
WWE ਸੁਪਰਸਟਾਰ ਜਾਨ ਸੀਨਾ (John Cena) ਨੂੰ muhammad ali legacy award ਨਾਲ ਸਨਮਾਨਿਤ ਕੀਤਾ...
ਨਵੀਂ ਦਿੱਲੀ (ਭਾਸ਼ਾ) : WWE ਸੁਪਰਸਟਾਰ ਜਾਨ ਸੀਨਾ (John Cena) ਨੂੰ muhammad ali legacy award ਨਾਲ ਸਨਮਾਨਿਤ ਕੀਤਾ ਜਾਵੇਗਾ। ਜਿਸ ਦੇ ਲਈ ਉਨ੍ਹਾਂ ਦੇ ਫੈਨਸ ਕਾਫ਼ੀ ਉਤਸ਼ਾਹਿਤ ਹਨ ਕਿਉਂਕਿ ਇਹ ਅਵਾਰਡ ਉਨ੍ਹਾਂ ਦੇ ਲਈ ਬਹੁਤ ਵਿਸ਼ੇਸ਼ ਹੈ। ਇਸ ਗੱਲ ਦਾ ਖ਼ੁਲਾਸਾ ਖ਼ੁਦ ਉਨ੍ਹਾਂ ਨੇ ਹੀ ਕੀਤਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਦ ਲੀਡਰ ਆਫ ਸਿਨੇਸ਼ਨ, ਦ ਫਰੈਂਚਾਈਜ਼ ਪਲੇਅਰ ਵਰਗੇ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ
John Cenaਪਰ ਇਸ ਵਾਰ ਸਮਾਜਿਕ ਕੰਮਾਂ ਵਿਚ ਯੋਗਦਾਨ ਲਈ ਉਨ੍ਹਾਂ ਨੂੰ ਮੁਹੰਮਦ ਅਲੀ ਲੀਗੇਸੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਦੁਸ਼ਮਨ ਵੀ ਉਨ੍ਹਾਂ ਦੀ ਵੱਧ ਚੜ੍ਹ ਕੇ ਤਾਰੀਫ਼ ਕਰ ਰਹੇ ਹਨ। ਟਰਿੱਪਲ-ਐਚ (Triple - H) ਨੇ ਜਾਨ ਸੀਨਾ ਦੀ ਵੱਧ ਚੜ੍ਹ ਕੇ ਪ੍ਰਸ਼ੰਸਾ ਕੀਤੀ। ਟਿੱਪਣੀਆਂ ਰਿੰਗ ਦੇ ਅੰਦਰ ਹੋਣ ਜਾਂ ਫਿਰ ਬਾਹਰ, ਉਹ ਫੈਨਸ ਦੇ ਵਿਚ ਕਾਫ਼ੀ ਪਾਪੁਲਰ ਹਨ। ਉਨ੍ਹਾਂ ਨੇ 500 ਤੋਂ ਜ਼ਿਆਦਾ ‘ਮੇਕ ਏ ਵਿਸ਼’ ਲਈ ਬੱਚਿਆਂ ਦੀ ਵਿਸ਼ ਪੂਰੀ ਕੀਤੀ ਹੈ।
ਫੈਨਸ ਉਨ੍ਹਾਂ ਨੂੰ ਜੋ ਵਿਸ਼ ਕਰਦੇ ਹਨ ਉਹ ਪੂਰੀ ਕਰਦੇ ਹਨ। ਇਹੀ ਨਹੀਂ ਸੀਨਾ ਕੈਂਸਰ ਦੀ ਜਾਗਰੁਕਤਾ ਲਈ ਵੀ ਕੰਮ ਕਰ ਚੁੱਕੇ ਹਨ। ਟਰਿੱਪਲ ਐਚ ਨੇ ਉਨ੍ਹਾਂ ਦੀ ਪ੍ਰਸ਼ੰਸਾ ਕਰਦੇ ਹੋਏ ਟਵੀਟ ਕੀਤੀ, ਜਾਨ ਸੀਨਾ ਇਕ ਜ਼ਬਰਦਸਤ ਸੁਪਰਸਟਾਰ ਹੈ ਜਿਨ੍ਹਾਂ ਨੂੰ ਰਿੰਗ ਅਤੇ ਬਾਹਰ ਦੋਵਾਂ ਜਗ੍ਹਾ ਲੋਕਪ੍ਰਿਅਤਾ ਮਿਲਦੀ ਹੈ। ਮੈਂ ਮੁਹੰਮਦ ਅਲੀ ਦੀ ਵਿਰਾਸਤ ਨੂੰ ਸਨਮਾਨਿਤ ਕਰਨ ਲਈ ਇਸ ਤੋਂ ਬਿਹਤਰ ਇਨਸਾਨ ਨਹੀਂ ਸੋਚ ਸਕਦਾ। 16 ਵਾਰ ਦੇ wwe ਚੈਂਪੀਅਨ ਜਾਨ ਸੀਨਾ ਦਾ ਟਰਿੱਪਲ ਐਚ ਨਾਲ ਕਈ ਵਾਰ ਰਿੰਗ ਵਿਚ ਸਾਹਮਣਾ ਹੋ ਚੁੱਕਿਆ ਹੈ।
John ਜਿਸ ਵਿਚ ਕਦੇ ਟਰਿੱਪਲ ਐਚ ਜਿੱਤੇ ਤਾਂ ਕਦੇ ਸੀਨਾ। ਟਰਿੱਪਲ ਐਚ ਨੇ ਤਾਰੀਫ਼ ਕਰਦੇ ਹੋਏ ਦੱਸ ਦਿਤਾ ਕਿ ਰਿੰਗ ਵਿਚ ਭਲੇ ਹੀ ਉਹ ਦੁਸ਼ਮਨ ਹੋਣ ਪਰ ਬਾਹਰ ਚੰਗੇ ਦੋਸਤ ਹਨ। ਜਾਨ ਸੀਨਾ ਨੂੰ 11 ਦਸੰਬਰ ਨੂੰ ਲਾਸ ਏਂਜਲਸ ਦੇ ਬਿਵਰਲੀ ਹਿਲਸ ਹਿਲਟਨ ਵਿਚ ਇਵੈਂਟ ਦੇ ਦੌਰਾਨ ਇਹ ਐਵਾਰਡ ਦਿਤਾ ਜਾਵੇਗਾ। ਫ਼ਿਲਹਾਲ ਉਹ ਰਿੰਗ ਤੋਂ ਦੂਰ ਫ਼ਿਲਮਸ ਦੀ ਸ਼ੂਟਿੰਗ ਕਰ ਰਹੇ ਹਨ। ਸਾਲ ਦੀ ਸ਼ੁਰੂਆਤ ਵਿਚ ਉਹ ਫਾਈਟ ਕਰਦੇ ਵਿਖਾਈ ਦੇ ਸਕਦੇ ਹਨ।