ਵਿਦੇਸ਼ ਵਿਚ ਵਧਿਆ ਪੰਜਾਬ ਦਾ ਮਾਣ: ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋਏ ਦੋ ਨਵੇਂ ਪੰਜਾਬੀ
Published : Feb 9, 2023, 8:09 pm IST
Updated : Feb 9, 2023, 8:09 pm IST
SHARE ARTICLE
Two new Punjabis joined in New Zealand Police
Two new Punjabis joined in New Zealand Police

ਪਿਛਲੇ ਦਿਨੀਂ ਵਲਿੰਗਟਨ ਵਿਖੇ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਵਿਚ 362ਵਾਂ ਵਿੰਗ ਪਾਸ ਆਊਟ ਹੋਇਆ ਹੈ।

 

ਆਕਲੈਂਡ: ਦੁਨੀਆ ਭਰ ਵਿਚ ਵੱਸਦੇ ਪੰਜਾਬੀ ਆਪਣੇ ਹੁਨਰ ਅਤੇ ਮਿਹਨਤ ਨਾਲ ਵਿਦੇਸ਼ੀ ਧਰਤੀ ’ਤੇ ਪੰਜਾਬ ਦਾ ਮਾਣ ਵਧਾ ਰਹੇ ਹਨ। ਇਸ ਦੌਰਾਨ ਤਿੰਨ ਪੰਜਾਬੀ ਨਿਊਜ਼ੀਲੈਂਡ ਪੁਲਿਸ ਵਿਚ ਸ਼ਾਮਲ ਹੋਏ ਹਨ। ਇਸ ਖ਼ਬਰ ਤੋਂ ਬਾਅਦ ਨਿਊਜ਼ੀਲੈਂਡ ਵਸਦੇ ਪੰਜਾਬੀ  ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਦਰਅਸਲ ਪਿਛਲੇ ਦਿਨੀਂ ਵਲਿੰਗਟਨ ਵਿਖੇ ਸਥਿਤ ਪੁਲਿਸ ਟ੍ਰੇਨਿੰਗ ਕਾਲਜ ਵਿਚ 362ਵਾਂ ਵਿੰਗ ਪਾਸ ਆਊਟ ਹੋਇਆ ਹੈ।

ਇਹ ਵੀ ਪੜ੍ਹੋ: ਕੋਟਾ: ਨੀਟ ਦੀ ਤਿਆਰੀ ਕਰ ਰਹੀ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ, 11 ਦਿਨਾਂ 'ਚ ਵਾਪਰੀ ਤੀਜੀ ਘਟਨਾ 

ਇਸ ਵਿਚ 54 ਨਵੇਂ ਪੁਲਿਸ ਕਾਂਸਟੇਬਲ ਟ੍ਰੇਨਿੰਗ (ਗ੍ਰੈਜੂਏਸ਼ਨ) ਕਰਕੇ ਪੁਲਿਸ ਵਿਚ ਸ਼ਾਮਲ ਹੋਏ। ਇਸ ਪੂਲ ਵਿਚ ਪੰਜਾਬੀ ਮੂਲ ਦੇ ਨਵੇਂ ਪੁਲਿਸ ਅਫਸਰ ਵੀ ਸ਼ਾਮਿਲ ਹੋਏ। ਇਹਨਾਂ ਦੇ ਨਾਂਅ ਹਰਮਨਜੋਤ ਸਿੰਘ ਗੋਰਾਇਆ, ਜਸਕਰਨ ਸਿੰਘ ਅਤੇ ਜਸਲੀਨ ਬਲਵਿੰਦਰ ਹਨ।

ਇਹ ਵੀ ਪੜ੍ਹੋ: ਆਂਧਰਾ ਪ੍ਰਦੇਸ਼ 'ਚ ਦਮ ਘੁੱਟਣ ਨਾਲ 7 ਮਜ਼ਦੂਰਾਂ ਦੀ ਮੌਤ: ਤੇਲ ਫੈਕਟਰੀ 'ਚ ਟੈਂਕਰ ਦੀ ਸਫਾਈ ਦੌਰਾਨ ਵਾਪਰਿਆ ਹਾਦਸਾ

ਹਰਮਨਜੋਤ ਸਿੰਘ ਗੋਰਾਇਆ ਸਪੁੱਤਰ ਸ. ਸਰੂਪ ਸਿੰਘ ਗੋਰਾਇਆ ਵਿਦਿਆਰਥੀ ਵੀਜ਼ੇ ’ਤੇ ਨਿਊਜ਼ੀਲੈਂਡ ਆਇਆ ਸੀ। ਉਹਨਾਂ ਨੇ 4 ਸਾਲ ਟੌਰੰਗਾ ਸ਼ਹਿਰ ਵਿਖੇ ਸਵੈ-ਸੇਵਕ ਵਜੋਂ ਕਮਿਊਨਿਟੀ ਪੈਟਰੋਲ (ਕ੍ਰਾਈਮ ਵਾਚ) ਨਾਲ ਸਰਵਿਸ ਕੀਤੀ। ਹਰਮਨਜੋਤ ਪਿੰਡ ਨਬੀਪੁਰ ਜ਼ਿਲ੍ਹਾ ਗੁਰਦਾਸਪੁਰ ਦਾ ਜੰਮਪਲ ਹੈ। ਉਸ ਦੀ ਡਿਊਟੀ ਮੈਨੁਕਾਓ ਕਾਊਂਟੀਜ਼ ਵਿਚ ਲੱਗੀ ਹੈ। ਨੌਜਵਾਨਾਂ ਨੂੰ ਸੰਦੇਸ਼ ਦਿੰਦਿਆਂ ਹਰਮਨਜੋਤ ਨੇ ਕਿਹਾ ਕਿ ਆਪਣੇ ਸੁਪਨੇ ਪੂਰੇ ਕਰਨ ਲਈ ਕਦੇ ਵੀ ਹੌਸਲਾ ਨਾ ਛੱਡੋ।

ਇਹ ਵੀ ਪੜ੍ਹੋ: ਥਰਮਲ ਪਲਾਂਟਾਂ ਤੱਕ ਪਹੁੰਚਣ ਵਾਲਾ ਕੋਲਾ ਹੁਣ ਅਡਾਨੀ ਦੀ ਬੰਦਰਗਾਹ ਤੋਂ ਪਹੁੰਚੇਗਾ ਪੰਜਾਬ, RSR ਰੂਟ ਰਾਹੀਂ ਢੋਆ-ਢੁਆਈ ਨੂੰ ਲੈ ਗਰਮਾਇਆ ਮੁੱਦਾ

23 ਸਾਲਾ ਪੰਜਾਬੀ ਮੂਲ ਦੀ ਜਸਲੀਨ ਬਲਵਿੰਦਰ ਇਕ ਬਾਕਸਰ ਹੈ ਅਤੇ ਉਹ ਇਟਲੀ ਦੀ ਜੰਮਪਲ ਹੈ। 2010 ਵਿਚ ਉਹ ਆਪਣੇ ਮਾਤਾ ਪਿਤਾ ਸ. ਬਲਵਿੰਦਰ ਸਿੰਘ- ਪਰਮਜੀਤ ਕੌਰ ਅਤੇ ਵੱਡੀ ਭੈਣ ਹਰਲੀਨ ਨਾਲ ਟੀਪੁੱਕੀ ਨਿਊਜ਼ੀਲੈਂਡ ਆ ਗਈ। ਉਹਨਾਂ ਦਾ ਪਿਛੋਕੜ ਪਿੰਡ ਬੱਲਾਂ (ਜਲੰਧਰ) ਨਾਲ ਸਬੰਧਤ ਹੈ। ਉਹਨਾਂ ਦੀ ਡਿਊਟੀ ਟੌਰੰਗਾ ਪੁਲਿਸ ਸਟੇਸ਼ਨ ਵਿਖੇ ਲੱਗੇਗੀ। ਇਸ ਦੌਰਾਨ ਇਕ ਹੋਰ ਪੰਜਾਬੀ ਨੌਜਵਾਨ ਜਸਕਰਨ ਸਿੰਘ ਵੀ ਨਿਊਜ਼ੀਲੈਂਡ ਪੁਲਿਸ ਵਿਚ ਭਰਤੀ ਹੋਇਆ ਹੈ ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement