
ਬੀਤੇ ਦਿਨੀ ਕੈਲੀਫੋਰਨੀਆ ਦੇ ਮੈਂਟੇਕਾ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਸਾਹਿਬ ਸਿੰਘ ਨਾਮ ਦੇ 71 ਸਾਲਾ ਸਿੱਖ ਬਜ਼ੁਰਗ
ਕੈਲੀਫੋਰਨੀਆ, ਬੀਤੇ ਦਿਨੀ ਕੈਲੀਫੋਰਨੀਆ ਦੇ ਮੈਂਟੇਕਾ ਦੀ ਇਕ ਵੀਡੀਓ ਸਾਹਮਣੇ ਆਈ ਸੀ ਜਿਸ ਵਿਚ ਸਾਹਿਬ ਸਿੰਘ ਨਾਮ ਦੇ 71 ਸਾਲਾ ਸਿੱਖ ਬਜ਼ੁਰਗ ਨੂੰ ਦੋ ਨੌਜਵਾਨਾਂ ਨੇ ਬੇਰਹਿਮੀ ਨਾਲ ਕੁੱਟਿਆ ਸੀ| ਗੰਭੀਰ ਰੂਪ ਵਿਚ ਜ਼ਖਮੀ ਸਾਹਿਬ ਸਿੰਘ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਦੱਸ ਦਈਏ ਕਿ ਇਹ ਸਾਰੀ ਘਟਨਾ ਘਰ ਦੇ ਅੱਗੇ ਲੱਗੇ cctv ਕੈਮਰੇ ਵਿਚ ਕੈਦ ਹੋਈ ਗਈ ਸੀ। ਇਸ ਮਾਮਲੇ ਵਿਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ| ਦੱਸ ਦਈਏ ਕਿ ਮੈਂਟੇਕਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਇਸ ਦੋਸ਼ੀ ਦਾ ਨਾਮ ਟਾਇਰੌਨ ਕੀਥ ਮੈਕਐਲਿਸਟਰ ਹੈ ਅਤੇ ਇਸਦੀ ਉਮਰ ਮਹਿਜ਼ 18 ਸਾਲ ਦੀ ਹੈ|
Sikh Man Attackers Arrested
ਇਸਦੇ ਨਾਲ ਹੀ ਮੈਂਟੇਕਾ ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਫੜਿਆ ਗਿਆ ਆਰੋਪੀ ਯੂਨੀਅਨ ਪੁਲਿਸ ਦੇ ਮੁਖੀ ਦਾ ਬੇਟਾ ਹੈ| ਪੁਲਿਸ ਦਾ ਕਹਿਣਾ ਹੈ ਕਿ ਦੂਸਰੇ ਆਰੋਪੀ ਦੀ ਉਮਰ 18 ਸਾਲ ਤੋਂ ਵੀ ਘੱਟ ਹੋਣ ਕਾਰਨ ਉਸਦੀ ਪਛਾਣ ਜਨਤਕ ਨਹੀਂ ਕੀਤੀ ਗਈ| ਤੁਹਾਨੂੰ ਦੱਸ ਦਈਏ ਕਿ ਇਸ ਦੇ ਨਾਲ ਪੁਲਿਸ ਨੇ ਖੁਲਾਸਾ ਕੀਤਾ ਕਿ ਸਾਹਿਬ ਸਿੰਘ 'ਤੇ ਹਮਲਾ ਕਰਨ ਸਮੇਂ ਆਰੋਪੀਆਂ ਦੇ ਕੋਲ ਇੱਕ ਪਿਸਤੌਲ ਵੀ ਸੀ| ਉਧਰ ਇਸ ਮਾਮਲੇ ਵਿਚ ਸਾਹਿਬ ਸਿੰਘ ਨੇ ਕਿਹਾ ਕਿ ਆਰੋਪੀਆਂ ਨੇ ਉਸ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਬਾਅਦ ਵਿਚ ਉਸ ਉਪਰ ਜਾਨਲੇਵਾ ਹਮਲਾ ਕੀਤਾ ਗਿਆ|
Surjit Singh Malhi
ਉਧਰ ਪੁਲਿਸ ਦਾ ਕਹਿਣਾ ਹੈ ਕਿ ਬੇਸ਼ੱਕ ਇਸ ਮਾਮਲੇ ਦੀ ਪੜਤਾਲ ਲੁੱਟ ਦੇ ਅਧਾਰ 'ਤੇ ਕੀਤੀ ਜਾ ਰਹੀ ਹੈ ਪਰ ਨਸਲੀ ਹਮਲੇ ਦੀ ਭਾਵਨਾ ਨੂੰ ਅਣਗੌਲਿਆ ਨਹੀਂ ਜਾ ਸਕਦਾ| ਦੱਸਣਯੋਗ ਹੈ ਕਿ ਇਹ ਕੋਈ ਪਹਿਲਾ ਮਾਮਲਾ ਨਹੀਂ ਜਦੋਂ ਅਮਰੀਕਾ ਵਰਗੇ ਮੁਲਕ ਵਿਚ ਸਿੱਖਾਂ ਬਜ਼ੁਰਗਾਂ ਨਾਲ ਅਜਿਹਾ ਘਿਨੌਣਾ ਸਲੂਕ ਕੀਤਾ ਗਿਆ ਹੋਵੇ। ਕੁਝ ਦਿਨ ਪਹਿਲਾਂ ਭਾਰਤੀ ਮੂਲ ਦੇ ਪੰਜਾਬੀ ਸਿੱਖ ਸੁਰਜੀਤ ਸਿੰਘ ਮਲ੍ਹੀ ਤੇ ਵੀ ਅਜਿਹਾ ਹੀ ਹਮਲਾ ਕੀਤਾ ਗਿਆ ਸੀ।
Sikh Man Attackers Arrested
ਉਨ੍ਹਾਂ ਦੀ ਕਾਰ 'ਤੇ ਇਕ ਸਲੋਗਨ ਵੀ ਲਿਖਿਆ ਕਿ ਅਪਣੇ ਮੁਲਕ ਵਾਪਿਸ ਜਾਓ ਇਹ ਤੁਹਾਡਾ ਮੁਲਕ ਨਹੀਂ ਹੈ। ਜਦਕਿ ਇਸ ਇਸ ਮਾਮਲੇ ਤੇ ਬੋਲਦਿਆਂ ਪੀੜਤ ਸੁਰਜੀਤ ਸਿੰਘ ਮਲ੍ਹੀ ਨੇ ਕਿਹਾ ਕਿ ਉਹ ਤਾਂ ਅਮਰੀਕਨ ਹੀ ਹਨ ਅਤੇ ਉਨ੍ਹਾਂ ਅਜਿਹੇ ਸਲੂਕ ਦਾ ਸਾਹਮਣਾ ਕਰਨਾ ਪਿਆ।