ਜਾਣੋ, ਪਿੰਡ 'ਚ ਕਿਵੇਂ ਬੀਤਿਆ ਸੰਦੀਪ ਧਾਲੀਵਾਲ ਦਾ ਬਚਪਨ
Published : Sep 30, 2019, 4:15 pm IST
Updated : Sep 30, 2019, 4:15 pm IST
SHARE ARTICLE
Sandeep Dhaliwal
Sandeep Dhaliwal

ਇਹ ਐ ਕਪੂਰਥਲਾ ਦਾ ਪਿੰਡ ਧਾਲੀਵਾਲ ਬੇਟ..ਜਿੱਥੇ ਪਿਛਲੇ ਕੁੱਝ ਦਿਨਾਂ ਤੋਂ ਅਮਰੀਕਾ ਵਿਚ ਮਾਰੇ ਗਏ ਪਹਿਲੇ ਪੱਗੜੀਧਾਰੀ ਸਿੱਖ

ਕਪੂਰਥਲਾ : ਇਹ ਐ ਕਪੂਰਥਲਾ ਦਾ ਪਿੰਡ ਧਾਲੀਵਾਲ ਬੇਟ..ਜਿੱਥੇ ਪਿਛਲੇ ਕੁੱਝ ਦਿਨਾਂ ਤੋਂ ਅਮਰੀਕਾ ਵਿਚ ਮਾਰੇ ਗਏ ਪਹਿਲੇ ਪੱਗੜੀਧਾਰੀ ਸਿੱਖ ਪੁਲਿਸ ਅਧਿਕਾਰੀ ਸੰਦੀਪ ਸਿੰਘ ਦੀ ਮੌਤ ਨਾਲ ਸੋਗ ਦਾ ਮਾਹੌਲ ਛਾਇਆ ਹੋਇਆ ਹੈ। ਸੰਦੀਪ ਸਿੰਘ ਕਪੂਰਥਲਾ ਵਿਚ ਪੈਂਦੇ ਇਸੇ ਪਿੰਡ ਦਾ ਰਹਿਣ ਵਾਲਾ ਸੀ। ਸੰਦੀਪ ਸਿੰਘ ਅਪਣੇ ਚੰਗੇ ਕੰਮਾਂ ਸਦਕਾ ਸਿਰਫ਼ ਅਮਰੀਕਾ ਦੇ ਲੋਕਾਂ ਦੀਆਂ ਅੱਖਾਂ ਦਾ ਤਾਰਾ ਨਹੀਂ ਸੀ। ਬਲਕਿ ਉਹ ਅਪਣੇ ਪਿੰਡ ਵਾਲਿਆਂ ਦੇ ਦਿਲਾਂ ਵਿਚ ਵਸਿਆ ਹੋਇਆ ਸੀ। ਸੰਦੀਪ ਦੀ ਮੌਤ ਮਗਰੋਂ ਪਿੰਡ ਧਾਲੀਵਾਲ ਬੇਟ ਦੇ ਲੋਕ ਅੱਜ ਵੀ ਸੰਦੀਪ ਦੇ ਬਚਪਨ ਦੀਆਂ ਗੱਲਾਂ ਕਰਕੇ ਉਸ ਨੂੰ ਯਾਦ ਕਰਦੇ ਹਨ ਅਤੇ ਉਸ ਦੇ ਹਸਮੁੱਖ ਅਤੇ ਮਿਲਾਪੜੇ ਸੁਭਾਅ ਦੀਆਂ ਗੱਲਾਂ ਕਰਦੇ ਨਹੀਂ ਥੱਕਦੇ।

Sandeep DhaliwalSandeep Dhaliwalਸਾਰੇ ਪਿੰਡ ਵਾਸੀ ਸੰਦੀਪ ਸਿੰਘ ਦੀ ਪਿੰਡ ਵਿਚ ਕੋਈ ਯਾਦਗਾਰ ਬਣਾਉਣਾ ਚਾਹੁੰਦੇ ਹਨ ਆਓ ਜਾਣਦੇ ਹਾਂ ਕਿ ਪਿੰਡ ਵਿਚ ਕਿਵੇਂ ਬੀਤਿਆ ਸੰਦੀਪ ਦਾ ਬਚਪਨ, ਉਸ ਨੇ ਕਿਹੜੇ ਸਕੂਲ ਤੋਂ ਕੀਤੀ ਸੀ ਪੜ੍ਹਾਈ ਅਤੇ ਪਿੰਡ ਵਿਚ ਕਿਹੜੇ-ਕਿਹੜੇ ਨੇ ਉਸ ਦੇ ਦੋਸਤ। ਸੰਦੀਪ ਸਿੰਘ ਦੇ ਬਚਪਨ ਦੇ ਦੋਸਤ ਵਿਦਿਆਰਥੀ ਪ੍ਰਭਦਿਆਲ ਸਿੰਘ ਨੇ ਦੱਸਿਆ ਕਿ ਉਹ ਬਚਪਨ ਵਿਚ ਵੱਖਰੀ ਪਛਾਣ ਬਣਾਉਣ ਦੀ ਚਾਹਤ ਰੱਖਦਾ ਸੀ ਉਹ ਚਾਹਤ ਭਾਵੇਂ ਉਸਦੀ ਛੇਤੀ ਪੂਰੀ ਹੋ ਗਈ ਪਰ ਕੁਦਰਤ ਨੂੰ ਕੁੱਝ ਹੋਰ ਮਨਜ਼ੂਰ ਸੀ। ਸੰਦੀਪ ਦੀ ਸਕੂਲ ਅਧਿਆਪਕਾ ਪਲਵਿੰਦਰ ਕੌਰ ਦਾ ਕਹਿਣਾ ਹੈ ਸੰਦੀਪ ਸਿੰਘ ਬਹੁਤ ਹੁਸ਼ਿਆਰ ਅਤੇ ਹੋਣਹਾਰ ਵਿਦਿਆਰਥੀ ਸੀ।

Sandeep DhaliwalSandeep Dhaliwalਬਾਲ ਉਮਰ ਵਿਚ ਭਾਵੇਂ ਬੱਚਿਆਂ ਅੰਦਰ ਖੇਡਣ ਦੀ ਭਾਵਨਾ ਹੁੰਦੀ ਹੈ ਪਰ ਸੰਦੀਪ ਸਿੰਘ ਪੜ੍ਹਾਈ ਵਿਚ ਮਗਨ ਰਹਿੰਦਾ ਸੀ। ਜਿਸ ਦੇ ਭੋਲੇਪਣ ਤੋਂ ਸਹਿਜ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਉਹ ਵੱਡਾ ਹੋ ਕੇ ਕੋਈ ਉੱਚ ਮੁਕਾਮ ਹਾਸਲ ਜ਼ਰੂਰ ਕਰੇਗਾ। ਸੰਦੀਪ ਸਿੰਘ ਨੇ ਅਮਰੀਕਾ ਵਿਚ ਦਸਤਾਰ ਦੀ ਜੰਗ ਜਿੱਤ ਕੇ ਜਿੱਥੇ ਪੁਲਿਸ ਵਿਚ ਨੌਕਰੀ ਹਾਸਲ ਕੀਤੀ। ਉਥੇ ਹੀ ਇਸ ਨਾਲ ਪੂਰੀ ਸਿੱਖ ਕੌਮ ਦਾ ਨਾਂਅ ਵੀ ਵਿਸ਼ਵ ਭਰ ਵਿਚ ਰੌਸ਼ਨ ਕੀਤਾ। ਨੰਬਰਦਾਰ ਪਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਸੰਦੀਪ ਸਿੰਘ ਨੇ ਛੋਟੀ ਉਮਰ ਵਿਚ ਵੱਡੀਆਂ ਮੱਲਾਂ ਮਾਰੀਆਂ। ਉਸ ਵੱਲੋਂ ਵੱਲੋਂ ਉਠਾਏ ਦਸਤਾਰ ਦੇ ਮਸਲੇ ਕਾਰਨ ਪੂਰੀ ਦੁਨੀਆ ਅੰਦਰ ਸਿੱਖੀ ਪ੍ਰਤੀ ਇਕ ਚੰਗਾ ਸੰਦੇਸ਼ ਗਿਆ ਹੈ।

Sandeep DhaliwalSandeep Dhaliwal

ਹੁਣ ਸਰਕਾਰ ਦੀ ਜੁੰਮੇਵਾਰੀ ਬਣਦੀ ਹੈ ਕਿ ਉਹ ਸੰਦੀਪ ਸਿੰਘ ਦੀ ਯਾਦ ਵਿਚ ਕੋਈ ਢੁਕਵੀਂ ਯਾਦਗਾਰ ਬਣਾਏ। ਜੇਕਰ ਸਰਕਾਰ ਅਜਿਹਾ ਕੋਈ ਯਤਨ ਨਹੀਂ ਕਰਦੀ ਤਾਂ ਸਮੂਹ ਪਿੰਡ ਵਾਸੀ ਇਸ ਉਪਰਾਲੇ ਲਈ ਅੱਗੇ ਆਉਣਗੇ। ਇਸੇ ਤਰ੍ਹਾਂ ਧਾਲੀਵਾਲ ਬੇਟ ਦੇ ਹੋਰ ਪਿੰਡ ਵਾਸੀਆਂ ਨੇ ਵੀ ਸਰਕਾਰ ਕੋਲੋਂ ਮੰਗ ਕੀਤੀ ਕਿ ਸੰਦੀਪ ਸਿੰਘ ਦੇ ਨਾਮ 'ਤੇ ਕਾਲਜ ਜਾਂ ਯੂਨੀਵਰਸਿਟੀ ਵਗੈਰਾ ਦਾ ਨਿਰਮਾਣ ਹੋਣਾ ਚਾਹੀਦਾ ਤਾਂ ਜੋ ਇਸ ਬਹਾਨੇ ਸੰਦੀਪ ਸਿੰਘ ਦੀ ਯਾਦ ਲੋਕ ਮਨਾਂ ਵਿਚ ਸਾਂਭੀ ਜਾ ਸਕੇ। ਉਧਰ ਸੰਦੀਪ ਸਿੰਘ ਦੇ ਘਰ ਪਰਿਵਾਰ ਕੋਲ ਸੋਗ ਪ੍ਰਗਟ ਕਰਨ ਲਈ ਪੁੱਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸੰਦੀਪ ਸਿੰਘ ਧਾਲੀਵਾਲ ਨੇ ਅਮਰੀਕਾ ਵਿਚ ਦਸਤਾਰ ਦੀ ਜੰਗ ਜਿੱਤ ਕੇ ਪੂਰੀ ਦੁਨੀਆ ਵਿਚ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਸੀ।

Sandeep DhaliwalSandeep Dhaliwal

ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਦੇ ਸਨਮਾਨ ਵਿਚ ਕੋਈ ਢੁਕਵੀਂ ਯਾਦਗਾਰ ਬਣਾਈ ਜਾਵੇ। ਦੱਸ ਦਈਏ ਕਿ ਸੰਦੀਪ ਸਿੰਘ ਧਾਲੀਵਾਲ ਅਮਰੀਕਾ ਵਿਚ ਪਹਿਲੇ ਪਗੜੀਧਾਰੀ ਸਿੱਖ ਪੁਲਿਸ ਅਧਿਕਾਰੀ ਸਨ। ਜਿਨ੍ਹਾਂ ਦੇ ਬੀਤੇ ਦਿਨੀਂ ਇਕ ਪੁਲਿਸ ਨਾਕੇ ਦੌਰਾਨ ਅਣਪਛਾਤੇ ਲੋਕਾਂ ਨੇ ਗੋਲੀਆਂ ਮਾਰ ਦਿੱਤੀਆਂ ਸਨ ਅਤੇ ਹਸਪਤਾਲ ਵਿਚ ਜਾ ਕੇ ਉਨ੍ਹਾਂ ਦੀ ਮੌਤ ਹੋ ਗਈ ਸੀ। ਸੰਦੀਪ ਸਿੰਘ ਦੀ ਮੌਤ ਨੂੰ ਲੈ ਕੇ ਪੂਰੇ ਸਿੱਖ ਜਗਤ ਵਿਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹੁਣ ਦੇਖਣਾ ਹੋਵੇਗਾ ਕਿ ਸਰਕਾਰ ਸੰਦੀਪ ਸਿੰਘ ਦੀ ਯਾਦ ਵਿਚ ਕੋਈ ਯਾਦਗਰ ਬਣਾਵੇਗੀ ਜਾਂ ਫਿਰ ਪਿੰਡ ਵਾਸੀਆਂ ਨੂੰ ਖ਼ੁਦ ਹੀ ਇਸ ਦੇ ਲਈ ਹੰਭਲਾ ਮਾਰਨਾ ਪਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritsar Encounter : ਪੰਜਾਬ 'ਚ ਹੋਣ ਵਾਲੀ ਸੀ ਗੈਂਗਵਾਰ, ਪਹਿਲਾਂ ਹੀ ਪਹੁੰਚ ਗਈ ਪੁਲਿਸ, ਚੱਲੀਆਂ ਠਾਹ-ਠਾਹ ਗੋਲੀਆਂ

17 Aug 2025 9:53 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV

17 Aug 2025 9:52 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 16/08/2025 Rozana S

16 Aug 2025 9:55 PM

Flood In Punjab : ਡੁੱਬ ਗਿਆ ਪੰਜਾਬ ਦਾ ਇਹ ਪੂਰਾ ਇਲਾਕਾ, ਦੇਖੋ ਕਿਵੇਂ ਲੋਕਾਂ ‘ਤੇ ਆ ਗਈ ਮੁਸੀਬਤ, ਕੋਈ ਤਾਂ ਕਰੋ ਮਦਦ

16 Aug 2025 9:42 PM

Brother Died hearing Brother Death news: ਤਿੰਨ ਸਕੇ ਭਰਾਵਾਂ ਨੂੰ ਪਿਆ ਦਿਲ ਦਾ ਦੌਰਾ

11 Aug 2025 3:14 PM
Advertisement