ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਬਚਾਉਣ ਲਈ ਹਿਮਾਚਲ ਸਰਕਾਰ ਨੇ ਪੰਜਾਬ ਤੋਂ ਬੁਲਾਏ ਇੰਜੀਨੀਅਰ
Published : Sep 14, 2019, 10:15 am IST
Updated : Sep 14, 2019, 11:17 am IST
SHARE ARTICLE
Himachal ropes in Punjab engineers to save Shimla’s British era’s water tank
Himachal ropes in Punjab engineers to save Shimla’s British era’s water tank

ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਟੁੱਟਣ ਅਤੇ ਇਤਿਹਾਸਕ ਚੋਟੀ ਨੂੰ ਡੁੱਬਣ ਤੋਂ ਬਚਾਉਣ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਤੋਂ ਇੰਜੀਨੀਅਰਾਂ ਨੂੰ ਬੁਲਾਇਆ ਹੈ।

ਨਵੀਂ ਦਿੱਲੀ: ਬ੍ਰਿਟਿਸ਼ ਯੁੱਗ ਦੇ ਪਾਣੀ ਦੇ ਟੈਂਕ ਨੂੰ ਟੁੱਟਣ ਅਤੇ ਇਤਿਹਾਸਕ ਚੋਟੀ ਦੇ ਹਿੱਸੇ ਨੂੰ ਡੁੱਬਣ ਤੋਂ ਬਚਾਉਣ ਲਈ ਹਿਮਾਚਲ ਪ੍ਰਦੇਸ਼ ਸਰਕਾਰ ਨੇ ਪੰਜਾਬ ਤੋਂ ਇੰਜੀਨੀਅਰਾਂ ਨੂੰ ਬੁਲਾਇਆ ਹੈ। ਚੋਟੀ ਦੇ ਇਸ ਹਿੱਸੇ ਦੇ ਹੇਠਾਂ ਸਥਿਤ ਪਾਣੀ ਦੀ ਟੈਂਕੀ ਦੇ ਚਾਰ ਚੈਂਬਰਾਂ ਦੀਆਂ ਕੰਧਾਂ ਵਿਚ ਦਰਾਰਾਂ ਪੈ ਗਈਆਂ ਹਨ। ਦਰਾਰਾਂ ਕੁੱਝ ਮਿਲੀਮੀਟਰ ਡੂੰਘੀਆਂ ਹਨ ਪਰ ਸਮੇਂ ਦੇ ਨਾਲ ਨਾਲ ਚੌੜੀਆਂ ਹੁੰਦੀਆਂ ਜਾ ਰਹੀਆਂ ਹਨ।

HimachalHimachal

ਇਸ ਲਈ ਜੇਕਰ ਸਮੇਂ ‘ਤੇ ਇਸ ਦਾ ਨਵੀਨੀਕਰਨ ਨਹੀਂ ਕੀਤਾ ਗਿਆ ਤਾਂ ਇਹ ਬਹੁਤ ਵੱਡੀ ਮੁਸੀਬਤ ਬਣ ਸਕਦੀ ਹੈ। ਚੰਡੀਗੜ੍ਹ ਸਥਿਤ ਪੰਜਾਬ ਇੰਜੀਨੀਅਰਿੰਗ ਕਾਲਜ ਦੇ ਸਿਵਲ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਸਮੇਤ ਤਿੰਨ ਮਾਹਿਰਾਂ ਅਤੇ ਦੋ ਪ੍ਰੋਫੈਸਰਾਂ ਦੀ ਇਕ ਟੀਮ ਨੇ ਬੁੱਧਵਾਰ ਨੂੰ ਸ਼ਿਮਲਾ ਦਾ ਦੌਰਾ ਕੀਤਾ ਅਤੇ ਟੈਂਕ ਵਿਚ ਪੈ ਰਹੀਆਂ ਦਰਾਰਾਂ ਦਾ ਨਰੀਖਣ ਕੀਤਾ। ਇਹ ਮਾਹਿਰ ਅਪਣੇ ਨਿਰੀਖਣ ਦੇ ਅਧਾਰ ‘ਤੇ ਇਕ ਰਿਪੋਰਟ ਬਣਾਉਣਗੇ ਅਤੇ ਸ਼ਿਮਲਾ ਨਗਰ ਨਿਗਮ (ਐਸਐਮਸੀ) ਨੂੰ ਹੱਲ ਦੱਸਣਗੇ। ਇਸ ਤੋਂ ਬਾਅਦ ਐਸਐਮਸੀ ਬਹਾਲੀ ਦਾ ਕੰਮ ਸ਼ੁਰੂ ਕਰੇਗੀ।

Himachal ropes in Punjab engineers to save Shimla’s British era’s water tankHimachal ropes in Punjab engineers to save Shimla’s British era’s water tank

ਟੈਂਕ ਦੀ ਕੰਧ ‘ਤੇ ਇਹ ਦਰਾਰਾਂ ਪਹਿਲੀ ਵਾਰ 2018 ਵਿਚ ਸਫ਼ਾਈ  ਦੌਰਾਨ ਦੇਖੀਆਂ ਗਈਆਂ ਸਨ। ਪਾਣੀ ਦੀ ਟੈਂਕੀ ਨੂੰ ਸਾਲ ਵਿਚ ਦੋ ਵਾਰ ਸਾਫ਼ ਕੀਤਾ ਜਾਂਦਾ ਹੈ। ਜਲ ਸਪਲਾਈ ਅਤੇ ਸੀਵਰੇਜ ਵਿਭਾਗ ਦੇ ਸ਼ਿਮਲਾ ਦੇ ਨਗਰ ਪਾਲਿਕਾ ਇੰਜੀਨੀਅਰ ਵਿਜੈ ਗੁਪਤਾ ਨੇ ਕਿਹਾ ਕਿ ਸਫਾਈ ਦੌਰਾਨ ਦਰਾਰਾਂ ਪਹਿਲੀ ਵਾਰ ਪਿਛਲੇ ਸਾਲ ਦੇਖੀਆਂ ਗਈਆਂ ਸਨ। ਉਹਨਾਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਮਾਹਿਰਾਂ ਨੂੰ ਦਰਾਰਾਂ ਦਾ ਨਿਰੀਖਣ ਕਰਨ ਅਤੇ ਬਹਾਲੀ ਦੇ ਕੰਮ ਵਿਚ ਮਦਦ ਕਰਨ ਲਈ ਸੱਦਾ ਦਿੱਤਾ ਹੈ।

Punjab Engineering CollegePunjab Engineering Collegeਇਸ ਦੇ ਹੱਲ ਦਾ ਪਤਾ ਲਗਾਉਣ ਲਈ  ਸ਼ਿਮਲਾ ਵਾਟਰ ਮੈਨੇਜਮੈਂਟ ਕਾਰਪੋਰੇਸ਼ਨ ਲਿਮਟਿਡ ਦੀ ਇਕ ਟੀਮ ਨੇ 2018 ਵਿਚ ਵੀ ਦਰਾਰ ਦਾ ਨਿਰੀਖਣ ਕੀਤਾ ਸੀ ਅਤੇ ਐਸਐਮ ਸੀ ਨੇ ਕਈ ਸੰਸਥਾਵਾਂ ਨੂੰ ਵੀ ਲਿਖਿਆ ਸੀ। ਇਹਨਾਂ ਸੰਸਥਾਵਾਂ ਵਿਚ ਆਈਆਈਟੀ ਰੁੜਕੀ ਅਤੇ ਪੰਜਾਬ ਇੰਜੀਨੀਅਰਿੰਗ ਕਾਲਜ ਚੰਡੀਗੜ੍ਹ ਵੀ ਸ਼ਾਮਲ ਸਨ। ਸ਼ਿਮਲਾ ਦੇ ਮੇਅਰ ਕੁਸੁਮ ਸਦਰੇਟ ਨੇ ਹਾਲ ਹੀ ਵਿਚ ਕੁੱਝ ਕੌਂਸਲਰਾਂ ਨਾਲ ਪਾਣੀ ਦੀ ਟੈਂਕੀ ਦਾ ਦੌਰਾ ਕੀਤਾ ਸੀ। ਜੇਕਰ ਟੈਂਕ ਟੁੱਟ ਗਿਆ ਤਾਂ ਸ਼ਿਮਲਾ ਵਿਚ ਜਾਨੀ-ਮਾਲੀ ਨੁਕਸਾਨ ਦਾ ਖਤਰਾ ਹੈ। ਇਸ ਤੋਂ ਇਲਾਵਾ ਚੋਟੀ ਦਾ ਇਕ ਹਿੱਸਾ ਵੀ ਗੇਯਟੀ ਥਿਏਟਰ ਕੋਲ ਇਕ ਫੁੱਟ ਤੋਂ ਜ਼ਿਆਦਾ ਡੁੱਬ ਗਿਆ ਹੈ, ਜਿਸ ਨਾਲ ਨੇੜੇ ਦੇ ਲੋਕ ਅਤੇ ਬਜ਼ਾਰ ਖਤਰੇ ਵਿਚ ਹਨ।

Himachal ropes in Punjab engineers to save Shimla’s British era’s water tankHimachal ropes in Punjab engineers to save Shimla’s British era’s water tank

ਇਸ ਮਹੀਨੇ ਦੀ ਸ਼ੁਰੂਆਤ ਵਿਚ ਐਸਐਮਸੀ ਨੇ ਹਿਮਾਚਲ ਪ੍ਰਦੇਸ਼ ਲੋਕ ਨਿਰਮਾਣ ਵਿਭਾਗ  ਨੂੰ ਅਪਣਾ ਬਹਾਲੀ ਕਾਰਜ ਸੌਂਪਿਆ। ਉਸ ਨੇ ਆਈਆਈਟੀ ਰੁੜਕੀ ਨੂੰ ਇਸ ਦੇ ਲਈ ਅਧਿਐਨ ਕਰਨ ਅਤੇ ਸੁਝਾਅ ਦੇਣ ਲਈ ਮਾਹਿਰਾਂ ਦੀ ਇਕ ਟੀਮ ਭੇਜਣ ਲਈ ਲਿਖਿਆ ਸੀ। ਦੱਸ ਦਈਏ ਕਿ ਪਾਣੀ ਦੇ ਟੈਂਕੇ ਨੂੰ 1880 ਦੇ ਦਹਾਕੇ ਵਿਚ ਬ੍ਰਿਟਿਸ਼ ਕਾਲ ਦੌਰਾਨ ਬਣਾਇਆ ਗਿਆ ਸੀ। ਇਸ ਦੀ ਸਮਰੱਥਾ 4.6 ਮਿਲੀਅਨ ਲੀਟਰ ਪ੍ਰਤੀਦਿਨ ਹੈ। ਇਹ ਚੌੜਾ ਮੈਦਾਨ, ਲੋਅਰ ਬਜ਼ਾਰ, ਲੱਕੜ ਬਜ਼ਨ ਸਮੇਤ ਹੋਰ ਖੇਤਰਾਂ ਨੂੰ ਪਾਣੀ ਦੀ ਸਪਲਾਈ ਕਰਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement