
ਸਪੇਨ ਦੇ ਰਾਫ਼ੇਲ ਨਡਾਲ ਯੂਐਸ ਓਪਨ 'ਚ ਪੁਰਸ਼ ਏਕਲ ਦੇ ਕੁਆਰਟਰ ਫ਼ਾਈਨਲ 'ਚ ਪਹੁੰਚ ਗਏ ਹਨ............
ਨਿਊਯਾਰਕ : ਸਪੇਨ ਦੇ ਰਾਫ਼ੇਲ ਨਡਾਲ ਯੂਐਸ ਓਪਨ 'ਚ ਪੁਰਸ਼ ਏਕਲ ਦੇ ਕੁਆਰਟਰ ਫ਼ਾਈਨਲ 'ਚ ਪਹੁੰਚ ਗਏ ਹਨ। ਉਥੇ ਹੀ 2009 'ਚ ਯੂਐਸ ਓਪਨ ਦਾ ਖ਼ਿਤਾਬ ਜਿੱਤਣ ਵਾਲੇ ਅਰਜਟੀਨਾ ਦੇ ਜੁਆਨ ਮਾਰਟਿਨ ਡੇਲ ਪੋਤਰੋ ਵੀ ਆਖ਼ਰੀ ਅੱਠ 'ਚ ਜਗ੍ਹਾ ਬਣਾਉਣ 'ਚ ਸਫ਼ਲ ਰਹੇ। ਮਹਿਲਾ ਏਕਲ 'ਚ ਅਮਰੀਕਾ ਦੀ ਸੇਰੇਨਾ ਵਿਲਿਅਮਜ਼ ਅਤੇ ਪਿਛਲੇ ਸਾਲ ਖ਼ਿਤਾਬ ਜਿੱਤਣ ਵਾਲੀ ਸਲੋਨ ਸਟੀਫ਼ੇਂਯ ਵੀ ਕੁਆਟਰ ਫ਼ਾਈਨਲ 'ਚ ਪਹੁੰਚ ਗਈ।
Juan Martín del Potro
ਨਡਾਲ 2010, 2013 ਅਤੇ 2017 'ਚ ਯੂਐਸ ਓਪਨ ਦੇ ਚੈਂਪੀਅਨ ਰਹਿ ਚੁਕੇ ਹਨ। ਸੇਰੇਨਾ ਨੇ 1999, 2002, 2008, 2012, 2013, 2014 'ਚ ਯੂਐਸ ਓਪਨ ਦਾ ਖ਼ਿਤਾਬ ਜਿੱਤਿਆ ਸੀ। ਮਹਿਲਾ ਏਕਲ 'ਚ ਕੁਆਰਟਰ ਫ਼ਾਈਨਲ 'ਚ ਸੇਰੇਨਾ ਹੁਣ 8ਵੀਂ ਵੀਰਤਾ ਪ੍ਰਾਪਤ ਚੇਕ ਗਣਰਾਜ ਦੀ ਕੈਰੋਲਿਨਾ ਪਿਲਸਕੋਵਾ ਨਾਲ ਭਿੜੇਗੀ। ਪਿਲਸਕੋਵਾ ਨੇ ਪ੍ਰੀ-ਕੁਆਰਟਰ ਫ਼ਾਈਨਲ 'ਚ ਕਜਾਕਿਸਤਾਨ ਦੀ ਜਰੀਨਾ ਡਿਯਾਨ ਨੂੰ 6-4, 7-6 ਨਾਲ ਹਰਾਇਆ।
ਉਥੇ ਹੀ ਸੇਰੇਨਾ ਨੇ ਰਾਊਂਡ-4 ਮੁਕਾਬਲੇ 'ਚ ਐਸਟੋਨੀਆ ਦੀ ਕਾਇਆ ਕਨੇਪੀ ਨੂੰ 6-0, 4-6, 6-3 ਨਾਲ ਹਰਾ ਕੇ ਆਖ਼ਰੀ ਅੱਠ 'ਚ ਜਗ੍ਹਾ ਪੱਕੀ ਕੀਤੀ। ਦੂਜੇ ਕੁਆਰਟਰ ਫ਼ਾਈਨਲ 'ਚ ਅਮਰੀਕਾ ਦੀ ਸਲੋਨ ਅਤੇ ਲਤਾਵਿਆ ਦੀ ਐਨਸਤਾਸਿਆ ਸੇਵਸਤੋਵਾ ਆਹਮੋ-ਸਾਹਮਣੇ ਹੋਣਗੀਆਂ। ਸਲੋਨ ਨੇ ਪ੍ਰੀ-ਕੁਆਰਟਰ ਫ਼ਾਈਨਲ 'ਚ ਵੈਲਜੀਅਮ ਦੀ ਐਲਿਸ ਮਰਟੇਂਸ ਨੂੰ 6-3, 6-3 ਅਤੇ ਸੇਵਸਤੋਵਾ ਨੇ ਯੂਕ੍ਰੇਨ ਦੀ ਐਲਿਨਾ ਸਿਵਤੋਲਿਨਾ ਨੂੰ 6-3, 1-6, 6-0 ਨਾਲ ਹਰਾਇਆ। (ਏਜੰਸੀ)