ਅਰਜਨਟੀਨਾ ਦੇ ਫ਼ੁਟਬਾਲਰ ਮੇਸੀ 'ਤੇ ਲੱਗੀ 3 ਮਹੀਨੇ ਦੀ ਪਾਬੰਦੀ
Published : Aug 3, 2019, 8:20 pm IST
Updated : Aug 3, 2019, 8:20 pm IST
SHARE ARTICLE
footballer Messi
footballer Messi

ਫ਼ੁਟਬਾਲ ਦੀ ਸੰਸਥਾ ਨੇ ਅਰਜਨਟੀਨਾ ਦੇ ਸਟਾਰ ਫ਼ੁਟਬਾਲਰ ਲਿਓਨੇਲ ਮੇਸੀ ਨੂੰ ਕੌਮਾਂਤਰੀ ਫ਼ੁਟਬਾਲ...

ਅਸੰਕਿਓਨ: ਫ਼ੁਟਬਾਲ ਦੀ ਸੰਸਥਾ ਨੇ ਅਰਜਨਟੀਨਾ ਦੇ ਸਟਾਰ ਫ਼ੁਟਬਾਲਰ ਲਿਓਨੇਲ ਮੇਸੀ ਨੂੰ ਕੌਮਾਂਤਰੀ ਫ਼ੁਟਬਾਲ ਤੋਂ 3 ਮਹੀਨੇ ਲਈ ਮੁਅੱਤਲ ਕਰ ਦਿਤਾ ਹੈ। ਮੇਸੀ ਨੂੰ ਹਾਲੀ ਹੀ 'ਚ ਖ਼ਤਮ ਹੋਏ ਕੋਪਾ ਅਮਰੀਕਾ ਕੱਪ ਦੌਰਾਨ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਣ ਦੇ ਚਲਦੇ ਮੁਅੱਤਲ ਕੀਤਾ ਗਿਆ ਹੈ। ਦਖਣੀ ਅਮਰੀਕੀ ਫ਼ੁਟਬਾਲ ਕੰਟਰੋਲਰ ਸੰਸਥਾ ਨੇ ਇਸ ਦੇ ਨਾਲ ਹੀ ਸ਼ੁਕਰਵਾਰ ਨੂੰ ਮੇਸੀ 'ਤੇ 50 ਹਜ਼ਾਰ ਅਮਰੀਕਾ ਡਾਲਰ ਦਾ ਜੁਰਮਾਨਾ ਲਗਾਇਆ ਹੈ। ਪਿਛਲੇ ਮਹੀਨੇ ਬ੍ਰਾਜ਼ੀਲ ਵਿਚ ਖੇਡੇ ਗਏ ਕੋਪਾ ਅਮਰੀਕਾ ਕੱਪ ਵਿਚ ਚਿਲੀ ਵਿਰੁਧ ਤੀਸਰੇ ਸਥਾਨ ਲਈ ਹੋਏ ਮੁਕਾਬਲੇ ਦੌਰਾਨ ਮੈਦਾਨ ਤੋਂ ਬਾਹਰ ਭੇਜੇ ਜਾਣ ਤੋਂ ਬਾਅਦ ਬਾਰਸੀਲੋਨਾ ਦੇ ਇਸ ਖਿਡਾਰੀ ਨੇ ਦਖਣੀ ਅਮਰੀਕੀ ਫ਼ੁਟਬਾਲ ਸੰਘ 'ਤੇ ਭਰਸ਼ਟਾਚਾਰ ਦਾ ਦੋਸ਼ ਲਗਾਇਆ ਸੀ।

ਮੇਜ਼ਬਾਨ ਟੀਮ ਵਿਰੁਧ ਸੈਮੀਫ਼ਾਈਨਲ ਵਿਚ ਦੋ ਮੌਕਿਆਂ 'ਤੇ ਪੈਨਲਟੀ ਨਹੀਂ ਮਿਲਣ ਤੋਂ ਨਾਰਾਜ਼ ਮੇਸੀ ਨੇ ਕਿਹਾ ਸੀ ਕਿ ਬ੍ਰਾਜ਼ੀਲ 'ਇਨ੍ਹਾਂ ਦਿਨਾਂ ਵਿਚ ਸੀ.ਓ.ਐਨ.ਐਮ.ਈ.ਬੀ.ਓ.ਐਲ ਵਿਚ ਬਹੁਤ ਕੁਝ ਕਾਬੂ ਕਰ ਰਿਹਾ ਹੈ।'' ਬ੍ਰਾਜ਼ੀਲ ਨੇ ਇਸ ਮੁਕਾਬਲੇ ਵਿਚ ਅਰਜਨਟੀਨਾ ਨੂੰ 2-0 ਨਾਲ ਹਰਾਇਆ ਸੀ। ਅਗਲੇ ਮੁਕਾਬਲੇ ਵਿਚ ਰੈਫ਼ਰੀ ਨੇ ਉਨ੍ਹਾਂ ਨੂੰ ਮੈਦਾਲ ਤੋਂ ਬਾਹਰ ਕਰ ਦਿਤਾ ਜਿਸ ਤੋਂ ਬਾਅਦ ਉਹ ਅਪਣੇ ਗੁੱਸੇ 'ਤੇ ਕਾਬੂ ਨਹੀਂ ਰੱਖ ਸਕੇ। ਟੀਮ ਦੀ 2-1 ਨਾਲ ਜਿੱਤ ਤੋਂ ਬਾਅਦ ਉਨ੍ਹਾਂ ਦੋਸ਼ ਲਗਾਇਆ, ''ਭਰਸ਼ਟਾਚਾਰ ਅਤੇ ਰੈਫ਼ਰੀ ਲੋਕਾਂ ਨੂੰ ਫ਼ੁਟਬਾਲ ਦਾ ਲੁਤਫ਼ ਲੈਣ ਤੋਂ ਰੋਕ ਰਹੇ ਹਨ ਅਤੇ ਉਹ ਇਸ ਨੂੰ ਬਰਬਾਦ ਕਰ ਰਹੇ ਹਨ।''

 ਫ਼ੁਟਬਾਲ ਸੰਘ ਨੇ ਅਪਦੀ ਵੈਬਸਾਈਟ ਰਾਹੀਂ ਜਾਰੀ ਇਕ ਬਿਆਨ ਵਿਚ ਕਿਹਾ ਕਿ ਇਹ ਪਾਬੰਦੀ ਉਨ੍ਹਾਂ ਦੀ ਅਨੁਸ਼ਾਸਨ ਨਿਯਮਾਂ ਦੀ ਧਾਰਾ 7.1 ਅਤੇ 7.2 ਨਾਲ ਸਬੰਧਤ ਹੈ। ਇਸ ਧਾਰਾ ਦਾ ਸਬੰਧ 'ਹਮਲਾਵਰ, ਅਪਮਾਨਜਨਕ ਵਰਤਾਉ ਜਾਂ ਕਿਸੀ ਵੀ ਤਰ੍ਹਾਂ ਦੇ ਵਿਰੋਧ ਪ੍ਰਦਰਸ਼ਨ ਨਾਲ ਹੈ।' ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ 'ਤੇ ਜ਼ਿਆਦਾ ਅਸਰ ਨਹੀਂ ਪਵੇਗਾ ਕਿਉਂਕਿ ਇਸ ਦੌਰਾਨ ਅਰਜਨਟੀਨਾ ਨੂੰ ਕੁਝ ਦੋਸਤਾਨਾ ਮੁਕਾਬਲੇ ਹੀ ਖੇਡਣੇ ਹਨ। ਅਰਜਨਟੀਨਾ ਅਗਲਾ ਮੁਕਾਬਲਾ ਮੈਚ 2022 ਵਿਸ਼ਵ ਕੱਪ ਲਈ ਦਖਣੀ ਅਮਰਹੀਕੀ ਕੁਆਲੀਫ਼ਾਇਰ ਵਿਚ ਹੋਵੇਗਾ ਜੋ ਅਗਲੇ ਸਾਲ ਸ਼ੁਰੂ ਹੋਵੇਗਾ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

LokSabhaElections2024 :ਲੋਕ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ, ਪੰਜਾਬ, ਹਰਿਆਣਾ ਸਣੇ ਪੂਰੇ ਦੇਸ਼ 'ਚ ਇਸ ਦਿਨ ਹੋਵੇ.

20 Apr 2024 2:43 PM

Mohali News: ਕਾਰ ਨੂੰ ਹਾਰਨ ਮਾਰਨ ਕਰਕੇ ਚੱਲੇ ਘਸੁੰਨ..ਪਾੜ ਦਿੱਤੀ ਟੀ-ਸ਼ਰਟ, ਦੇਖੋ ਕਿਵੇਂ ਪਿਆ ਪੰਗਾ

20 Apr 2024 11:42 AM

Pathankot News: ਬਹੁਤ ਵੱਡਾ ਹਾਦਸਾ! ਤੇਜ਼ ਹਨ੍ਹੇਰੀ ਨੇ ਤੋੜ ਦਿੱਤੇ ਬਿਜਲੀ ਦੇ ਖੰਭੇ, ਲਪੇਟ 'ਚ ਆਈ ਬੱਸ, ਦੇਖੋ ਮੌਕੇ

20 Apr 2024 11:09 AM

ਪਟਿਆਲਾ ਦੇ ਬਾਗੀ ਕਾਂਗਰਸੀਆਂ ਲਈ Dharamvir Gandhi ਦਾ ਜਵਾਬ

20 Apr 2024 10:43 AM

ਕੀ Captain Amarinder Singh ਕਰਕੇ ਨਹੀਂ ਦਿੱਤੀ ਟਕਸਾਲੀ ਕਾਂਗਰਸੀਆਂ ਨੂੰ ਟਿਕਟ?

20 Apr 2024 10:00 AM
Advertisement