Vikram Vilkhu: ਨਿਊਯਾਰਕ ਵਿਚ ਬ੍ਰਾਈਟਨ ਸ਼ਹਿਰ ਦੇ ਪਹਿਲੇ ਪੰਜਾਬੀ ਮੂਲ ਦੇ ਜੱਜ ਬਣੇ ਵਿਕਰਮ ਵਿਲਖੂ
Published : Jan 6, 2024, 8:32 am IST
Updated : Jan 6, 2024, 8:32 am IST
SHARE ARTICLE
Brighton makes history with first Indian-American criminal judge Vikram Vilkhu
Brighton makes history with first Indian-American criminal judge Vikram Vilkhu

ਅਮਰੀਕਾ ’ਚ ਭਾਰਤੀ ਪ੍ਰਵਾਸੀਆਂ ਦੇ ਘਰ ਜਨਮੇ ਡੈਮੋਕ੍ਰੇਟ ਵਿਕਰਮ ਵਿਲਖੂ ਨੇ ਬ੍ਰਾਈਟਨ ਟਾਊਨ ਕੋਰਟ ’ਚ ਜੱਜ ਦਾ ਅਹੁਦਾ ਸੰਭਾਲਿਆ ਹੈ।

Vikram Vilkhu: ਨਿਊਯਾਰਕ ਦੇ ਬ੍ਰਾਈਟਨ ਸ਼ਹਿਰ ’ਚ 1 ਜਨਵਰੀ ਨੂੰ ਪਹਿਲੇ ਪੰਜਾਬੀ ਮੂਲ ਦੇ ਅਮਰੀਕੀ ਕ੍ਰਿਮੀਨਲ ਜੱਜ ਨੇ ਸਹੁੰ ਚੁਕੀ। ਅਮਰੀਕਾ ’ਚ ਭਾਰਤੀ ਪ੍ਰਵਾਸੀਆਂ ਦੇ ਘਰ ਜਨਮੇ ਡੈਮੋਕ੍ਰੇਟ ਵਿਕਰਮ ਵਿਲਖੂ ਨੇ ਬ੍ਰਾਈਟਨ ਟਾਊਨ ਕੋਰਟ ’ਚ ਜੱਜ ਦਾ ਅਹੁਦਾ ਸੰਭਾਲਿਆ ਹੈ।  

ਭਾਰਤੀ ਅਮਰੀਕੀ ਸੈਨੇਟਰ ਜੇਰੇਮੀ ਕੂਨੀ ਨੇ ਦਸੰਬਰ 2023 ’ਚ ਵਿਲਖੂ ਦਾ ਉਮੀਦਵਾਰ ਵਜੋਂ ਸਵਾਗਤ ਕੀਤਾ ਸੀ। ਉਨ੍ਹਾਂ ਕਿਹਾ ਕਿ ਏਸ਼ੀਆਈ ਅਮਰੀਕੀ ਨਿਊਯਾਰਕ ’ਚ ਸੱਭ ਤੋਂ ਤੇਜ਼ੀ ਨਾਲ ਵੱਧ ਰਹੀ ਘੱਟ ਗਿਣਤੀ ਹਨ ਅਤੇ ਸਥਾਨਕ ਸਰਕਾਰ ’ਚ ਨੁਮਾਇੰਦਗੀ ਵਧਾਉਣਾ ਇਕ ਮਹੱਤਵਪੂਰਨ ਕਦਮ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸੈਨੇਟਰ ਕੂਨੀ ਨੇ ਇਕ ਬਿਆਨ ਵਿਚ ਕਿਹਾ, ‘‘ਸਾਡੇ ਚੁਣੇ ਹੋਏ ਅਧਿਕਾਰੀਆਂ ਵਿਚ ਸਭਿਆਚਾਰਕ  ਵੰਨ-ਸੁਵੰਨਤਾ ਦਾ ਵਿਸਥਾਰ ਕਰਨਾ ਸਾਡੇ ਪੂਰੇ ਭਾਈਚਾਰੇ ਲਈ ਲਾਭਦਾਇਕ ਹੈ ਅਤੇ ਅਸੀਂ ਜਾਣਦੇ ਹਾਂ ਕਿ ਨੌਜੁਆਨਾਂ ਲਈ ਉਨ੍ਹਾਂ ਵਰਗੇ ਚਿਹਰੇ ਵੇਖਣਾ ਖ਼ਾਸ ਤੌਰ ’ਤੇ  ਪ੍ਰਭਾਵਸ਼ਾਲੀ ਹੈ।’’ ਵਿਲਖੂ ਨੇ ਐਮਰੀ ਯੂਨੀਵਰਸਿਟੀ ’ਚ ਅਪਣੀ ਅੰਡਰਗ੍ਰੈਜੂਏਟ ਸਿਖਿਆ ਪ੍ਰਾਪਤ ਕੀਤੀ, ਜਿੱਥੇ ਉਸ ਨੇ  ਧਰਮ ਅਤੇ ਮਾਨਵ ਵਿਗਿਆਨ ’ਚ ਡਬਲ-ਮੇਜਰਿੰਗ ਕੀਤੀ। ਗ੍ਰੈਜੂਏਸ਼ਨ ਤੋਂ ਬਾਅਦ, ਉਸ ਨੇ  ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ਏ.ਸੀ.ਐਲ.ਯੂ.) ’ਚ ਯੋਗਦਾਨ ਪਾਇਆ, ਜਿਸ ਨੇ 9/11 ਦੇ ਹਮਲਿਆਂ ਤੋਂ ਬਾਅਦ ਨਸਲੀ ਪ੍ਰੋਫ਼ਾਈਲਿੰਗ ਅਤੇ ਨਫ਼ਰਤੀ ਅਪਰਾਧਾਂ ਦੇ ਪੀੜਤਾਂ ਲਈ ਇਕ ਕੌਮੀ  ਹੌਟਲਾਈਨ ਸਥਾਪਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ।

ਇਸ ਤੋਂ ਬਾਅਦ, ਵਿਲਖੂ ਨੇ ਕੇਸ ਵੈਸਟਰਨ ਰਿਜ਼ਰਵ ਯੂਨੀਵਰਸਿਟੀ ਦੇ ਲਾਅ ਸਕੂਲ ’ਚ ਪੜ੍ਹਾਈ ਕੀਤੀ, ਅਪਣੀਆਂ ਅਕਾਦਮਿਕ ਅਤੇ ਪਾਠਕ੍ਰਮ ਤੋਂ ਇਲਾਵਾ ਪ੍ਰਾਪਤੀਆਂ ਲਈ ਕਈ ਪੁਰਸਕਾਰ ਪ੍ਰਾਪਤ ਕੀਤੇ।  ਉਹ ਦੋ ਰਾਜ ਸੈਨੇਟਰਾਂ, ਇਕ ਕਾਊਂਟੀ ਕਾਰਜਕਾਰੀ ਆਦਿ ਬੈਠੇ ਹਨ। ਤੁਸੀਂ ਇਸ ਦੇਸ਼ ਬਾਰੇ ਜੋ ਚਾਹੁੰਦੇ ਹੋ ਉਹ ਕਹੋ ਪਰ ਇਹ ਕਮਾਲ ਦੀ ਗੱਲ ਹੈ। ਇਹ ਬਿਲਕੁਲ ਕਮਾਲ ਦੀ ਗੱਲ ਹੈ।’’

 (For more Punjabi news apart from Brighton makes history with first Indian-American criminal judge Vikram Vilkhu, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement