
ਸਟੱਡੀ ਵੀਜ਼ੇ 'ਤੇ ਦੋ ਸਾਲ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ’ਚ ਰਹਿ ਰਿਹਾ ਸੀ ਮ੍ਰਿਤਕ
Canada News: ਜ਼ਿਲ੍ਹਾ ਅੰਮ੍ਰਿਤਸਰ ਦੇ ਚੌਕ ਮਹਿਤਾ ਇਲਾਕੇ ਨਾਲ ਸਬੰਧਤ ਨੌਜਵਾਨ ਦੀ ਕੈਨੇਡਾ ਵਿਚ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ 29 ਫਰਵਰੀ ਤੋਂ ਲਾਪਤਾ ਸੀ ਅਤੇ ਹੁਣ ਉਸ ਦੀ ਲਾਸ਼ ਇਕ ਝੀਲ ਵਿਚੋਂ ਮਿਲੀ ਹੈ। ਨੌਜਵਾਨ ਦੀ ਕੈਨੇਡਾ 'ਚ ਹੋਈ ਮੌਤ ਦੀ ਖਬਰ ਸੁਣ ਕੇ ਇਲਾਕੇ ਅੰਦਰ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਂਗਰਸੀ ਯੂਥ ਆਗੂ ਇੰਦਰਜੀਤ ਸਿੰਘ ਕਾਕੂ ਰੰਧਾਵਾ ਦਾ ਭਤੀਜਾ ਅਤੇ ਜੋਗਿੰਦਰ ਸਿੰਘ ਰੰਧਾਵਾ ਦਾ ਸਪੁੱਤਰ ਨਮਨਪ੍ਰੀਤ ਸਿੰਘ ਰੰਧਾਵਾ (22) ਸਟੱਡੀ ਵੀਜ਼ੇ 'ਤੇ ਕਰੀਬ ਪਿਛਲੇ ਦੋ ਸਾਲ ਤੋਂ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿਚ ਰਹਿ ਰਿਹਾ ਸੀ। ਬੀਤੀ 29 ਫਰਵਰੀ ਤੋਂ ਉਹ ਲਾਪਤਾ ਸੀ ਤੇ ਖੋਜ ਪੜਤਾਲ ਕਰਨ ਤੋਂ ਬਾਅਦ ਵੀ ਕੁੱਝ ਪਤਾ ਨਹੀਂ ਸੀ ਚੱਲ ਸਕਿਆ।
ਲਾਪਤਾ ਨਮਨਪ੍ਰੀਤ ਦੀ ਪੁਲਿਸ ਵਲੋਂ ਭਾਲ ਲਗਾਤਾਰ ਜਾਰੀ ਸੀ, ਜਿਸ ਦੇ ਚੱਲਦਿਆਂ ਬੀਤੇ ਦਿਨੀਂ ਪੁਲਿਸ ਨੂੰ ਝੀਲ 'ਚ ਇਕ ਲਾਸ਼ ਬਰਾਮਦ ਹੋਈ ਸੀ, ਜਿਸ ਦੀ ਪਛਾਣ ਨਮਨਪ੍ਰੀਤ ਵਜੋਂ ਕੀਤੀ ਗਈ ਹੈ। ਫਿਲਹਾਲ ਪਰਿਵਾਰ ਨੂੰ ਇਸ ਮੌਤ ਦਾ ਅਸਲ ਕਾਰਨ ਪਤਾ ਨਹੀਂ ਚੱਲ ਸਕਿਆ|
(For more Punjabi news apart from Body of missing Punjabi found in lake in Canada, stay tuned to Rozana Spokesman)