
8 ਭਾਰਤੀ ਮੋਹਾਲੀ ਏਅਰਪੋਰਟ ‘ਤੇ ਵਾਪਸ ਪਰਤੇ
ਚੰਡੀਗੜ੍ਹ- ਟਰੈਵਲ ਏਜੰਟਾਂ ਦੇ ਬੁਣੇ ਹੋਏ ਜਾਲ ਵਿੱਚ ਫਸ ਕੇ 29 ਭਾਰਤੀ ਫਿਰ ਤੋਂ ਦੁਬਈ ਵਿੱਚ ਸੜਕ ਤੇ ਆ ਗਏ ਹਨ। ਦਿੱਲੀ, ਪੰਜਾਬ ਅਤੇ ਹਰਿਆਣਾ ਦੇ ਇਨ੍ਹਾਂ 29 ਨੌਜਵਾਨਾਂ ਵਿਚੋਂ 8 ਨੂੰ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸੰਸਥਾਪਕ ਕਾਰੋਬਾਰੀ ਡਾ. ਐਸ ਪੀ ਐਸ ਓਬਰਾਏ ਆਪਣੇ ਖਰਚੇ ‘ਤੇ ਮੋਹਾਲੀ ਏਅਰਪੋਰਟ ‘ਤੇ ਲੈ ਕੇ ਪਹੁੰਚੇ ਹਨ।
File
ਜਦੋਂਕਿ ਬਾਕੀ ਨੌਜਵਾਨਾਂ ਨੂੰ ਉਨ੍ਹਾਂ ਦੇ ਦਸਤਾਵੇਜ਼ ਪੂਰੇ ਹੋਣ 'ਤੇ ਭਾਰਤ ਲਿਆਂਦਾ ਜਾਵੇਗਾ, ਉਦੋਂ ਤੱਕ ਇਨ੍ਹਾਂ ਨੌਜਵਾਨ ਨੂੰ ਡਾ. ਓਬਰਾਏ ਆਪਣੇ ਕੋਲ ਰੱਖਣਗੇ। ਡਾ ਓਬਰਾਏ ਦੇ ਇਸ ਫੈਸਲੇ ਨਾਲ ਭਾਰਤ ਵਿਚ ਰਹਿੰਦੇ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਾਂ ਨੇ ਸੁਖ ਦਾ ਸਾਹ ਲਿਆ ਹੈ।
File
ਡਾ. ਓਬਰਾਏ ਨੇ ਦੱਸਿਆ ਕਿ ਕੰਪਨੀ ਬੰਦ ਹੋ ਜਾਣ ਨਾਲ ਜਿੱਥੇ ਇਨ੍ਹਾਂ ਨੌਜਵਾਨਾਂ ਦਾ ਭਵਿੱਖ ਧੁੰਦਲਾ ਹੋ ਗਿਆ ਉੱਥੇ ਹੀ ਉਨ੍ਹਾਂ ਦੁਆਰਾ ਕੀਤੇ ਗਏ ਤਿੰਨ ਤੋਂ ਛੇ ਮਹੀਨਿਆਂ ਦੇ ਕੰਮ ਦੀ ਤਨਖਾਹ ਵੀ ਨਹੀਂ ਦਿੱਤੀ ਗਈ। ਜਿਸ ਕਾਰਨ ਇਹ ਨੌਜਵਾਨ ਸਿਰ 'ਤੇ ਛੱਤ ਜਾਣ ਦੇ ਨਾਲ-ਨਾਲ ਦੋ ਵਕਤ ਦੀ ਰੋਟੀ ਤੋਂ ਵੀ ਵਾਂਝੇ ਹੋ ਗਏ ਹਨ।
File
ਉਨ੍ਹਾਂ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦੇ ਵਾਪਸ ਆਉਣ ਲਈ ਲੋੜੀਂਦੇ ਜ਼ਰੂਰੀ ਕਾਗਜ਼ਾਤ ਮੁਕੰਮਲ ਕਰਨ ਤੋਂ ਇਲਾਵਾ ਦੁਬਈ ਤੋਂ ਭਾਰਤ ਦੀਆਂ ਹਵਾਈ ਟਿਕਟਾਂ ਦਾ ਖਰਚਾ ਵੀ ਖੁਦ ਕਰਨਗੇ। ਇਨ੍ਹਾਂ ਚੋਂ 8 ਨੌਜਵਾਨਾਂ ਕੋਲ ਮੁਕੰਮਲ ਕਾਗਜ਼ ਸੀ ਉਨ੍ਹਾਂ ਨੂੰ ਉਹ ਦੁਬਈ ਤੋਂ ਮੋਹਾਲੀ ਹਵਾਈ ਅੱਡੇ 'ਤੇ ਆਪ ਲੈ ਕੇ ਪਹੁੰਚੇ ਹਨ। ਜਦ ਕਿ ਬਾਕੀ ਨੌਜਵਾਨਾਂ ਨੂੰ ਵੀ ਜਲਦ ਹੀ ਕਾਗਜ਼ਾਤ ਮੁਕੰਮਲ ਹੋਣ ਉਪਰੰਤ ਵਾਪਸ ਲੈ ਆਂਦਾ ਜਾਵੇਗਾ।
File