
ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵਤਨੋਂ ਆਉਂਦੇ ਨੇ ਅੱਖਾਂ 'ਚ ਲੱਖਾਂ ਸੁਪਨੇ ਲੈਕੇ।
ਮੈਲਬਰਨ 20 ਜੂਨ (ਪਰਮਵੀਰ ਸਿੰਘ ਆਹਲੂਵਾਲੀਆ) ਵਿਦੇਸ਼ਾਂ ਵਿਚ ਵਸਦੇ ਪੰਜਾਬੀ ਵਤਨੋਂ ਆਉਂਦੇ ਨੇ ਅੱਖਾਂ 'ਚ ਲੱਖਾਂ ਸੁਪਨੇ ਲੈਕੇ। ਕੋਈ ਕੰਮ ਧੰਦੇ ਦਾ ਵੀਜ਼ਾ ਲੈ ਕੇ ਆਉਂਦਾ ਕੋਈ ਪੜ੍ਹਾਈ ਕਰਨ ਦਾ। ਮਾਂ ਬਾਪ ਲਾਡਲਿਆਂ ਨੂੰ ਸਤ ਸਮੁੰਦਰੋਂ ਪਾਰ ਭੇਜਦੇ ਨੇ ਕਿੰਨੀਆਂ ਹੀ ਮੁਸੀਬਤਾਂ ਝੱਲ ਕੇ, ਕਰਜ਼ੇ ਚੱਕ ਕੇ ਜਾਂ ਫਿਰ ਜ਼ਮੀਨਾਂ ਗਹਿਣੇ ਧਰ ਕੇ ਤਾਂਕਿ ਉਨ੍ਹਾਂ ਦੇ ਬੱਚੇ ਅਪਣਾ ਭਵਿੱਖ ਬਣਾ ਕੇ ਜ਼ਿੰਦਗੀ 'ਚ ਕਾਮਯਾਬ ਹੋ ਸਕਣ।
Accidentਜਦੋਂ ਅਪਣੇ ਹੀ ਦੇਸ਼ 'ਚ ਰੁਜ਼ਗਾਰ ਦੇ ਸਾਧਨ ਨਾ ਰਹਿਣ ਤਾਂ ਨੌਜਵਾਨ ਹੋਰ ਕਰਨ ਵੀ ਕੀ। ਮੁਲਕ ਦੀ ਵਧਦੀ ਬੇਰੁਜ਼ਗਾਰੀ ਨੇ ਪਤਾ ਨੀ ਕਿੰਨੀਆਂ ਮਾਵਾਂ ਦੇ ਪੁੱਤ ਉਨ੍ਹਾਂ ਕੋਲ਼ੋ ਵਿਛੋੜ ਦਿੱਤੇ ਨੇ। ਕੀ ਬੀਤਦੀ ਹੋਊ ਉਨ੍ਹਾਂ ਮਾਂ ਬਾਪ ਦੇ ਦਿਲਾਂ 'ਤੇ ਜਿਨ੍ਹਾਂ ਦੇ ਜਵਾਨ ਪੁੱਤ ਵਿਦੇਸ਼ ਪੜ੍ਹਨ ਗਏ ਕਦੇ ਘਰ ਨਹੀਂ ਪਰਤ ਕੇ ਆਉਂਦੇ ਅਤੇ ਨਾ ਹੀ ਉਨ੍ਹਾਂ ਨੇ ਆਉਣਾ ਹੁੰਦਾ ਕਿਉਂਕਿ ਉਹ ਇਸ ਦੁਨੀਆ ਤੋਂ ਹਮੇਸ਼ਾ ਲਈ ਚਲੇ ਗਏ ਹੁੰਦੇ ਨੇ।
Accidentਅਜਿਹਾ ਹੀ ਇਕ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ। ਆਸਟ੍ਰੇਲੀਆ ਦੇ ਇਲਾਕੇ ਸੈਪਰਟਨ ਚ ਰਹਿਣ ਵਾਲੇ ਗੁਰਵਿੰਦਰ ਸਿੰਘ ਢਿੱਲੋਂ ਨਾਮੀ 29 ਸਾਲ ਦੇ ਪੰਜਾਬੀ ਨੌਜਵਾਨ ਦੀ ਬੀਤੇ ਦਿਨੀ ਇੱਕ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਜਦੋ ਉਹ ਟਰੱਕ ਚਲਾ ਰਿਹਾ ਸੀ। ਗੁਰਵਿੰਦਰ ਸਿੰਘ ਜੋ ਕਿ 2009 ਚ ਵਿਦਿਆਰਥੀ ਵੀਜ਼ੇ ਤੇ ਆਸਟਰੇਲੀਆ ਆਇਆ ਸੀ। ਦੱਸ ਦਈਏ ਕਿ ਉਸ ਦਾ ਪਿਛੋਕੜ ਮੋਗੇ ਜਿਲ੍ਹੇ ਦਾ ਸੀ।
Accidentਸੜਕ ਹਾਦਸੇ ਦੌਰਾਨ ਗੁਰਵਿੰਦਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਸੀ ਜਿਸ ਦੀ ਕਿ ਬਾਦ ਵਿਚ ਮੌਤ ਹੋ ਗਈ।ਗੁਰਵਿੰਦਰ ਸਿੰਘ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਉਸ ਦੇ ਜੱਦੀ ਪਿੰਡ ਵਿਖੇ ਕਰ ਦਿੱਤਾ ਗਿਆ ਹੈ ਅਤੇ ਆਸਟਰੇਲੀਆ ਚ ਵੱਸਦੇ ਪੰਜਾਬੀ ਭਾਈਚਾਰੇ ਦੁਆਰਾ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ।