
ਹੁਣ ਪ੍ਰਿਆ ਮਿਸ ਯੂਨੀਵਰਸ ਮੁਕਾਬਲੇਬਾਜ਼ੀ ਵਿਚ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕਰੇਗੀ
ਪਰਥ : ਭਾਰਤੀ ਮੂਲ ਦੀ ਪ੍ਰਿਆ ਸੇਰਾਵ ਨੇ ਮਿਸ ਯੂਨੀਵਰਸ ਆਸਟ੍ਰੇਲੀਆ 2019 ਦਾ ਖ਼ਿਤਾਬ ਅਪਣੇ ਨਾਂ ਕੀਤਾ। ਸੇਰਾਵ ਦੇ ਮਾਤਾ-ਪਿਤਾ ਪੱਛਮੀ ਏਸ਼ੀਆ ਤੋਂ ਆਸਟ੍ਰੇਲੀਆ ਆ ਗਏ ਸਨ। ਮੈਲਬੌਰਨ ਵਿਚ ਵੀਰਵਾਰ ਨੂੰ ਆਯੋਜਿਤ ਪ੍ਰੋਗਰਾਮ ਵਿਚ ਸੇਰਾਵ ਨੇ 26 ਮੁਕਾਬਲੇਬਾਜ਼ਾਂ ਨੂੰ ਮਾਤ ਦੇ ਕੇ ਇਹ ਖ਼ਿਤਾਬ ਅਪਣੇ ਨਾਂ ਕੀਤਾ। ਹੁਣ ਉਹ ਮਿਸ ਯੂਨੀਵਰਸ ਮੁਕਾਬਲੇਬਾਜ਼ੀ ਵਿਚ ਆਸਟ੍ਰੇਲੀਆ ਦੀ ਦਾਅਵੇਦਾਰੀ ਪੇਸ਼ ਕਰੇਗੀ।
Priya Serrao crowned Miss Universe Australia 2019
ਸੇਰਾਵ ਨੇ ਅਪਣੀ ਜਿੱਤ 'ਤੇ ਕਿਹਾ ਕਿ ਮੈਂ ਬੱਸ ਜ਼ਿਆਦਾ ਵਿਭਿੰਨਤਾ ਦੇਖਣਾ ਚਾਹੁੰਦੀ ਹਾਂ ਅਤੇ ਤੱਥ ਇਹ ਹਨ ਕਿ ਮੇਰੇ ਵਰਗੀ ਨਜ਼ਰ ਆਉਣ ਵਾਲੀ ਅਤੇ ਮੇਰੀ ਪਿਛੋਕੜ ਤੋਂ ਆਉਣ ਵਾਲੀ ਲਈ ਇਹ ਹੈਰਾਨੀਜਨਕ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਸ ਤੋਂ ਪਹਿਲਾਂ ਕਿਸੇ ਬਿਊਟੀ ਕੰਪੀਟਿਸ਼ਨ ਵਿਚ ਹਿੱਸਾ ਨਹੀਂ ਲਿਆ ਅਤੇ ਮੈਂ ਕਦੇ ਮਾਡਲਿੰਗ ਵੀ ਨਹੀਂ ਕੀਤੀ। ਤਾਂ ਮੇਰੇ ਲਈ ਇਹ ਕਾਫੀ ਹੈਰਾਨੀਜਨਕ ਹੈ।
Priya Serrao crowned Miss Universe Australia 2019
ਪ੍ਰਿਆ ਸੇਰਾਵ ਦਾ ਜਨਮ ਭਾਰਤ ਦੇ ਸਿਕੰਦਰਾਬਾਦ ਵਿਚ ਹੋਇਆ, ਪਰ 11 ਸਾਲ ਦੀ ਉਮਰ 'ਚ ਅਪਣੇ ਮਾਪਿਆਂ ਨਾਲ ਆਸਟ੍ਰੇਲੀਆ ਆਉਣ ਤੋਂ ਪਹਿਲਾਂ ਉਸਦਾ ਬਚਪਨ ਉਮਾਨ ਤੇ ਦੁਬਈ ਵਿਚ ਬੀਤਿਆ। ਆਸਟ੍ਰੇਲੀਆ 'ਚ ਉਸਨੇ ਆਰਟਸ ਤੇ ਕਾਨੂੰਨ ਦੀ ਪੜਾਈ ਕੀਤੀ। ਇਸ ਵੇਲੇ ਮੈਲਬੋਰਨ ਵਿਚ ਵਿਕਟੋਰੀਆ ਸਰਕਾਰ ਦੇ ਨੌਕਰੀ ਤੇ ਖੇਤਰੀ ਮਹਿਕਮੇ ਵਿਚ ਨੀਤੀ ਸਲਾਹਕਾਰ ਵੱਜੋਂ ਡਿਊਟੀ ਕਰ ਰਹੀ ਹੈ।
Priya Serrao crowned Miss Universe Australia 2019
ਇਸ ਖਿਤਾਬੀ ਜਿੱਤ ਬਾਰੇ ਐਸਬੀਐਸ ਨੂੰ ਜਾਣਕਾਰੀ ਦਿਤੀ ਅਤੇ ਕਿਹਾ ਉਹ ਇਸ ਜੇਤੂ ਪਲੇਟਫਾਰਮ ਦਾ ਇਸਤੇਮਾਲ ਹੋਰ ਖੇਤਰਾਂ ਵਿਚ ਵਿਭਿੰਨਤਾ ਅਤੇ ਬਹੁ-ਸਭਿਆਚਾਰਵਾਦ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਕਰੇਗੀ। ਮਿਸ ਪ੍ਰਿਯਾ ਦੇ ਪਿਤਾ ਨੇ ਕਿਹਾ ਕਿ ਸਾਰਾ ਪਰਵਾਰ ਇਸਦੀ ਉਪਲਬਧੀ ਤੇ ਮਾਣ ਅਤੇ ਖੁਸ਼ੀ ਮਹਿਸੂਸ ਕਰਦਾ ਹੈ। ਪੱਛਮੀ ਆਸਟ੍ਰੇਲੀਆ ਦੀ ਬੇਲਾ ਕਾਸਿਮਾ ਦੂਜੇ ਅਤੇ ਵਿਕਟੋਰੀਅਨ ਮੈਰੀਜਾਨਾ ਰੈਡਮੈਨੋਵਿਕ ਤੀਜੇ ਨੰਬਰ 'ਤੇ ਰਹੀ।
Priya Serrao crowned Miss Universe Australia 2019