
ਲਤਾ ਮੰਗੇਸ਼ਕਰ ਦੇ ਘਰ ਵਾਲੀ ਇਮਾਰਤ ਸੀਲ
ਮੁੰਬਈ, 30 ਅਗੱਸਤ : ਕੋਰੋਨਾ ਵਾਇਰਸ ਮਹਾਂਮਾਰੀ ਵਿਚਾਲੇ ਅਹਿਤਿਆਤ ਵਜੋਂ ਮੁੰਬਈ ਨਗਰ ਨਿਗਮ ਨੇ ਉਘੀ ਗਾਇਕਾ ਲਤਾ ਮੰਗੇਸ਼ਕਰ ਦੀ ਰਿਹਾਇਸ਼ ਵਾਲੀ ਇਮਾਰਤ ਨੂੰ ਸੀਲ ਕਰ ਦਿਤਾ ਹੈ। 90 ਸਾਲਾ ਗਾਇਕਾ ਦਖਣੀ ਮੁੰਬਈ ਵਿਚ 'ਪ੍ਰਭੂਕੁੰਜ' ਭਵਨ ਵਿਚ ਰਹਿੰਦੀ ਹੈ। ਮੰਗੇਸ਼ਕਰ ਦੇ ਪਰਵਾਰ ਨੇ ਬਿਆਨ ਰਾਹੀਂ ਦਸਿਆ ਕਿ ਇਸ ਇਮਾਰਤ ਨੂੰ ਸੀਲ ਕਰ ਦਿਤਾ ਗਿਆ ਹੈ ਕਿਉਂਕਿ ਇਥੇ ਕਈ ਸੀਨੀਅਰ ਨਾਗਰਿਕ ਰਹਿੰਦੇ ਹਨ। ਬਿਆਨ ਪੱਤਰ ਵਿਚ ਕਿਹਾ ਗਿਆ ਹੈ, 'ਸਾਡੇ ਕੋਲ ਸ਼ਾਮ ਨੂੰ ਕਈ ਫ਼ੋਨ ਆਉਂਦੇ ਰਹਿੰਦੇ ਹਨ ਅਤੇ ਪੁਛਿਆ ਜਾਂਦਾ ਹੈ ਕਿ ਕੀ ਪ੍ਰਭੂਕੁੰਜ ਸੀਲ ਕਰ ਦਿਤਾ ਗਿਆ ਹੈ। ਬਿਲਡਿੰਗ ਸੁਸਾਇਟੀ ਅਤੇ ਬੀਐਮਸੀ ਨੇ ਮਹਾਂਮਾਰੀ ਕਾਰਨ ਇਸ ਇਮਾਰਤ ਨੂੰ ਸੀਲ ਕਰ ਦਿਤਾ ਹੈ ਕਿਉਂਕਿ ਘਰ ਅਤੇ ਇਮਾਰਤ ਵਿਚ ਸੀਨੀਅਰ ਨਾਗਰਿਕ ਰਹਿੰਦੇ ਹਨ।' ਪਹਿਲਾਂ ਖ਼ਬਰਾਂ ਆਈਆਂ ਸਨ ਕਿ ਇਸ ਭਵਨ ਵਿਚ ਕੁੱਝ ਲੋਕ ਇਸ ਬੀਮਾਰੀ ਦੀ ਲਪੇਟ ਵਿਚ ਆ ਗਏ ਹਨ ਪਰ ਪਰਵਾਰ ਨੇ ਸ਼ੁਭimageਚਿੰਤਕਾਂ ਨੂੰ ਕਿਸੇ ਤਰ੍ਹਾਂ ਦੀਆਂ ਅਫ਼ਵਾਹਾਂ 'ਤੇ ਯਕੀਨ ਨਾ ਕਰਨ ਲਈ ਆਖਿਆ। (ਏਜੰਸੀ)