’ਚ ਸੀ ਤਾਂ ਉਨ੍ਹਾਂ ਨੂੰ ਜਾ ਕੇ ਦਸਿਆ ਕਿ ਸਾਡੀ ਸੁਖਬੀਰ ਬਾਦਲ ਨਾਲ ਮੀਟਿੰਗ ਹੋਈ ਹੈ ਅਤੇ ਉਨ੍ਹਾਂ ਨੇ ਸਪੱਸ਼ਟੀਕਰਨ ਜਾਂ ਮੁਆਫ਼ੀਨਾਮਾ ਦੇਣ ਲਈ ਕਿਹਾ। ਰਾਮ ਰਹੀਮ ਨੇ ਕਿਹਾ ‘ਆਪਾ ਮੁਆਫ਼ੀ ਕਿਵੇਂ ਮੰਗਾਂਗੇ।’ ਪਰ ਹਨੀਪ੍ਰੀਤ ਬੋਲੀ ਸਪੱਸ਼ਟੀਕਰਨ ਦੇਣ ’ਚ ਕੀ ਜਾਂਦਾ, ਅਪਣਾ 200-300 ਕਰੋੜ ਦਾ ਬਿਜਨੈਸ ਰੁਕਿਆ ਪਿਆ ਹੈ। ਅਗਲੇ ਦਿਨ ਸਵੇਰੇ ਅਸੀਂ ਫ਼ਿਰ ਸੌਦਾ ਸਾਧ ਨੂੰ ਮਿਲੇ ਤਾਂ ਉਥੇ ਉਨ੍ਹਾਂ ਦਾ ਪੀ.ਏ. ਰਾਕੇਸ਼ ਦਿੜਬਾ, ਹਨੀਪ੍ਰੀਤ, ਹਰਸ਼ ਧੂਰੀ ਅਤੇ ਮੈਂ ਖ਼ੁਦ ਮੌਜੂਦ ਸੀ। ਉਨ੍ਹਾਂ ਦੇ ਪੀ.ਏ. ਰਾਕੇਸ਼ ਦਿੜਬਾ ਨੇ ਕਿਹਾ ਸਪੱਸ਼ਟੀਕਰਨ ਤਿਆਰ ਕਰ ਲਿਆ ਹੈ, ਇਹ ਵੇਖ ਲਵੋ।


ਉਹ ਮੁਆਫ਼ੀਨਾਮਾ ਨਹੀਂ ਸਗੋਂ ਸਪੱਸ਼ਟੀਕਰਨ ਸੀ, ਜੋ ਹਿੰਦੀ ’ਚ ਲਿਖਿਆ ਹੋਇਆ ਸੀ। ਫ਼ਿਰ ਅਸੀਂ ਸਪੱਸ਼ਟੀਕਰਨ ਲੈ ਕੇ ਚੰਡੀਗੜ੍ਹ ਸਰਕਾਰੀ ਕੋਠੀ ’ਚ ਸੁਖਬੀਰ ਬਾਦਲ ਕੋਲ ਆਏ। ਸੁਖਬੀਰ ਬਾਦਲ ਤੇ ਚੀਮੇ ਨੇ ਸਪੱਸ਼ਟੀਕਰਨ ਨੂੰ ਪੰਜਾਬੀ ’ਚ ਖੁਦ ਮੁਆਫ਼ੀਨਾਮੇ ’ਚ ਬਦਲਵਾਇਆ। ਹਸਤਾਖ਼ਰ ਕੋਲ ਚੀਮੇ ਨੇ ਸੁਖਬੀਰ ਦੇ ਕਹਿਣ ’ਤੇ ਲਿਖਿਆ ‘ਖਿਮਾ ਦਾ ਯਾਚਕ।’ ਸੁਖਬੀਰ ਨੇ ਚੀਮੇ ਨੂੰ ਕਿਹਾ ਉਹ ਚਿੱਠੀ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਦੇ ਆਉ। ਜਦੋਂ ਉਹ ਚਿੱਠੀ ਮੀਡਿਆ ’ਚ ਆਈ ਤਾਂ ਰਾਮ ਰਹੀਮ ਸਾਡੇ ਨਾਲ ਗੁੱਸੇ ਹੋਇਆ ਵੀ ਤੁਸੀਂ ਖਿਮਾ ਦਾ ਯਾਚਕ ਕਿਉਂ ਲਿਖਣ ਦਿਤਾ। ਅਸੀਂ ਕਿਹਾ ਇਹ ਖਿਮਾ ਦਾ ਯਾਚਕ ਅਸੀਂ ਨਹੀਂ, ਬਲਕਿ ਉਨ੍ਹਾਂ ਨੇ ਲਿਖਿਆ ਤਾਂ ਰਾਮ ਰਹੀਮ ਨੇ ਕਿਹਾ ਤੁਸੀਂ ਲਿਖਣ ਕਿਉਂ ਦਿਤਾ। ਆਪਾ ਮੁਆਫ਼ੀ ਨਹੀਂ ਮੰਗੀ, ਸਪੱਸ਼ਟੀਕਰਨ ਦਿਤਾ।


ਸਿੱਖ ਸੰਗਤਾਂ ਦੇ ਰੋਸ ਤੋਂ ਬਾਅਦ ਸੁਖਬੀਰ ਬਾਦਲ ਨੇ ਫ਼ਿਰ ਬੁਲਾਇਆ ਅਤੇ ਕਿਹਾ ਇਸ ਤਰ੍ਹਾਂ ਦਾ ਪ੍ਰੈੱਸ ਨੋਟ ਜਾਰੀ ਕਰੋ ਤਾਂ ਜੋ ਸਿੱਖ ਸੰਗਤਾਂ ’ਚ ਹੋਵੇ ਵੀ ਬਾਬੇ ਨੇ ਮੁਆਫ਼ੀ ਮੰਗੀ ਹੈ, ਰੋਸ ਨੂੰ ਕਿਸੇ ਤਰੀਕੇ ਨਾਲ ਠੰਡਾ ਕਰੀਏ, ਇਕ ਪ੍ਰੈਸ ਨੋਟ ਜਾਰੀ ਕਰੋ। ਉਸ ਕੋਠੀ ’ਚ ਬਲਵੰਤ ਸਿੰਘ ਰਾਮੂਵਾਲੀਆ ਵੀ ਮੌਜੂਦ ਸੀ।


ਸਵਾਲ : ਸੁਖਬੀਰ ਬਾਦਲ ਦੀਆਂ ਰਾਮ ਰਹੀਮ ਨਾਲ ਮੀਟਿੰਗਾਂ ਦਾ ਦੌਰ ਕਦੋਂ ਸ਼ੁਰੂ ਹੋਇਆ?


ਜਵਾਬ : ਸੁਖਬੀਰ ਬਾਦਲ 2012 ਦੀਆਂ ਚੋਣਾਂ ਵੇਲੇ ਵੀ ਮਿਲ ਕੇ ਗਏ ਅਤੇ 2017 ਦੀਆਂ ਚੋਣਾਂ ਤੋਂ ਪਹਿਲਾਂ 2-3 ਵਾਰ ਮਿਲ ਕੇ ਗਏ। ਇਕ ਵਾਰ ਤਾਂ ਜੈਪੁਰ ਡੇਰੇ ’ਚ ਸੌਦਾ ਸਾਧ ਨੂੰ ਮਿਲ ਕੇ ਗਏ। ਇਨ੍ਹਾਂ ਨਾਲ ਲੱਖੀ ਹੰਢਾਇਆ ਸੀ। 2 ਤਰੀਕ ਨੂੰ ਰਾਤ ਨੂੰ ਡਿਪਟੀ ਸੀ.ਐਮ. ਸੁਖਬੀਰ ਬਾਦਲ ਨੇ ਦਿੱਲੀ ’ਚ ਸੌਦਾ ਸਾਧ ਨਾਲ ਮੀਟਿੰਗ ਕੀਤੀ ਸੀ, ਜਦੋਂ ਮੀਟਿੰਗ ਹੋਈ ਤਾਂ ਮੈਂ ਵੀ ਓਥੇ ਮੌਜੂਦ ਸੀ।


ਸਵਾਲ : ਕਿਹੜੀਆਂ-ਕਿਹੜੀਆਂ ਚੋਣਾਂ ’ਚ ਡੇਰੇ ਨੇ ਅਕਾਲੀ ਦਲ ਦੀ ਮਦਦ ਕੀਤੀ ਸੀ?

ਜਵਾਬ : 2012, 2014 ਅਤੇ 2017 ਦੀਆਂ ਚੋਣਾਂ ’ਚ ਡੇਰੇ ਨੇ ਅਕਾਲੀ ਦਲ ਦੀ ਮਦਦ ਕੀਤੀ ਹੈ, 2017 ਦੀਆਂ ਚੋਣਾਂ ’ਚ ਤਾਂ ਡੇਰੇ ਨੇ ਖੁੱਲ੍ਹੀ ਮਦਦ ਕੀਤੀ ਸੀ। ਚੋਣਾਂ ਤੋਂ ਪਹਿਲਾਂ 30-31 ਜਨਵਰੀ ਨੂੰ ਬਠਿੰਡੇ ’ਚ ਮੀਟਿੰਗ ਹੋਈ ਸੀ। ਜਿਸ ਵਿਚ ਬਠਿੰਡੇ ਦੇ ਨੇੜੇ-ਤੇੜੇ ਦੇ ਜਿੰਨੇ ਵੀ ਉਮੀਦਵਾਰ ਸਨ, ਸਿਕੰਦਰ ਸਿੰਘ ਮਲੂਕਾ, ਜੀਤ ਮਹਿੰਦਰ, ਸਿੰਗਲਾ ਉਹ ਸਾਰੇ ਇਸ ਮੀਟਿੰਗ ਵਿਚ ਬਠਿੰਡੇ ਪਹੁੰਚੇ ਸਨ। ਕੁੱਝ ਉਮੀਦਵਾਰ ਸੰਗਰੂਰ ਆਏ ਸੀ ਅਤੇ ਕੁੱਝ ਉਮੀਦਵਾਰ ਪਟਿਆਲੇ ਆਏ ਸੀ। 2019 ’ਚ ਵੀ ਅਕਾਲੀ ਦਲ ਦੀ ਮਦਦ ਹੋਈ ਹੈ, ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੀ। ਸੁਖਬੀਰ ਬਾਦਲ ਨੇ ਅਪਣੀਆਂ ਦੋ ਸੀਟਾਂ ਬਠਿੰਡਾ ਤੇ ਫਿਰੋਜ਼ਪੁਰ ਸੀਟ ਲਈ ਡੇਰਾ ਸੌਦਾ ਸਾਧ ਤੋਂ ਮਦਦ ਮੰਗੀ ਸੀ।

ਸਵਾਲ : ਕਿਹੜੀ ਚੀਜ਼ ਕਰ ਕੇ ਪ੍ਰਦੀਪ ਕਲੇਰ ਦਾ ਡੇਰੇ ਤੋਂ ਮੂੰਹ ਮੁੜ ਗਿਆ?

ਜਵਾਬ : ਉਹ ਕਈ ਚੀਜ਼ਾਂ ਸੀ। ਜਿਵੇਂ ਕੁੱਝ ਮੇਰੀ ਪਤਨੀ ਦਾ ਮੈਟਰ ਸੀ ਅਤੇ ਕੁੱਝ ਮੈਨੂੰ ਡੇਰੇ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਆਈਆਂ, ਜਦੋਂ ਮੈਂ ਜੇਲ੍ਹ ’ਚ ਸੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement