ਆਸਟ੍ਰੇਲੀਆ 'ਚ ਗ੍ਰੀਨਜ਼ ਪਾਰਟੀ ਦੇ ਸਿੱਖ ਉਮੀਦਵਾਰ ਹਰਕੀਰਤ ਸਿੰਘ ਵਲੋਂ ਚੋਣ ਮੁਹਿੰਮ ਸ਼ੁਰੂ
Published : Jul 5, 2018, 4:04 pm IST
Updated : Jul 5, 2018, 4:04 pm IST
SHARE ARTICLE
 Harkirat Singh
Harkirat Singh

ਆਸਟ੍ਰੇਲੀਆ ਵਿਚ ਮੈਲਬੌਰਨ ਦੇ ਪੱਛਮੀ ਹਲਕੇ ਮੈਲਟਨ ਤੋਂ ਗ੍ਰੀਨਜ਼ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਨੇ ਮੈਲਟਨ ਸੀਨੀਅਰ ਹਾਲ ਤੋਂ ਮਿਲੇ ...

ਮੈਲਬੌਰਨ : ਆਸਟ੍ਰੇਲੀਆ ਵਿਚ ਮੈਲਬੌਰਨ ਦੇ ਪੱਛਮੀ ਹਲਕੇ ਮੈਲਟਨ ਤੋਂ ਗ੍ਰੀਨਜ਼ ਪਾਰਟੀ ਦੇ ਉਮੀਦਵਾਰ ਹਰਕੀਰਤ ਸਿੰਘ ਨੇ ਮੈਲਟਨ ਸੀਨੀਅਰ ਹਾਲ ਤੋਂ ਮਿਲੇ ਭਾਈਚਾਰੇ ਦੇ ਭਰਵੇਂ ਹੁੰਗਾਰੇ ਤੋਂ ਬਾਅਦ ਚੋਣ ਮੁਹਿੰਮ ਦੀ ਸ਼ੁਰੂਆਤ ਕਰ ਦਿਤੀ। ਦਸ ਦਈਏ ਕਿ ਗ੍ਰੀਨਜ਼ ਪਾਰਟੀ ਆਸਟ੍ਰੇਲੀਆ ਦੀ ਤੀਜੀ ਸਭ ਤੋਂ ਵੱਡੀ ਸਿਆਸੀ ਪਾਰਟੀ ਹੈ। ਇਸ ਪਾਰਟੀ ਨੇ ਨਵੰਬਰ ਮਹੀਨੇ ਵਿਚ ਹੋਣ ਜਾ ਰਹੀਆਂ ਵਿਕਟੋਰੀਅਨ ਸੰਸਦੀ ਚੋਣਾਂ ਲਈ  ਮੈਲਟਨ ਇਲਾਕੇ ਤੋਂ ਹਰਕੀਰਤ ਸਿੰਘ ਨੂੰ  ਅਪਣਾ ਉਮੀਦਵਾਰ ਐਲਾਨਿਆ ਹੈ। 

 Harkirat SinghHarkirat Singh

ਮੈਲਬੌਰਨ ਦੀ ਪੱਛਮੀ ਇਲਾਕੇ ਦੀ ਸੰਸਦ ਮੈਂਬਰ ਸ਼੍ਰੀਮਤੀ ਹੁੰਗ ਟਰੂੰਗ ਨੇ ਹਰਕੀਰਤ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਆਸਟ੍ਰੇਲੀਆ ਦੇ ਬਹੁ-ਸਭਿਆਚਾਰਕ ਭਾਈਚਾਰੇ ਵਿਚ ਪਹਿਚਾਣ ਬਣਾ ਚੁਕੇ ਹਰਕੀਰਤ ਸਿੰਘ ਵਰਗੇ ਆਗੂਆਂ ਦੀ ਲੋੜ ਹੈ। ਉਨ੍ਹਾਂ ਗ੍ਰੀਨਜ਼ ਪਾਰਟੀ ਵਲੋਂ ਕੀਤੇ ਕੰਮਾਂ ਤੋਂ ਜਾਣੂ ਕਰਵਾਇਆ। ਇਸ ਤੋਂ ਇਲਾਵਾ ਮੈਲਬੌਰਨ ਦੇ ਉਤਰੀ-ਪੱਛਮੀ ਇਲਾਕੇ ਇਸੈਂਡਨ ਤੋਂ ਉਮੀਦਵਾਰ ਜੇਮਸ ਵਿਲੀਅਮਸ ਨੇ ਆਪਣੇ ਬਾਰੇ ਜਾਣਕਾਰੀ ਦਿਤੀ ਅਤੇ ਆਪਣੇ ਚੋਣ ਮਨੋਰਥ ਬਾਰੇ ਦਸਿਆ।

 Harkirat SinghHarkirat Singh

ਉੱਥੇ ਹੀ ਬੈਟਮੈਨ ਹਲਕੇ ਤੋਂ ਚੋਣ ਲੜ ਚੁੱਕੇ ਐਲੇਕਸ ਭੱਠਲ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਦਸਤਾਰਧਾਰੀ ਨੌਜਵਾਨ ਹਰਕੀਰਤ ਸਿੰਘ ਨੂੰ ਪਾਰਟੀ ਨੇ ਚੋਣ ਮੈਦਾਨ ਵਿਚ ਉਤਾਰਿਆ ਹੈ। ਇਸ ਸਮਾਗਮ ਨੂੰ ਰਾਜ ਸਭਾ ਦੇ ਉਮੀਦਵਾਰ ਲੋਏਡ ਡੇਵਿਸ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਕੀਰਤ ਸਿੰਘ ਨੇ ਸਮਾਗਮ ਵਿਚ ਪਹੁੰਚੇ ਸਾਰੇ ਭਾਈਚਾਰੇ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਜਿੱਤਣ ਲਈ ਉਨ੍ਹਾਂ ਨੂੰ ਵਧੀਆ ਮੁਹਿੰਮ ਅਤੇ ਸਮੂਹ ਭਾਈਚਾਰੇ ਦੇ ਸਹਿਯੋਗ ਦੀ ਲੋੜ ਪਵੇਗੀ। ਉਨ੍ਹਾਂ ਕਿਹਾ ਕਿ ਵਧੀਆ ਸਿਹਤ ਸੇਵਾਵਾਂ,

 Harkirat SinghHarkirat Singh

ਆਵਾਜਾਈ ਦੇ ਸਾਧਨ, ਵਧੀਆ ਰਹਿਣ-ਸਹਿਣ ਅਤੇ ਬਹੁ-ਸੱਭਿਆਚਾਰਕ ਸੇਵਾਵਾਂ ਵਿਚ ਵਾਧਾ ਉਨ੍ਹਾਂ ਦੇ ਮੁੱਖ ਮੁੱਦੇ ਹਨ। ਮੈਲਟਨ ਦੀ ਆਬਾਦੀ ਇਕ ਲੱਖ ਤੋਂ ਉੱਪਰ ਹੈ ਅਤੇ ਮੈਲਟਨ ਦੇ ਸਾਰੇ ਵਸਨੀਕ ਸਨਸ਼ਾਈਨ ਜਾਂ ਬੈਕਸ ਮਾਰਸ਼ ਹਸਪਤਾਲ ਜਾਂਦੇ ਹਨ, ਜਿਹੜੇ ਪਹਿਲਾਂ ਹੀ ਕਾਫ਼ੀ ਰੁੱਝੇ ਹਨ। ਇਨ੍ਹਾਂ ਦੋਹਾਂ ਹਸਪਤਾਲਾਂ ਨੂੰ ਹੋਰ ਵੱਡਾ ਕਰਨ ਦੀ ਲੋੜ ਹੈ ਅਤੇ ਮੈਲਟਨ ਵਿਚ ਹੋਰ ਐਬੂਲੈਂਸ ਤੇ ਡਾਕਟਰੀ ਸਹਾਇਤਾ ਵਧਾਉਣ ਦੀ ਲੋੜ ਹੈ। ਆਵਾਜਾਈ ਦੇ ਸਾਧਨਾਂ ਬਾਰੇ ਬੋਲਦੇ ਉਨ੍ਹਾਂ ਕਿਹਾ ਕਿ ਹਲਕੇ ਵਿਚ ਬੱਸਾਂ ਵਿਚ ਵਾਧਾ ਹੋਣਾ ਬਹੁਤ ਜ਼ਰੂਰੀ ਹੈ

 Harkirat SinghHarkirat Singh

ਅਤੇ ਉਹ ਮੈਲਟਨ ਦੀ ਟਰੇਨ ਲਾਈਨ ਨੂੰ ਮੈਟਰੋ ਵਿਚ ਤਬਦੀਲ ਕਰਨ ਲਈ ਯਤਨਸ਼ੀਲ ਹਨ। ਰਹਿਣ-ਸਹਿਣ ਦੇ ਮੁੱਦੇ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਮੈਲਟਨ ਵਿਚ ਹੋਰ ਪਾਰਕਾਂ, ਪਾਰਕਾਂ ਵਿਚ ਪੀਣ ਵਾਲਾ ਪਾਣੀ, ਗੁਸਲਖਾਨੇ ਅਤੇ ਹੋਰ ਸਹੂਲਤਾਂ ਦੀ ਲੋੜ ਹੈ। ਮੈਲਟਨ ਵਿਚ ਸ਼ਰਾਬ ਅਤੇ ਹੋਰ ਨਸ਼ੇ ਕਰਨ ਵਾਲੇ ਵਿਅਕਤੀਆਂ ਦੇ ਸੁਧਾਰ ਲਈ ਉਹ ਆਵਾਜ਼ ਬੁਲੰਦ ਕਰਨਗੇ, ਜਿਸ ਨਾਲ ਜ਼ੁਰਮ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਪ੍ਰਵਾਸੀ ਭਾਈਚਾਰੇ ਦੇ ਹੱਕਾਂ ਲਈ ਗ੍ਰੀਨਜ਼ ਪਾਰਟੀ ਖੜ੍ਹਦੀ ਹੈ ਅਤੇ ਉਹ ਪ੍ਰਵਾਸੀ ਪੰਜਾਬੀਆਂ ਸਮੇਤ ਹੋਰ ਭਾਈਚਾਰਿਆਂ ਦੇ ਮੁੱਦਿਆਂ ਨੂੰ ਅੱਗੇ ਲੈ ਕੇ ਜਾਣਗੇ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM
Advertisement