ਸਿੱਖਾਂ ਵਿਰੁਧ ਨਫ਼ਰਤੀ ਅਪਰਾਧ : ਨਾਰਥ ਅਮਰੀਕਨ ਪੰਜਾਬੀ ਐਸੋਸੀਏਸ਼ਨ ਨੇ ਅਮਰੀਕੀ ਵਿਦੇਸ਼ ਸਕੱਤਰ ਨੂੰ ਲਿਖੀ ਚਿੱਠੀ
Published : Sep 5, 2023, 9:04 am IST
Updated : Sep 5, 2023, 9:04 am IST
SHARE ARTICLE
Antony Blinken,  Satnam Singh Chahal
Antony Blinken, Satnam Singh Chahal

ਸਿੱਖ ਸ਼ਾਂਤੀ, ਸਮਾਵੇਸ਼ਿਤਾ ਅਤੇ ਮਨੁੱਖਤਾ ਦੀ ਸੇਵਾ ਦੇ ਅਪਣੀਆਂ ਕਦਰਾਂ-ਕੀਮਤਾਂ ਲਈ ਪ੍ਰਸਿੱਧ ਹੈ

ਨਿਊਯਾਰਕ: ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐਨ.ਏ.ਪੀ.ਏ.) ਨੇ ਐਤਵਾਰ ਨੂੰ ਵਧਦੇ ਨਫ਼ਰਤੀ ਅਪਰਾਧਾਂ ਦੇ ਮੱਦੇਨਜ਼ਰ ਉੱਤਰੀ ਅਮੀਰਕਾ ’ਚ ਸਿੱਖਾਂ ਦੇ ਸਾਹਮਣੇ ਵਧਦੇ ਡਰ ਅਤੇ ਅਸੁਰੱਖਿਆ ਬਾਰੇ ਚਿੰਤਾ ਪ੍ਰਗਟਾਈ ਹੈ। ਜਥੇਬੰਦੀ ਨੇ ਕਿਹਾ ਕਿ ਪਿੱਛੇ ਜਹੇ ਵਾਪਰੀਆਂ ਘਟਨਾਵਾਂ ਨੇ ਸਿੱਖ ਅਮਰੀਕੀਆਂ ਦੀ ਸੁਰੱਖਿਆ ਅਤੇ ਭਲਾਈ ਬਾਰੇ ਚਿੰਤਾਜਨਕ ਸਵਾਲ ਖੜੇ ਕਰ ਦਿਤੇ ਹਨ, ਜੋ ਲੰਮੇ ਸਮੇਂ ਤੋਂ ਅਮਰੀਕਾ ਦੇ ਢਾਂਚੇ ਦਾ ਅਨਿੱਖੜਵਾਂ ਅੰਗ ਰਹੇ ਹਨ। 

ਉੱਤਰੀ ਅਮਰੀਕੀ ਪੰਜਾਬੀ ਐਸੋਸੀਏਸ਼ਨ (ਐਨ.ਏ.ਪੀ.ਏ.) ਦੇ ਕਾਰਜਕਾਰੀ ਡਾਇਰੈਕਟਰ ਸਤਨਾਮ ਸਿੰਘ ਚਹਿਲ ਨੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਭੇਜੀ ਇਕ ਚਿੱਠੀ ’ਚ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਸਿੱਖਾਂ ਨੂੰ ਨਫ਼ਰਤੀ ਅਪਰਾਧ, ਵਿਤਕਰੇ ਅਤੇ ਤਰਫ਼ਦਾਰੀ ਸਮੇਤ ਕਈ ਚੁਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਨ.ਏ.ਪੀ.ਏ. ਦਾ ਮੰਨਣਾ ਹੈ ਕਿ ਸਿੱਖ ਅਮਰੀਕੀ ਹੋਰ ਸਾਰੇ ਘੱਟ ਗਿਣਤੀਆਂ ਦੀ ਸੁਰਖਿਆ ਯਕੀਨੀ ਕਰਨ ਲਈ ਇਨ੍ਹਾਂ ਮੁੱਦਿਆਂ ਨੂੰ ਤੁਰਤ ਹੋਰ ਵਿਆਪਕ ਰੂਪ ਨਾਲ ਸੰਬੋਧਿਤ ਕਰਨਾ ਜ਼ਰੂਰੀ ਹੈ। 

ਚਹਿਲ ਨੇ ਅੱਗੇ ਕਿਹਾ ਕਿ ਸਿੱਖ ਸ਼ਾਂਤੀ, ਸਮਾਵੇਸ਼ਿਤਾ ਅਤੇ ਮਨੁੱਖਤਾ ਦੀ ਸੇਵਾ ਦੇ ਅਪਣੀਆਂ ਕਦਰਾਂ-ਕੀਮਤਾਂ ਲਈ ਪ੍ਰਸਿੱਧ ਹੈ। ਸਿੱਖਾਂ ਨੇ ਉੱਤਰੀ ਅਮਰੀਕਾ ਦੇ ਆਰਥਕ, ਸਭਿਆਚਾਰਕ ਅਤੇ ਸਮਾਜਕ ਵਿਕਾਸ ’ਚ ਮਹੱਤਵਪੂਰਨ ਯੋਗਦਾਨ ਦਿਤਾ ਹੈ ਅਤੇ ਉਹ ਅੱਜ ਵੀ ਅਣਖੀ ਨਾਗਰਿਕ ਹਨ ਜੋ ਆਜ਼ਾਦੀ ਅਤੇ ਬਰਾਬਰੀ ਦੇ ਉਨ੍ਹਾਂ ਆਦਰਸ਼ਾਂ ਨੂੰ ਸੰਜੋਦੇ ਹਨ ਜਿਨ੍ਹਾਂ ’ਤੇ ਇਸ ਦੇਸ਼ ਦੀ ਸਥਾਪਨਾ ਹੋਈ ਸੀ। 

ਹਾਲਾਂਕਿ ਸਿੱਖ ਵਿਅਕਤੀਆਂ ਅਤੇ ਸੰਸਥਾਨਾਂ ਵਿਰੁਧ ਨਫ਼ਰਤੀ ਅਪਰਾਧਾਂ ’ਚ ਪਿੱਛੇ ਜਿਹੇ ਹੋਇਆ ਵਾਧਾ ਬਹੁਤ ਪ੍ਰੇਸ਼ਾਨ ਕਰਨ ਵਾਲਾ ਹੈ। ਸਿੱਖਾਂ ਨੂੰ ਗ਼ਲਤੀ ਨਾ ਹੋਰ ਫ਼ਰਕਿਆਂ ਦਾ ਵਿਅਕਤੀ ਸਮਝ ਲਿਆ ਜਾਂਦਾ ਹੈ, ਜਿਸ ਦਾ ਮੁੱਖ ਕਾਰਨ ਉਨ੍ਹਾਂ ਦੀ ਵਿਸ਼ੇਸ਼ ਦਿੱਖ ਹੈ, ਜਿਸ ’ਚ ਪੱਗ ਅਤੇ ਦਾੜ੍ਹੀ ਸ਼ਾਮਲ ਹਨ, ਜੋ ਉਨ੍ਹਾਂ ਦੇ ਧਰਮ ਦੀ ਪਛਾਣ ਹਨ।      
 

Tags: sikh history

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement