
ਸਭਿਆਚਾਰਕ ਸ਼ਾਮ ਦੀ ਪ੍ਰਬੰਧਕ ਸ੍ਰੀਮਤੀ ਬਲਜੀਤ ਕੌਰ ਢੇਲ ਅਤੇ ਸੋਨੀ ਢੇਲ ਦੇ ਵਧੀਆ ਪ੍ਰਬੰਧ ਸਨ ਅਤੇ ਸੁਰਖਿਆ ਦਾ ਇੰਤਜ਼ਾਮ ਸੀ
ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ) : 'ਵੂਮੈਨ ਕੇਅਰ ਟ੍ਰਸਟ' ਵਲੋਂ ਅੱਜ ਵੋਡਾਫੋਨ ਈਵੈਂਟ ਸੈਂਟਰ ਵਿਖੇ ਮਹਿਲਾ ਸਭਿਆਚਾਰਕ ਸ਼ਾਮ (ਲੇਡੀਜ਼ ਕਲਚਰਲ ਨਾਈਟ) ਦਾ ਆਯੋਜਨ ਸਫ਼ਲਤਾ ਨਾਲ ਕੀਤਾ ਗਿਆ। ਇਸ ਸ਼ਾਮ ਦੇ ਲਈ ਭਾਰਤੀ ਮਹਿਲਾਵਾਂ ਖਾਸ ਕਰ ਪੰਜਾਬੀ ਮਹਿਲਾਵਾਂ ਦੇ ਵਿਚ ਐਨਾ ਚਾਅ ਸੀ ਕਿ ਟਿਕਟਾਂ ਦੀ ਕੁੱਝ ਦਿਨ ਪਹਿਲਾਂ ਹੀ ਸੋਲਡ ਆਊਟ ਹੋ ਗਈਆਂ ਸਨ। 2400 ਤੋਂ ਵੱਧ ਵਾਲੇ ਇਸ ਈਵੈਂਟ ਸੈਂਟਰ ਦੇ ਵਿਚ ਤਿਲ ਸੁੱਟਣ ਨੂੰ ਥਾਂ ਨਹੀਂ ਸੀ।
ਸਭਿਆਚਾਰਕ ਸ਼ਾਮ ਦੀ ਪ੍ਰਬੰਧਕ ਸ੍ਰੀਮਤੀ ਬਲਜੀਤ ਕੌਰ ਢੇਲ ਅਤੇ ਸੋਨੀ ਢੇਲ ਦੇ ਵਧੀਆ ਪ੍ਰਬੰਧ ਸਨ ਅਤੇ ਸੁਰਖਿਆ ਦਾ ਇੰਤਜ਼ਾਮ ਸੀ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਮਰਪਤ ਸ਼ਬਦ ਵੂਮੈਨ ਕੇਅਰ ਟ੍ਰਸਟ ਦੀਆਂ ਮੈਂਬਰਾਂ ਨੇ ਗਾਇਨ ਕੀਤੇ। ਸਟੇਜ ਸੰਚਾਲਨ ਗਗਨਦੀਪ ਕੌਰ ਤੇ ਜੈਸੀ ਸੰਭਾਲਦਿਆਂ ਵੋਮੈਨ ਕੇਅਰ ਟ੍ਰਸਟ ਦੇ ਬੱਚਿਆਂ ਦੇ ਭੰਗੜੇ ਤੋਂ ਸਭਿਆਚਾਰਕ ਸ਼ਾਮ ਦੀ ਆਰੰਭਤਾ ਕੀਤੀ ਗਈ।
Women Carers Trust arrives in New Zealand 'Ladies Cultural Night'
ਇਸ ਤੋਂ ਬਾਅਦ ਭੰਗੜਾ ਦੀਵਾਜ, ਸਾਂਝ ਗਰੁੱਪ ਦੇ ਬੱਚਿਆਂ ਦਾ ਭੰਗੜਾ ਤੇ ਵੂਮੇਨ ਕੇਅਰ ਟ੍ਰਸਟ ਦੀ ਦੂਜੀ ਟੀਮ ਨੇ ਪਰਫਾਰਮ ਕੀਤਾ। ਐਂਕਰ ਲਵਲੀਨ ਨਿੱਝਰ ਨੇ ਵੀ ਸਟੇਜ ਸੰਚਾਲਨ ਦੇ ਵਿਚ ਸਹਿਯੋਗ ਕਰਦਿਆਂ ਵੱਖ-ਵੱਖ ਟੀਮਾਂ ਨੂੰ ਪੇਸ਼ ਕੀਤਾ ਅਤੇ ਲੱਕੀ ਡ੍ਰਾਅ ਕੱਢੇ। ਇਸ ਉਪਰੰਤ ਬਾਲੀਵੁੱਡ ਡਾਂਸ, ਵਿਰਸਾ ਅਕੈਡਮੀ ਦਾ ਭੰਗੜਾ, ਵਿਰਸੇ ਦੀਆਂ ਸ਼ੌਕੀਨ ਮੁਟਿਆਰਾਂ, ਬੈਲੀ ਡਾਂਸ ਟ੍ਰਾਈਬਲ ਬੈਲੀ, ਯੁੰਬਾ, ਸਾਂਬਾ ਤੇ ਅਖੀਰ ਵਿਚ ਡੀ.ਜੇ. ਉਤੇ ਖੂਬ ਨੱਚਿਆ ਗਿਆ।
ਬੀਬੀਆਂ ਐਨੀ ਜ਼ਿੰਦਾਦਲ ਨਜ਼ਰ ਆਈਆਂ ਕਿ ਉਨ੍ਹਾਂ ਦੇ ਸਾਰੇ ਦੁੱਖ ਉਡ ਗਏ ਅਤੇ ਉਨ੍ਹਾਂ ਨੂੰ ਕੋਈ ਵੀ ਯਾਦ ਨਾ ਰਿਹਾ ਅਤੇ ਸਭਿਆਚਾਰਕ ਸ਼ਾਮ ਦਾ ਖੂਬ ਅਨੰਦ ਮਾਣਿਆ। ਸਮਾਗਮ ਦੌਰਾਨ ਸਪਾਂਸਰਜ਼ ਦਾ ਸਨਮਾਨ ਬੀਬੀ ਬਲਬੀਰ ਕੌਰ ਢੇਲ, ਬਲਜੀਤ ਕੌਰ ਢੇਲ ਅਤੇ ਸੋਨੀ ਢੇਲ ਵੱਲੋਂ ਕੀਤਾ ਗਿਆ। ਦਿਸ਼ੀ ਢੇਲ ਅਤੇ ਡੀ.ਡੀ. ਐਲ. ਹੋਮਜ ਵਲੋਂ ਮਾਤਾ ਗੁਜਰੀ ਸਹਾਰਾ ਟ੍ਰਸਟ ਤੋਂ ਪਹੁੰਚੇ ਮਾਤਾ ਸੋਹਨਜੀਤ ਕੌਰ ਨੂੰ 1000 ਡਾਲਰ ਦੀ ਦਾਨ ਰਾਸ਼ੀ ਦੇ ਨਿਵਾਜਿਆ ਗਿਆ ਜੋ ਕਿ ਬੇਆਸਰਿਆਂ ਵਾਸਤੇ ਸਕੂਲ ਦੀ ਚਲਾਉਂਦੇ ਹਨ।
ਇਸ ਤੋਂ ਇਲਾਵਾ 1000 ਡਾਲਰ ਪੰਜਾਬ ਦੇ ਹੜ੍ਹ ਪੀੜਤਾਂ ਲਈ ਵੀ ਡੀ.ਡੀ. ਐਲ. ਵਲੋਂ ਦਿਤਾ ਗਿਆ। ਪ੍ਰੋਗਰਾਮ ਦੇ ਅੰਤ ਵਿਚ ਡੀ. ਜੇ ਦੇ ਉਤੇ ਸਾਰੀਆਂ ਮਹਿਲਾਵੰ ਨੇ ਖੂਬ ਨੱਚ ਕੇ ਖ਼ੁਸ਼ੀ ਮਨਾਈ। ਵੂਮੈਨ ਕੇਅਰ ਟ੍ਰਸਟ ਵਲੋਂ ਸਾਰੀਆਂ ਟੀਮਾਂ, ਸਪਾਂਸਰਜ਼, ਮੀਡੀਆ ਅਤੇ ਹੋਰ ਸਹਿਯੋਗ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ।
ਅੰਤ ਇਹ 'ਲੇਡੀਜ਼ ਕਲਚਰਲ ਨਾਈਟ' ਇਕ ਯਾਦਗਾਰੀ ਨਾਈਟ ਵੱਜੋਂ ਮਹਿਲਾਵਾਂ ਦੇ ਵਿਚ ਯਾਦ ਕੀਤੀ ਜਾਂਦੀ ਰਹੇਗੀ।