
ਪਿਛਲੇ ਹਫਤੇ ਵੈਲਿੰਗਟਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਵੱਲੋਂ ਸਥਾਨਕ ਗੈਰ ਸਿੱਖ ਵਾਸੀਆਂ ਦਾ ਸੁਆਗਤ ਕੀਤਾ ਗਿਆ।
ਵੈਲਿੰਗਟਨ: ਪਿਛਲੇ ਹਫਤੇ ਵੈਲਿੰਗਟਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਵੱਲੋਂ ਸਥਾਨਕ ਗੈਰ ਸਿੱਖ ਵਾਸੀਆਂ ਦਾ ਸੁਆਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਿੱਖ ਧਰਮ ਬਾਰੇ ਜਾਣੂ ਕਰਵਾਇਆ ਗਿਆ। ਇਸ ਸਮੂਹ ਦੀ ਅਗਵਾਈ ਵੈਲਿੰਗਟਨ ਦੀ ਸਮਾਜ ਸੇਵੀ ਸੰਸਥਾ ਸਪਿਰਿਟ ਆਫ ਰੰਗੀਤਹੀ ਦੇ ਜੋਨ ਬਕਨਨ ਵੱਲੋਂ ਕੀਤੀ ਗਈ ਜੋ ਕਿ ਵੱਖ ਵੱਖ ਧਰਮਾਂ ਬਾਰੇ ਜਾਣਨ ਲਈ ਸ਼ਹਿਰ ਦੇ ਵੱਖ ਵੱਖ ਧਾਰਮਿਕ ਸਥਾਨਾਂ ‘ਤੇ ਜਾਂਦੇ ਹਨ।
Visitors at the Wellington Gurudwara Sahib
ਇਸ ਸਮੂਹ ਵਿਚ ਅਜਿਹੇ ਸਟਾਫ ਮੈਂਬਰ ਸ਼ਾਮਿਲ ਸਨ ਜੋ ਵੱਖ ਵੱਖ ਪਰਵਾਸੀ ਭਾਈਚਾਰਿਆਂ ਅਤੇ ਕੰਪਨੀਆਂ ਨਾਲ ਸਬੰਧ ਰੱਖਦੇ ਹਨ ਜਿਵੇਂ ਮੈਰੀ ਪੋਰਟਰ ਹੌਸਪਾਈਸ, ਇੰਗਲਿਸ਼ ਲੈਂਗੁਏਜ ਪਾਰਟਨਰਜ਼ ਅਤੇ ਇੰਟਰਨੈਸ਼ਨਲ ਸਟੂਡੈਂਟ ਸਪੋਟ ਗਰੁੱਪ। ਇਸ ਸਮੂਹ ਦੇ ਮੈਂਬਰਾਂ ਵੱਲੋਂ ਉਥੇ ਮੌਜੂਦ ਗੁਰਦੁਆਰੇ ਦੇ ਮੈਂਬਰਾਂ ਅਤੇ ਸੇਵਾਦਾਰਾਂ ਕੋਲੋਂ ਸਿੱਖ ਧਰਮ ਦੀਆਂ ਸਿੱਖਿਆਵਾਂ ਅਤੇ ਮੂਲ ਸਿਧਾਂਤਾਂ ਬਾਰੇ ਸਵਾਲ ਪੁੱਛੇ ਗਏ।
Wellington Gurudwara Sahib
ਗੁਰਦੁਆਰੇ ਦੇ ਇਕ ਮੈਂਬਰ ਨੇ ਸੋਸ਼ਲ ਮੀਡੀਆ ‘ਤੇ ਦੱਸਿਆ ਕਿ ਸੈਲਾਨੀਆਂ ਨੇ ਵੀਰ ਦਲਬੀਰ ਸਿੰਘ ਵੱਲੋਂ ਕੀਤਾ ਗਿਆ ਸ਼ਬਦ ਕੀਰਤਨ ਵੀ ਸਰਵਣ ਕੀਤਾ ਅਤੇ ਉਹਨਾਂ ਨੇ ਸਿੱਖ ਭਾਈਚਾਰੇ ਬਾਰੇ ਹੋਰ ਜਾਣਕਾਰੀ ਹਾਸਿਲ ਕਰਨ ਲਈ ਦਿਲਚਸਪੀ ਵੀ ਦਿਖਾਈ। ਗੁਰਦੁਆਰੇ ਦੇ ਮੈਂਬਰਾਂ ਵੱਲੋਂ ਕੀਤੀ ਗਈ ਸੇਵਾ ਤੋਂ ਖੁਸ਼ ਹੋ ਕੇ ਪ੍ਰੋਜੈਕਟ ਮੈਨੇਜਰ ਨੇ ਗੁਰਦੁਆਰੇ ਲਈ 30 ਡਾਲਰ ਦਾ ਸ਼ਾਪਿੰਗ ਵਾਉਚਰ ਵੀ ਦਿੱਤਾ। ਉਸੇ ਦਿਨ ਇਸ ਸਮੂਹ ਨੇ ਤਿੰਨ ਹੋਰ ਸਥਾਨਾਂ ਦੀ ਯਾਤਰਾ ਵੀ ਕੀਤੀ।