ਪ੍ਰਕਾਸ਼ ਪੁਰਬ ਮੌਕੇ ਨਿਊਜ਼ੀਲੈਂਡ ਪਾਰਲੀਮੈਂਟ ਦੇ ਵਿਹੜੇ 30 ਨਵੰਬਰ ਨੂੰ ਗੂੰਜੇਗੀ ਗੁਰਬਾਣੀ
Published : Nov 23, 2018, 9:08 am IST
Updated : Nov 23, 2018, 9:08 am IST
SHARE ARTICLE
New Zealand Parliament
New Zealand Parliament

ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਦੇਸ਼-ਵਿਦੇਸ਼ 'ਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ 23 ਨਵੰਬਰ ਨੂੰ ਮਨਾਇਆ ਜਾ ਰਿਹਾ..........

ਔਕਲੈਂਡ : ਗੁਰੂ ਨਾਨਕ ਦੇਵ ਜੀ ਦਾ 549ਵਾਂ ਪ੍ਰਕਾਸ਼ ਦਿਹਾੜਾ ਦੇਸ਼-ਵਿਦੇਸ਼ 'ਚ ਬੜੇ ਉਤਸ਼ਾਹ ਅਤੇ ਸ਼ਰਧਾ ਨਾਲ 23 ਨਵੰਬਰ ਨੂੰ ਮਨਾਇਆ ਜਾ ਰਿਹਾ ਹੈ। ਵਲਿੰਗਟਨ ਵਸਦੇ ਸਿੱਖਾਂ ਵਲੋਂ ਜਿਥੇ ਗੁਰਦੁਆਰਾ ਸਾਹਿਬ ਵਿਖੇ 23 ਤੋਂ 25 ਨਵੰਬਰ ਤਕ ਵਿਸ਼ੇਸ਼ ਸਮਾਗਮ (ਅਖੰਠ ਪਾਠ ਸਾਹਿਬ) ਕੀਤੇ ਜਾ ਰਹੇ ਹਨ ਉਥੇ 30 ਨਵੰਬਰ ਨੂੰ ਵਲਿੰਗਟਨ ਸਥਿਤ ਸੰਸਦ ਭਵਨ ਦੇ ਸਾਹਮਣੇ ਵਾਲੇ ਵਿਹੜੇ ਵਿਚ ਕੀਰਤਨ ਸਮਾਗਮ ਕਰਵਾਏ ਜਾ ਰਹੇ ਹਨ।

ਸੰਸਦ ਦੇ ਵਿਹੜੇ ਵਿਚ ਇਹ ਪਹਿਲੀ ਵਾਰ ਹੋਵੇਗਾ ਕਿ ਇਥੇ ਰਾਗੀ ਜਥਾ ਕੀਰਤਨ ਕਰੇਗਾ, ਸਿੱਖ ਧਰਮ ਅਤੇ ਸਿੱਖ ਫ਼ਲਸਫ਼ੇ ਬਾਰੇ ਜਾਣਕਾਰੀ ਦਿੰਦੇ ਕਿਤਾਬਚੇ ਵੰਡੇ ਜਾਣਗੇ। ਮੌਸਮ ਦੀ ਖ਼ਰਾਬੀ ਵੇਲੇ ਬਦਲਵਾਂ ਪ੍ਰਬੰਧ ਵੀ ਕੀਤਾ ਗਿਆ ਹੈ। ਇਹ ਕੀਰਤਨ ਸਮਾਗਮ ਸਵੇਰੇ 10.30 ਵਜੇ ਤੋਂ ਦੁਪਹਿਰ 12.00 ਵਜੇ ਤਕ ਹੋਵੇਗਾ। ਪ੍ਰਬੰਧਕਾਂ ਨੂੰ ਸ਼ਾਬਾਸ਼ ਹੈ ਕਿ ਉਨ੍ਹਾਂ ਪਾਰਲੀਮੈਂਟ ਅਥਾਰਿਟੀ ਨਾਲ ਸੰਪਰਕ ਕਰ ਕੇ ਇਸ ਦੀ ਇਜਾਜ਼ਤ ਲੈ ਕੇ ਇਸ ਸਾਲ ਇਕ ਝਲਕ ਵਜੋਂ ਗੁਰਪੁਰਬ ਦੀ ਮਹਾਨਤਾ ਦਰਸਾਉਣ ਦਾ ਮੌਕਾ ਹਾਸਲ ਕਰ ਲਿਆ ਹੈ

ਅਤੇ ਅਗਲੇ ਸਾਲ ਜਦੋਂ ਬਾਬੇ ਨਾਨਕ ਦਾ 550ਵਾਂ ਗੁਰਪੁਰਬ ਆਵੇਗਾ ਉਦੋਂ ਤਕ ਇਹ ਸਮਾਗਮ ਪਾਰਲੀਮੈਂਟ ਦੇ ਅੰਦਰ ਮਨਾਉਣ ਲਈ ਮੰਤਰਾਲੇ ਤੋਂ ਆਗਿਆ ਲਈ ਜਾ ਸਕੇਗੀ। ਇਸ ਵਾਰ ਗੁਰੂ ਸਾਹਿਬਾਂ ਦਾ ਸਰੂਪ ਭਾਵੇਂ ਉਥੇ ਨਹੀਂ ਲਿਜਾਇਆ ਜਾ ਰਿਹਾ ਸਿਰਫ਼ ਸੰਗਤ ਰੂਪ ਵਿਚ ਬੈਠ ਕੇ ਗੁਰਬਾਣੀ ਗਾਇਨ ਹੋਵੇਗੀ। ਦੇਸ਼ ਦੀ ਬਹੁ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਜੈਨੀ ਸਾਲੇਸਾ ਨੇ ਵੀ ਸਿੱਖਾਂ ਨੂੰ ਗੁਰਪੁਰਬ ਮੌਕੇ ਵਧਾਈ ਪੱਤਰ ਲਿਖਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement