
ਸਰਿੰਦਰ ਸਿੰਘ ਦੇ 9 ਅਤੇ ਅਭਿਸ਼ੇਕ ਸਿੰਘ ਦੇ 6 ਅੰਕਾਂ ਦੀ ਬਦੋਲਤ ਯੂ-ਮੁੰਬਾ ਨੇ ਸ਼ੁੱਕਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੀਜ਼ਨ-7 ਵਿਚ ਗੁਜਰਾਤ ਨੂੰ 32-20 ਨਾਲ ਹਰਾ ਦਿੱਤਾ।
ਮੁੰਬਈ: ਸਰਿੰਦਰ ਸਿੰਘ ਦੇ 9 ਅਤੇ ਅਭਿਸ਼ੇਕ ਸਿੰਘ ਦੇ 6 ਅੰਕਾਂ ਦੀ ਬਦੋਲਤ ਯੂ-ਮੁੰਬਾ ਨੇ ਸ਼ੁੱਕਰਵਾਰ ਨੂੰ ਪ੍ਰੋ ਕਬੱਡੀ ਲੀਗ ਦੇ ਸੀਜ਼ਨ-7 ਵਿਚ ਗੁਜਰਾਤ ਫਾਰਚੂਨਜੁਆਇੰਟਸ ਨੂੰ 32-20 ਨਾਲ ਹਰਾ ਦਿੱਤਾ। ਇਸ ਮੈਚ ਵਿਚ ਨਾ ਗੁਜਰਾਤ ਦਾ ਡਿਫੇਂਸ ਚੱਲਿਆ ਅਤੇ ਨਾ ਹੀ ਅਟੈਕ। ਉਸ ਦੇ ਲਈ ਸਭ ਤੋਂ ਜ਼ਿਆਦਾ ਅੰਕ ਜੀਬੀ ਮੋਰੇ ਅਤੇ ਅੰਕਿਤ ਨੇ ਹਾਸਲ ਕੀਤੇ।
Two moments of sheer brilliance made sure the tie went to the #Mumboys as the hosts handed @Fortunegiants their first loss of #VIVOProKabaddi Season 7!
— ProKabaddi (@ProKabaddi) August 2, 2019
Did you catch all the action on Star Sports & Hotstar? #IsseToughKuchNahi #MUMvGUJ pic.twitter.com/yV2nZLmNBG
ਮੁੰਬਾ ਨੇ ਪਹਿਲੇ ਹੀ ਮਿੰਟ ਵਿਚ ਅਪਣਾ ਦਬਾਅ ਬਣਾਇਆ ਅਤੇ 3-1 ਨਾਲ ਵਾਧਾ ਬਣਾ ਲਿਆ। ਗੁਜਰਾਤ ਨੇ ਸਕੋਰ 3-3 ਨਾਲ ਬਰਾਬਰ ਕੀਤਾ। ਇੱਥੋਂ ਦੋਵੇਂ ਟੀਮਾਂ ਬਰਾਬਰੀ ਦਾ ਮੈਚ ਖੇਡ ਰਹੀਆਂ ਸਨ ਅਤੇ ਸਕੋਰ 4-4, 5-5 ਤੱਕ ਚੱਲ ਰਹੇ ਸਨ। ਮੁੰਬਈ ਨੇ ਲਗਾਤਾਰ ਅੰਕ ਲੈ ਕੇ ਸਕੋਰ ਵਿਚ ਵਾਧਾ ਕਰ ਕੇ ਸਕੋਰ 8-5 ਕਰ ਲਏ।
U Mumba beat Gujarat Fortunegiants
ਦੂਜੀ ਪਾਰੀ ਵਿਚ ਆਉਣ ਤੋਂ ਕੁਝ ਦੇਰ ਬਾਅਦ ਮੁੰਬਈ ਦੀ ਟੀਮ 15-9 ਨਾਲ ਅੱਗੇ ਹੋ ਗਈ। 30ਵੇਂ ਮਿੰਟ ਤੱਕ ਸਾਬਕਾ ਜੇਤੂ ਟੀਮ ਨੇ ਸਕੋਰ 18-11 ਤੱਕ ਪਹੁੰਚਾ ਦਿੱਤਾ।ਅਖ਼ੀਰ ਵਿਚ ਗੁਜਰਾਤ ਨੂੰ 12 ਅੰਕਾਂ ਦੇ ਅੰਤਰ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।
Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ