Canada News: ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਚੋਣਾਂ 'ਚ ਕਿਸਮਤ ਅਜ਼ਮਾਉਣਗੇ ਅਵਤਾਰ ਸਿੰਘ ਗਿੱਲ
Published : Apr 1, 2024, 3:13 pm IST
Updated : Apr 1, 2024, 3:13 pm IST
SHARE ARTICLE
Avtar Singh Gill
Avtar Singh Gill

ਕੰਜ਼ਰਵੇਟਿਵ ਪਾਰਟੀ ਨੇ ਸਰੀ ਫਲੀਟਵੁੱਡ ਇਲਾਕੇ ਤੋਂ ਬਣਾਇਆ ਉਮੀਦਵਾਰ

Canada News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀਆਂ ਵਿਧਾਨ ਸਭਾ ਚੋਣਾਂ 19 ਅਕਤੂਬਰ ਨੂੰ ਹੋਣੀਆਂ ਹਨ। ਇਨ੍ਹਾਂ ਵਿਧਾਨ ਸਭਾ ਚੋਣਾਂ ਵਿਚ ਪੰਜਾਬੀਆਂ ਦੀ ਦਿਲਚਸਪੀ ਜ਼ਿਆਦਾ ਦੇਖਣ ਨੂੰ ਮਿਲ ਰਹੀ ਹੈ। ਚੋਣਾਂ 'ਚ ਨਾਮਵਰ ਰੀਐਲਟਰ ਅਤੇ ਅਕਾਲ ਅਕੈਡਮੀ ਤੇ ਗੁਰੂ ਨਾਨਕ ਫ੍ਰੀ ਕਿਚਨ ਦੇ ਵਲੰਟੀਅਰ ਅਵਤਾਰ ਸਿੰਘ ਗਿੱਲ ਅਵਤਾਰ ਸਿੰਘ ਗਿੱਲ ਵੀ ਕਿਸਮਤ ਅਜ਼ਮਾਉਣਗੇ

ਪ੍ਰਸਿੱਧ ਰਿਐਲਟਰ ਤੇ ਸਕਾਟ ਰੋਡ ਸਰੀ ਦੇ ਚੀਫ ਅਫਸਰ ਅਵਤਾਰ ਸਿੰਘ ਗਿੱਲ ਨੂੰ ਬੀ.ਸੀ. ਦੀ ਕੰਜ਼ਰਵੇਟਿਵ ਪਾਰਟੀ ਨੇ ਸਰੀ ਫਲੀਟਵੁੱਡ ਇਲਾਕੇ ਤੋਂ ਚੋਣ ਮੈਦਾਨ ’ਚ ਉਤਾਰਿਆ ਹੈ। ਅਵਤਾਰ ਸਿੰਘ ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਕੈਨੇਡਾ ’ਚ ਰਹਿ ਰਹੇ ਹਨ ਤੇ ਉਹ ਪਿੰਡ ਕਾਲੇਕੇ (ਬਾਘਾ ਪੁਰਾਣਾ) ਜ਼ਿਲ੍ਹਾ ਮੋਗਾ ਦੇ ਜੰਮਪਲ ਹਨ। ਉਹ ਪਿਛਲੇ ਲੰਮੇ ਸਮੇਂ ਤੋਂ ਕੈਨੇਡਾ ’ਚ ਵਾਲੰਟੀਅਰ ਕੰਮਾਂ ਰਾਹੀਂ ਕਮਿਊਨਿਟੀ ਦੀ ਸੇਵਾ ਕਰ ਰਹੇ ਹਨ।

ਇਸ ਤੋਂ ਇਲਾਵਾ ਉਹ ਕੈਨੇਡਾ ਦੀ ਸੱਭ ਤੋਂ ਪੁਰਾਤਨ ਸਿੱਖ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ। ਉਹ ਫਾਈਵ ਰਿਵਰ ਸੁਸਾਇਟੀ ਦੇ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾਅ ਚੁਕੇ ਹਨ। ਅਵਤਾਰ ਸਿੰਘ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਐਗਰੀਕਲਚਰ ਸਾਇੰਸ ਦੀ ਡਿਗਰੀ ਪ੍ਰਾਪਤ ਕਰਨ ਉਪਰੰਤ ਹੋਰ ਉਚੇਰੀ ਵਿੱਦਿਆ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਤੋਂ ਪ੍ਰਾਪਤ ਕੀਤੀ। ਅਵਤਾਰ ਸਿੰਘ ਅੱਜ-ਕੱਲ ਪੰਜਾਬ ਫੇਰੀ ’ਤੇ ਆਏ ਹੋਏ ਹਨ। ਪਿੰਡ ਕਾਲੇਕੇ ਅਤੇ ਇਲਾਕੇ ’ਚ ਉਨ੍ਹਾਂ ਨੂੰ ਟਿਕਟ ਮਿਲਣ ’ਤੇ ਖ਼ੁਸ਼ੀ ਦਾ ਮਾਹੌਲ ਹੈ ਤੇ ਦੇਸ਼-ਵਿਦੇਸ਼ ਤੋਂ ਵਧਾਈ ਦੇ ਸੰਦੇਸ਼ ਆ ਰਹੇ ਹਨ।

ਉਨ੍ਹਾਂ ਤੋਂ ਇਲਾਵਾ ਉੱਘੇ ਪੰਜਾਬੀ ਵਕੀਲ ਹੋਨਵੀਰ ਸਿੰਘ ਰੰਧਾਵਾ ਅਤੇ ਲਾਅ ਇਨਫੋਰਸਮੈਂਟ ਨਾਲ ਸਕਿਉਰਟੀ ਦੀਆਂ ਸੇਵਾਵਾਂ ਨਿਭਾਅ ਰਹੇ ਨਕੋਦਰ ਦੇ ਜੰਮਪਲ ਸੰਸਦ ਮੈਂਬਰ ਦੇ ਸਟਾਫ਼ ਮੁਖੀ ਵਜੋਂ ਸੇਵਾਵਾਂ ਨਿਭਾਅ ਰਹੇ ਪਵਨ ਬਾਹੀਆ ਬੀ. ਸੀ. ਯੂਨਾਈਟਿਡ ਪਾਰਟੀ ਵਲੋਂ ਚੋਣ ਮੈਦਾਨ 'ਚ ਨਿੱਤਰੇ ਹਨ। ਹੁਣ ਤਕ ਐਲਾਨੇ ਕੁੱਲ 11 ਪੰਜਾਬੀ ਉਮੀਦਵਾਰਾਂ 'ਚੋਂ 10 ਉਮੀਦਵਾਰ ਪਹਿਲੀ ਵਾਰ ਵਿਧਾਨ ਸਭਾ ਵਿਚ ਅਪਣੀ ਜਗ੍ਹਾ ਬਣਾਉਣ ਲਈ ਕਿਸਮਤ ਅਜਮਾਉਣਗੇ।

(For more Punjabi news apart from Avtar Singh Gill in British Columbia elections, stay tuned to Rozana Spokesman)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement