13ਵੇਂ ਦਿਨ ਭਾਰਤ ਨੇ ਜਿੱਤੇ ਚਾਰ ਤਮਗ਼ੇ
Published : Sep 1, 2018, 10:04 am IST
Updated : Sep 1, 2018, 10:04 am IST
SHARE ARTICLE
On the 13th day, India won four medals
On the 13th day, India won four medals

ਏਸ਼ੀਆਈ ਖੇਡਾਂ ਦੇ 13ਵੇਂ ਦਿਨ ਭਾਰਤ ਦੀ ਝੋਲੀ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਮਗ਼ੇ ਪਏ........

ਜਕਾਰਤਾ : ਏਸ਼ੀਆਈ ਖੇਡਾਂ ਦੇ 13ਵੇਂ ਦਿਨ ਭਾਰਤ ਦੀ ਝੋਲੀ ਦੋ ਚਾਂਦੀ ਅਤੇ ਦੋ ਕਾਂਸੀ ਦੇ ਤਮਗ਼ੇ ਪਏ। ਸੇਲਿੰਗ ਦੇ ਵੱਖ-ਵੱਖ ਮੁਕਾਬਲਿਆਂ 'ਚ ਇਕ ਚਾਂਦੀ ਅਤੇ ਦੋ ਕਾਂਸੀ ਦੇ ਤਮਗ਼ੇ ਮਿਲੇ। ਇਸੇ ਤਰ੍ਹਾਂ ਭਾਰਤੀ ਮਹਿਲਾ ਹਾਕੀ ਟੀਮ ਨੂੰ ਜਪਾਨ ਦੇ ਹੱਥੋਂ 1-2 ਨਾਲ ਮਿਲੀ ਹਾਰ ਕਾਰਨ ਚਾਂਦੀ ਦੇ ਤਮਗ਼ੇ ਨਾਲ ਹੀ ਸਬਰ ਕਰਨਾ ਪਿਆ।
ਭਾਰਤ ਅਤੇ ਜਪਾਨ ਦਰਮਿਆਨ ਖੇਡੇ ਗਏ ਮਹਿਲਾ ਫ਼ਾਈਨਲ ਹਾਕੀ ਮੁਕਾਬਲੇ 'ਚ ਜਪਾਨ ਲਈ ਸ਼ਿਹੋਰੀ ਓਈਕਾਵਾ ਨੇ 11ਵੇ, ਮੋਤੋਮੀ ਕਾਵਾਮੁਰਾ ਨੇ 44ਵੇਂ ਮਿੰਟ 'ਚ ਗੋਲ ਕੀਤੇ। ਉਥੇ ਹੀ ਭਾਰਤੀ ਟੀਮ ਲਈ ਨੇਹਾਲ ਗੋਇਲ ਨੇ 25ਵੇਂ ਮਿੰਟ 'ਚ ਇਕਲੌਤਾ ਗੋਲ ਕੀਤਾ।

ਇਸ ਹਾਰ ਨਾਲ ਭਾਰਤੀ ਮਹਿਲਾ ਟੀਮ ਏਸ਼ੀਆਈ ਖੇਡਾਂ 'ਚ 36 ਸਾਲ ਬਾਅਦ ਦੂਜਾ ਸੋਨ ਤਮਗ਼ਾ ਜਿੱਤਣ ਤੋਂ ਖੁੰਝ ਗਈ। ਦੂਜੇ ਪਾਸੇ ਸ਼ਵੇਤਾ ਸ਼ੇਰਵੇਗਰ ਅਤੇ ਵਰਸ਼ਾ ਗੌਤਮ ਦੀ ਜੌੜੀ ਨੇ ਮਹਿਲਾਵਾਂ ਦੀ 49-ਈਆਰ ਐਫ਼ਐਕਸ 'ਚ ਚਾਂਦੀ ਦਾ ਤਮਗ਼ਾ ਭਾਰਤੀ ਦੀ ਝੋਲੀ ਪਾਇਆ, ਜਦੋਂ ਕਿ ਅਸ਼ੋਕ ਠੱਕਰ ਅਤੇ ਕੇ.ਸੀ. ਗਣਪਤੀ ਨੇ ਪੁਰਸ਼ਾਂ ਦੀ 49ਈਆਰ ਅਤੇ ਹਰਸ਼ਿਤਾ ਤੋਮਰ ਨੇ ਓਪਨ ਲੇਸਰ 4.7 ਮੁਕਾਬਲੇ 'ਚ ਕਾਂਸੀ ਜਿੱਤੀ।   (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement