
ਬੰਬੇ ਹਾਈਕੋਰਟ ਨੇ ਕਿਹਾ ਹੈ ਕਿ ਬਿਨਾਂ ਜਾਂਚ ਦੇ ਮਰੀਜ਼ਾਂ ਨੂੰ ਦਵਾਈ ਲਿਖਣਾ ਅਪਰਾਧਿਕ ਲਾਪ੍ਰਵਾਹੀ ਵਾਂਗ ਹੈ। ਅਦਾਲਤ ਨੇ ਇਕ ਔਰਤ ਮਰੀਜ਼ ਦੀ ਮੌਤ ਦੇ ਲਈ ਮਾਮਲੇ...
ਮੁੰਬਈ : ਬੰਬੇ ਹਾਈਕੋਰਟ ਨੇ ਕਿਹਾ ਹੈ ਕਿ ਬਿਨਾਂ ਜਾਂਚ ਦੇ ਮਰੀਜ਼ਾਂ ਨੂੰ ਦਵਾਈ ਲਿਖਣਾ ਅਪਰਾਧਿਕ ਲਾਪ੍ਰਵਾਹੀ ਵਾਂਗ ਹੈ। ਅਦਾਲਤ ਨੇ ਇਕ ਔਰਤ ਮਰੀਜ਼ ਦੀ ਮੌਤ ਦੇ ਲਈ ਮਾਮਲੇ ਦਾ ਸਾਹਮਣਾ ਕਰ ਰਹੇ ਇਕ ਡਾਕਟਰ ਜੋੜੇ ਦੀ ਅਗਾਊਂ ਜ਼ਮਾਨਤ ਅਰਜ਼ੀ ਖਾਰਜ ਕਰਦੇ ਹੋਏ ਇਹ ਟਿੱਪਣੀ ਕੀਤੀ। ਜਸਟਿਸ ਸਾਧਨਾ ਜਾਧਵ ਨੇ ਇਸਤਰੀ ਰੋਗ ਮਾਹਿਰ ਡਾਕਟਰ ਜੋੜੇ ਦੀਪਾ ਅਤੇ ਸੰਜੀਪ ਪਾਵਸਕਰ ਵਲੋਂ ਦਾਖਲ ਅਗਾਊਂ ਜ਼ਮਾਨਤ ਅਰਜ਼ੀਆਂ 'ਤੇ ਸੁਣਵਾਈ ਦੌਰਾਨ ਇਹ ਗੱਲਾਂ ਆਖੀਆਂ ਹਨ।
Bombay High Courtਮਰੀਜ਼ ਦੀ ਮੌਤ ਤੋਂ ਬਾਅਦ ਰਤਨਾਗਿਰੀ ਪੁਲਿਸ ਨੇ ਡਾਕਟਰਾਂ 'ਤੇ ਆਈਪੀਸੀ ਦੀ ਧਾਰਾ 304 ਤਹਿਤ ਮਾਮਲਾ ਦਰਜ ਕੀਤਾ ਸੀ। ਪੁਲਿਸ ਮੁਤਾਬਕ ਇਕ ਔਰਤ ਨੂੰ ਇਸ ਸਾਲ ਫਰਵਰੀ ਵਿਚ ਰਤਨਾਗਿਰੀ ਵਿਚ ਮੁਲਜ਼ਮ ਜੋੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਸ ਦਾ ਅਪਰੇਸ਼ਨ ਕੀਤਾ ਗਿਆ ਅਤੇ ਉਸ ਨੇ ਇਕ ਬੱਚੇ ਨੂੰ ਜਨਮ ਦਿਤਾ। ਦੋ ਦਿਨ ਬਾਅਦ ਉਨ੍ਹਾਂ ਨੂੰ ਛੁੱਟੀ ਦੇ ਦਿਤੀ ਗਈ।
Criminal Negligenceਅਗਲੇ ਦਿਨ ਔਰਤ ਬਿਮਾਰ ਹੋ ਗਈ ਅਤੇ ਉਸ ਦੇ ਰਿਸ਼ਤੇਦਾਰ ਨੇ ਡਾਕਟਰ ਦੀਪਾ ਨੂੰ ਇਸ ਸਬੰਧੀ ਦਸਿਆ ਤਾਂ ਉਨ੍ਹਾਂ ਨੇ ਦਵਾਈ ਦੀ ਦੁਕਾਨ 'ਤੇ ਦੁਕਾਨਦਾਰ ਨਾਲ ਗੱਲ ਕਰਵਾਉਣ ਲਈ ਕਿਹਾ। ਹਾਲਾਂਕਿ ਦਵਾਈ ਲੈਣ ਤੋਂ ਬਾਅਦ ਔਰਤ ਦੀ ਹਾਲਤ ਠੀਕ ਨਹੀਂ ਹੋਈ ਅਤੇ ਫਿਰ ਤੋਂ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਦੀਪਾ ਅਤੇ ਸੰਜੀਵ ਔਰਤ ਨੂੰ ਭਰਤੀ ਕਰਵਾਉਂਦੇ ਸਮੇਂ ਹਸਪਤਾਲ ਵਿਚ ਨਹੀਂ ਸਨ। ਔਰਤ ਦੀ ਸਥਿਤੀ ਲਗਾਤਾਰ ਵਿਗੜਨ ਤੋਂ ਬਾਅਦ ਦੂਜੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।
Doctorਦੂਜੇ ਹਸਪਤਾਲ ਦੇ ਡਾਕਟਰਾਂ ਨੇ ਪੀੜਤ ਦੇ ਮਾਪਿਆਂ ਨੂੰ ਸੂਚਿਤ ਕੀਤਾ ਕਿ ਪਹਿਲੇ ਹਸਪਤਾਲ ਵਾਲੇ ਡਾਕਟਰਾਂ ਵਲੋਂ ਲਾਪ੍ਰਵਾਹੀ ਵਰਤੀ ਗਈ ਹੈ। ਅਦਾਲਤ ਨੇ ਕਿਹਾ ਕਿ ਦੀਪਾ ਦੀ ਗ਼ੈਰ ਮੌਜੂਦਗੀ ਵਿਚ ਵੀ ਔਰਤ ਨੂੰ ਦੂਜੇ ਡਾਕਟਰ ਕੋਲ ਨਹੀਂ ਭੇਜਿਆ ਗਿਆ ਅਤੇ ਫ਼ੋਨ 'ਤੇ ਦਵਾਈ ਦੱਸ ਕੇ ਲੈਣ ਲਈ ਕਿਹਾ ਗਿਆ। ਅਦਾਲਤ ਨੇ ਕਿਹਾ ਕਿ ਬਿਨਾਂ ਜਾਂਚ ਦੇ ਦਵਾਈ ਲਿਖਣਾ ਅਪਰਾਧਕ ਲਾਪ੍ਰਵਾਹੀ ਵਾਂਗ ਹੈ। ਇਹ ਘੋਰ ਲਾਪ੍ਰਵਾਹੀ ਹੈ।
medicineਦੋਸ਼ੀ ਡਾਕਟਰ ਜੋੜੇ ਨੇ ਅਰਜ਼ੀ ਲਗਾ ਕੇ ਮੰਗ ਕੀਤੀ ਸੀ ਕਿ ਉਨ੍ਹਾਂ 'ਤੇ ਗ਼ੈਰ ਇਰਾਦਾਤਨ ਹੱਤਿਆ ਦਾ ਮੁਕੱਦਮਾ ਨਾ ਚਲਾਇਆ ਜਾਵੇ ਅਤੇ ਜ਼ਿਆਦਾ ਤੋਂ ਜ਼ਿਆਦਾ ਉਨ੍ਹਾਂ ਨੂੰ ਧਾਰਾ 304 ਭਾਵ ਲਾਪ੍ਰਵਾਹੀ ਦੇ ਕਾਰਨ ਮੌਤ ਦੀ ਧਾਰਾ ਤਹਿਤ ਗ੍ਰਿਫ਼ਤਾਰ ਕੀਤਾ ਜਾਵੇ। ਦਸ ਦਈਏ ਕਿ ਧਾਰਾ 304 ਏ ਤਹਿਤ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਜ਼ਿਆਦਾ ਤੋਂ ਜ਼ਿਆਦਾ ਦੋ ਸਾਲ ਦੀ ਸਜ਼ਾ ਹੁੰਦੀ ਹੈ। ਉਥੇ ਜੇਕਰ ਧਾਰਾ 304 ਤਹਿਤ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਉਮਰ ਕੈਦ ਤਕ ਦੀ ਸਜ਼ਾ ਹੋ ਸਕਦੀ ਹੈ।
medicine
ਹਾਲਾਂਕਿ ਅਦਾਲਤ ਨੇ ਕਿਹਾ ਕਿ ਅਰਜ਼ੀਕਰਤਾ ਨੇ ਲਾਪ੍ਰਵਾਹੀ ਦੇ ਨਾਲ ਇਹ ਕੰਮ ਕੀਤਾ ਹੈ ਅਤੇ ਉਨ੍ਹਾਂ ਨੇ ਅਜਿਹਾ ਕਰਨ ਤੋਂ ਪਹਿਲਾਂ ਨਤੀਜੇ ਦੀ ਵੀ ਚਿੰਤਾ ਨਹੀਂ ਕੀਤੀ। ਜਸਟਿਸ ਜਾਧਵ ਨੇ ਕਿਹਾ ਕਿ ਜਾਂਚ ਵਿਚ ਕੀਤੀ ਗਈ ਗੜਬੜੀ ਨੂੰ ਲਾਪ੍ਰਵਾਹੀ ਕਿਹਾ ਜਾ ਸਕਦਾ ਹੈ ਅਤੇ ਇਹ ਧਾਰਾ 304 ਏ ਦੇ ਦਾਇਰੇ ਵਿਚ ਆਉਂਦਾ ਹੈ। ਇਹ ਬਿਨਾਂ ਜਾਂਚ ਦੇ ਦਵਾਈ ਲਿਖਣ ਦਾ ਮਾਮਲਾ ਹੈ, ਇਸ ਲਈ ਅਪਰਾਧਿਕ ਲਾਪ੍ਰਵਾਹੀ ਹੈ।