ਇਟਲੀ ਵਿਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ
Published : Aug 25, 2018, 4:32 pm IST
Updated : Aug 25, 2018, 4:32 pm IST
SHARE ARTICLE
Punjabi youth dies in road accidents in Italy
Punjabi youth dies in road accidents in Italy

ਇਟਲੀ ਤੋਂ ਇਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ

ਰੋਮ, ਇਟਲੀ ਤੋਂ ਇਕ ਹਾਦਸੇ ਵਿਚ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਵਿਦੇਸ਼ ਵਿਚ ਗਏ ਨੌਜਵਾਨਾਂ ਦੀਆਂ ਹਾਦਸਿਆਂ ਵਿਚ ਮੌਤਾਂ ਇਕ ਚਿੰਤਾ ਦਾ ਵਿਸ਼ਾ ਬਣ ਗਈਆਂ ਹਨ। ਬੀਤੇ ਦਿਨ ਇੱਕ ਪੰਜਾਬੀ ਨੌਜਵਾਨ ਦੀ ਦਰਦਨਾਕ ਮੌਤ ਨੇ ਸਾਰਿਆਂ ਦੇ ਦਿਲਾਂ ਨੂੰ ਹਿਲਾ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਕ ਦਵਿੰਦਰ ਸਿੰਘ (35) ਪੁੱਤਰ ਨਿਰੰਜਣ ਸਿੰਘ ਵਾਸੀ ਪੂਨੀਆਂ (ਸ਼ਹੀਦ ਭਗਤ ਸਿੰਘ ਨਗਰ) ਆਪਣੇ ਸਾਥੀ ਰਵੀ ਪਾਲ ਨਾਲ ਬੀਤੇ ਦਿਨ ਸਵੇਰੇ ਸਾਢੇ ਛੇ ਵਜੇ ਦੇ ਕਰੀਬ ਸਾਈਕਲ 'ਤੇ ਕੰਮ ਲਈ ਨਿਕਲ ਗਿਆ ਸੀ ਕਿ ਇਕ ਤੇਜ਼ ਰਫ਼ਤਾਰ ਕਾਰ ਨੇ ਦਵਿੰਦਰ ਸਿੰਘ ਨੂੰ ਜ਼ਬਰਦਸਤ ਟੱਕਰ ਮਾਰ ਦਿਤੀ। 

AccidentAccident

ਮ੍ਰਿਤਕ ਦਵਿੰਦਰ ਦੇ ਸਾਥੀ ਰਵੀ ਪਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਦੋਵੇਂ ਆਪਣੇ-ਆਪਣੇ ਸਾਈਕਲ 'ਤੇ ਜਾ ਰਹੇ ਸੀ ਕਿ ਇਕ ਤੇਜ਼ ਰਫ਼ਤਾਰ ਗੱਡੀ ਨੇ ਦਵਿੰਦਰ ਨੂੰ ਟੱਕਰ ਮਾਰੀ। ਰਵੀ ਨੇ ਦੱਸਿਆ ਕਿ ਉਸ ਨੇ ਜਿਵੇਂ ਹੀ ਦੇਖਿਆ ਕਿ ਤੇਜ਼ ਰਫਤਾਰ 'ਚ ਗੱਡੀ ਉਨ੍ਹਾਂ ਦੇ ਵਲ ਆ ਰਹੀ ਹੈ, ਉਸ ਨੇ ਸਾਈਕਲ ਹੌਲੀ ਕਰ ਲਿਆ ਪਰ ਦਵਿੰਦਰ ਉਸ ਤੋਂ 10-15 ਮੀਟਰ ਅੱਗੇ ਸੀ। ਇਸ ਤੋਂ ਪਹਿਲਾਂ ਕਿ ਉਹ ਦਵਿੰਦਰ ਨੂੰ ਬਚਾਉਣ ਲਈ ਆਵਾਜ਼ ਦਿੰਦਾ ਉਦੋਂ ਤੱਕ ਗੱਡੀ ਨੇ ਉਸ ਨੂੰ ਟੱਕਰ ਮਾਰ ਦਿੱਤੀ।

ਦਵਿੰਦਰ ਹਵਾ ਵਿੱਚ 7-8 ਫੁੱਟ ਤਕ ਉੱਛਲ ਕੇ ਜ਼ਮੀਨ ਉੱਪਰ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਰਵੀ ਪਾਲ ਮੁਤਾਬਕ ਗੱਡੀ ਨੂੰ ਇੱਕ ਇਟਾਲੀਅਨ ਮੁੰਡਾ ਚਲਾ ਰਿਹਾ ਸੀ, ਜਿਸ ਨੇ ਕਾਫ਼ੀ ਨਸ਼ਾ ਕੀਤਾ ਹੋਇਆ ਸੀ। ਇਹ ਇਟਾਲੀਅਨ ਨੌਜਵਾਨ ਆਪਣੀ ਦੋਸਤ ਕੁੜੀ ਨਾਲ ਇੱਕ ਮੇਲਾ ਦੇਖ ਕੇ ਆ ਰਿਹਾ ਸੀ।

Australian Punjabi died in a road accidentAccident

ਘਟਨਾ ਦੀ ਸੂਚਨਾ ਮਿਲਦੇ ਹੀ ਐਂਬੂਲੈਂਸ ਅਤੇ ਪੁਲਿਸ ਨੇ ਆਕੇ ਦਵਿੰਦਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸ ਦਈਏ ਕਿ ਮ੍ਰਿਤਕ ਦਵਿੰਦਰ ਦਾ ਇਕ  4 ਸਾਲ ਦਾ ਬੀਟਾ ਵੀ ਹੈ। ਇਸ ਦਰਦ ਨਾਕ ਸੜਕ ਹਾਦਸੇ ਦਾ ਸ਼ਿਕਾਰ ਇਹ ਨੌਜਵਾਨ ਅਪਣੀ ਪਤਨੀ ਅਤੇ ਬੁੱਢੇ ਮਾਪਿਆਂ ਨੂੰ ਸਾਰੀ ਉਮਰ ਦਾ ਦੁੱਖ ਦੇ ਕੇ ਚਲਿਆ ਗਿਆ ਹੈ।​​​​​​​ 

Location: Italy, Campania

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਏਜੰਟਾਂ ਨੇ ਸਾਨੂੰ ਅਗਵਾ ਕਰਕੇ ਤਸ਼ੱਦਦ ਕੀਤਾ ਅਤੇ ਮੰਗਦੇ ਸੀ ਲੱਖਾਂ ਰੁਪਏ' Punjabi Men Missing in Iran ‘Dunki’

24 Jun 2025 6:53 PM

Encounter of the gangster who fired shots outside Pinky Dhaliwal's house — Romil Vohra killed.

24 Jun 2025 6:52 PM

Ludhiana By Election 2025 : ਗਿਣਤੀ 'ਚ ਹੋ ਗਈ ਪੂਰੀ ਟੱਕਰ, ਫੱਸ ਗਏ ਪੇਚ, ਸਟੀਕ ਨਤੀਜੇ

23 Jun 2025 2:03 PM

Ludhiana west ByPoll Result Update Live : ਹੋ ਗਿਆ ਨਿਪਟਾਰਾ

23 Jun 2025 2:01 PM

Ludhiana West bypoll ਦੇ ਪਹਿਲੇ ਰੁਝਾਨਾਂ ਨੇ ਕਰ 'ਤਾ ਸਭ ਨੂੰ ਹੈਰਾਨ, ਕਾਂਗਰਸ ਨੂੰ ਵੱਡਾ ਝਟਕਾ

23 Jun 2025 9:38 AM
Advertisement