
ਮਲੋਟ/ਲੰਬੀ,
13 ਸਤੰਬਰ (ਹਰਦੀਪ ਸਿੰਘ ਖ਼ਾਲਸਾ, ਗੁਰਪ੍ਰੀਤ ਸਿੰਘ ਜੰਡੂ): ਆਰਥਕ ਤੰਗੀਆਂ ਨਾਲ
ਜੂਝਦਿਆਂ ਲੰਬੀ ਹਲਕੇ ਦੇ ਪਿੰਡ ਭੁੱਲਰਵਾਲਾ ਦੇ 40 ਵਰ੍ਹਿਆਂ ਦੇ ਮਜ਼ਦੂਰ ਬਲਜੀਤ ਸਿੰਘ
ਪੁੱਤਰ ਦਰਬਾਰਾ ਸਿੰਘ ਨੇ ਅਪਣੇ 6 ਸਾਲ ਦੇ ਪੁੱਤਰ ਸਣੇ ਅਪਣੇ ਆਪ ਫਾਹਾ ਲੈ ਕੇ ਖ਼ੁਦਕੁਸ਼ੀ
ਕਰ ਲਈ। ਮ੍ਰਿਤਕ 4 ਧੀਆਂ ਤੇ ਇਕ ਪੁੱਤ ਦਾ ਬਾਪ ਸੀ।
ਬਲਜੀਤ ਸਿੰਘ ਦੀ ਮੌਤ ਨਾਲ
ਪਰਵਾਰ ਦੇ ਸਿਰ 'ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਰੋਦੀਆਂ ਵਿਲਕਦੀਆਂ ਚਾਰ ਧੀਆਂ
ਬਾਪ ਦੇ ਨਾਲ ਆਪਣੇ 6 ਵਰ੍ਹਿਆਂ ਦੇ ਵੀਰ ਤੋਂ ਵੀ ਸੱਖਣੀਆਂ ਹੋ ਗਈਆਂ। ਪਰਵਾਰ ਦੀ ਵੱਡੀ
ਕਬੀਲਦਾਰੀ ਹੋਣ ਕਰ ਕੇ ਪਰਵਾਰ ਦੀ ਰੋਜ਼ੀ ਰੋਟੀ ਦਾ ਫਿਕਰ ਅਤੇ ਕੋਈ ਕੰਮ ਧੰਦਾ ਨਾ ਹੋਣ
ਕਾਰਨ ਦਿਨੋ ਦਿਨ ਸਿਰ 'ਤੇ ਚੜ੍ਹ ਰਹੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਮੰਗਲਵਾਰ ਰਾਤ ਅਪਣੇ
ਘਰ ਦੇ ਕਮਰੇ ਵਿਚ ਲੋਹੇ ਦੇ ਗਾਡਰ ਨਾਲ ਰੱਸੀ ਗਲ ਵਿਚ ਪਾ ਕੇ ਪਹਿਲਾਂ 6 ਸਾਲਾਂ ਬੱਚੇ
ਵਰਿੰਦਰ ਅਤੇ ਖ਼ੁਦ ਦੇ ਗਲ ਵਿਚ ਫੰਦਾ ਲਾ ਕੇ ਖੁਦਕੁਸ਼ੀ ਕਰ ਲਈ।
ਮ੍ਰਿਤਕ ਦੇ
ਰਿਸ਼ਤੇਦਾਰ ਰਛਪਾਲ ਸਿੰਘ ਨੇ ਦਸਿਆ ਕਿ ਬਲਜੀਤ ਸਿੰਘ ਦੀਆਂ ਚਾਰ ਕੁੜੀਆਂ ਅਤੇ ਇਕ 6 ਸਾਲ
ਦਾ ਲੜਕਾ ਸੀ। ਗ਼ਰੀਬੀ ਦੇ ਚਲਦਿਆਂ ਪ੍ਰੇਸ਼ਾਨ ਰਹਿੰਦਾ ਸੀ ਤੇ ਕੰਮ ਕਾਰ ਨਾ ਹੋਣ ਕਾਰਨ
ਬੇਰੁਜ਼ਗਾਰ ਸੀ। ਖੇਤਾਂ ਵਿਚ ਨਰਮਾ ਚੁਗਾਈ ਦਾ ਕੰਮ ਵੀ ਠੰਢਾ ਹੋਣ ਅਤੇ ਚੁਗਾਈ ਦੀ ਲੇਬਰ
ਘੱਟ (ਬਾਕੀ ਸਫ਼ਾ 10 'ਤੇ)
ਹੋਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਸੀ ਜਿਸ ਕਈਆਂ ਦਾ ਕਰਜ਼ਾ ਸਿਰ ਚੜ੍ਹ ਜਾਣ ਕਾਰਨ ਉਸ ਨੇ ਖ਼ੁਦਕੁਸ਼ੀ ਕਰ ਲਈ।
ਥਾਣਾ
ਲੰਬੀ ਦੇ ਥਾਣਾ ਮੁਖੀ ਬਿਕਰਮਜੀਤ ਸਿੰਘ ਬਰਾੜ ਨੇ ਦਸਿਆ ਕਿ ਮ੍ਰਿਤਕ ਦੇ ਵਾਰਸਾਂ ਦੇ
ਬਿਆਨਾਂ ਤੇ 174 ਤਹਿਤ ਕਾਰਵਾਈ ਕਰਦਿਆਂ ਲਾਸ਼ ਦਾ ਮਲੋਟ ਸਰਕਾਰੀ ਹਸਪਤਾਲ ਤੋਂ ਪੋਸਟਮਾਰਟਮ
ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿਤੀ ਗਈ।