Chandigarh News: ਚੰਡੀਗੜ੍ਹ ਓਪਨ ’ਚ ਪਿਉ ਪੁੱਤ ਦੀ ਜੋੜੀ ਕਰੇਗੀ ਕਮਾਲ; ਜੀਵ ਮਿਲਖਾ ਸਿੰਘ ਅਤੇ ਹਰਜਾਈ ਮਿਲਖਾ ਸਿੰਘ ਲੈਣਗੇ ਹਿੱਸਾ
Published : Apr 2, 2024, 10:47 am IST
Updated : Apr 2, 2024, 1:04 pm IST
SHARE ARTICLE
Father-son duo of Jeev & Harjai to compete at inaugural Chandigarh Open
Father-son duo of Jeev & Harjai to compete at inaugural Chandigarh Open

3 ਤੋਂ 6 ਅਪ੍ਰੈਲ ਤਕ ਚੰਡੀਗੜ੍ਹ ਗੋਲਫ ਕਲੱਬ ਵਿਖੇ ਹੋਵੇਗਾ 1 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ

Chandigarh News: ਮਹਾਨ ਖਿਡਾਰੀ ਜੀਵ ਮਿਲਖਾ ਸਿੰਘ ਅਤੇ ਉਨ੍ਹਾਂ ਦੇ 14 ਸਾਲਾ ਬੇਟੇ ਹਰਜਾਈ ਮਿਲਖਾ ਸਿੰਘ ਬੁੱਧਵਾਰ ਨੂੰ ਚੰਡੀਗੜ੍ਹ ਗੋਲਫ ਕਲੱਬ 'ਚ ਹੋਣ ਵਾਲੇ ਪਹਿਲੇ ਚੰਡੀਗੜ੍ਹ ਓਪਨ 'ਚ ਹਿੱਸਾ ਲੈਣਗੇ। ਪ੍ਰੋਫੈਸ਼ਨਲ ਗੋਲਫ ਟੂਰ ਆਫ ਇੰਡੀਆ (ਪੀਜੀਟੀਆਈ) ਨੇ ਸੋਮਵਾਰ ਨੂੰ ਇਕ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਵਾਲੇ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਦਾ ਐਲਾਨ ਕੀਤਾ, ਜੋ 3 ਤੋਂ 6 ਅਪ੍ਰੈਲ ਤਕ ਆਯੋਜਿਤ ਕੀਤਾ ਜਾਵੇਗਾ।

ਪਿਛਲੇ ਸਾਲ ਲੜਕਿਆਂ ਦੀ ਅੰਡਰ-13 ਵਰਗ ਵਿਚ ਯੂਐਸ ਕਿਡਜ਼ ਗੋਲਫ ਯੂਰਪੀਅਨ ਚੈਂਪੀਅਨਸ਼ਿਪ ਜਿੱਤਣ ਵਾਲੇ ਹਰਜਾਈ ਸਿੰਘ ਦੇ ਨਾਲ ਅਯਾਨ ਗੁਪਤਾ ਅਤੇ ਰਾਮ ਸਿੰਘ ਮਾਨ ਤਿੰਨ ਖਿਡਾਰੀ ਹਨ, ਜਿਨ੍ਹਾਂ ਨੂੰ ਚੋਟੀ ਦੇ ਪੇਸ਼ੇਵਰਾਂ ਦੇ ਮੋਢੇ ਨਾਲ ਮੋਢਾ ਮਿਲਾਉਣ ਦਾ ਮੌਕਾ ਮਿਲੇਗਾ।

ਇਸ ਮੌਕੇ ਜੀਵ ਮਿਲਖਾ ਸਿੰਘ ਨੇ ਕਿਹਾ, “ਇਹ ਮੇਰੇ ਲਈ ਭਾਵਨਾਤਮਕ ਪਲ ਹੈ। ਪਿਤਾ (ਮਿਲਖਾ ਸਿੰਘ) ਅਤੇ ਮਾਂ (ਨਿਰਮਲ ਮਿਲਖਾ ਸਿੰਘ) ਉਸ ਨੂੰ (ਹਰਜਾਈ) ਚੰਗੇ ਪੱਧਰ 'ਤੇ ਖੇਡਦੇ ਦੇਖਣਾ ਚਾਹੁੰਦੇ ਸਨ। ਪਿਤਾ ਅੱਜ ਜੇਕਰ ਉਸ ਨੂੰ ਸਾਡੇ ਘਰੇਲੂ ਕਲੱਬ ਵਿਚ ਖੇਡਦੇ ਵੇਖਦੇ ਤਾਂ ਖੁਸ਼ ਹੁੰਦੇ, ਫਿਰ ਵੀ ਮੇਰੇ ਮਾਪਿਆਂ ਦਾ ਆਸ਼ੀਰਵਾਦ ਹਮੇਸ਼ਾ ਹਰਜਾਈ ਦੇ ਨਾਲ ਹੈ”।

ਸ਼ਾਇਦ ਪਹਿਲੀ ਵਾਰ, ਚੰਡੀਗੜ੍ਹ ਗੋਲਫ ਕਲੱਬ ਕੋਰਸ ਪੀਜੀਟੀਆਈ ਦੇ ਇਕੋ ਈਵੈਂਟ ਵਿਚ ਪਿਉ-ਪੁੱਤਰ ਦੀ ਜੋੜੀ ਦਾ ਗਵਾਹ ਹੋਵੇਗਾ। ਇਸ ਬਾਰੇ ਜੀਵ ਮਿਲਖਾ ਸਿੰਘ ਨੇ ਕਿਹਾ, “ਇਹ ਹੈਰਾਨੀਜਨਕ ਹੋਵੇਗਾ। ਮੈਨੂੰ ਉਮੀਦ ਹੈ ਕਿ ਉਹ ਚੰਗਾ ਖੇਡੇਗਾ ਅਤੇ ਮੈਨੂੰ ਸਖ਼ਤ ਮੁਕਾਬਲਾ ਦੇਵੇਗਾ”।

ਐਤਵਾਰ ਨੂੰ ਹੀਰੋ ਇੰਡੀਅਨ ਓਪਨ 'ਚ ਦੂਜੇ ਸਥਾਨ 'ਤੇ ਰਹਿਣ ਵਾਲੇ ਵੀਰ ਅਹਲਾਵਤ, ਗਗਨਜੀਤ ਭੁੱਲਰ, ਐੱਸਐੱਸਪੀ ਚੌਰਸੀਆ, ਰਾਹਿਲ ਗਾਂਜੀ, ਰਾਸ਼ਿਦ ਖਾਨ, ਯੁਵਰਾਜ ਸਿੰਘ ਸੰਧੂ, ਕੇ ਚਿਕਰੰਗੱਪਾ, ਕਰਨਦੀਪ ਕੋਚਰ, ਓਮ ਪ੍ਰਕਾਸ਼ ਚੌਹਾਨ ਅਤੇ ਮਨੂ ਗੰਡਾਸ ਸਮੇਤ ਕਈ ਸਿਤਾਰੇ ਹਿੱਸਾ ਲੈਣਗੇ।

ਇਸ ਮੈਦਾਨ ਵਿਚ ਸ਼੍ਰੀਲੰਕਾ ਤੋਂ ਐਨ ਥੰਗਾਰਾਜਾ ਅਤੇ ਕੇ ਪ੍ਰਬਾਗਰਨ, ਬੰਗਲਾਦੇਸ਼ ਤੋਂ ਜਮਾਲ ਹੁਸੈਨ ਅਤੇ ਬਾਦਲ ਹੁਸੈਨ, ਅੰਡੋਰਾ ਤੋਂ ਕੇਵਿਨ ਐਸਟੇਵ ਰਿਗੇਲ ਅਤੇ ਅਮਰੀਕਾ ਤੋਂ ਵਰੁਣ ਚੋਪੜਾ ਵਰਗੇ ਅੰਤਰਰਾਸ਼ਟਰੀ ਗੋਲਫਰ ਵੀ ਸ਼ਾਮਲ ਹੋਣਗੇ।

(For more Punjabi news apart from Father-son duo of Jeev & Harjai to compete at inaugural Chandigarh Open, stay tuned to Rozana Spokesman)

 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement