
ਦੱਖਣੀ ਅਫ਼ਰੀਕਾ ਨੂੰ 17-10 ਨਾਲ ਹਰਾ ਕੇ ਜਿੱਤਿਆ ਸੋਨ ਤਗ਼ਮਾ
ਬਰਮਿੰਘਮ: ਭਾਰਤੀ ਮਹਿਲਾ ਲਾਅਨ ਬਾਲ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿਚ ਦੱਖਣੀ ਅਫਰੀਕਾ ਨੂੰ 17-10 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਇਸ ਈਵੈਂਟ ਵਿਚ ਭਾਰਤ ਦਾ ਇਹ ਪਹਿਲਾ ਸੋਨ ਤਮਗਾ ਹੈ ਅਤੇ ਭਾਰਤੀ ਮਹਿਲਾਵਾਂ ਨੇ ਇਸ ਅਣਜਾਣ ਖੇਡ ਵਿਚ ਝੰਡਾ ਲਹਿਰਾ ਕੇ ਚੌਥਾ ਸੋਨ ਤਗਮਾ ਜਿੱਤਿਆ ਹੈ।
Indian lawn bowls team wins Gold
ਉਹਨਾਂ ਨੇ ਸੈਮੀਫਾਈਨਲ 'ਚ ਨਿਊਜ਼ੀਲੈਂਡ ਨੂੰ 16-13 ਨਾਲ ਹਰਾਇਆ। ਭਾਰਤ ਇਸ ਮੁਕਾਬਲੇ ਦੇ ਮਹਿਲਾ ਟੀਮ ਦੇ ਈਵੈਂਟ ਚਾਰ ਵਿਚ ਪਹਿਲੀ ਵਾਰ ਉਤਰਿਆ ਸੀ। ਭਾਰਤੀ ਦਲ ਲਈ ਇਹ ਚੌਥਾ ਸੋਨ ਤਗਮਾ ਹੈ ਅਤੇ ਵੇਟਲਿਫਟਿੰਗ ਤੋਂ ਇਲਾਵਾ ਕਿਸੇ ਹੋਰ ਈਵੈਂਟ ਵਿਚ ਵੀ ਪਹਿਲਾ ਸੋਨ ਤਮਗਾ ਹੈ।