ਨਡਾਲ ਨੇ ਬੋਲੇਲੀ ਨੂੰ ਹਰਾ ਕੇ ਬਣਾਇਆ ਰੀਕਾਰਡ
Published : May 30, 2018, 6:20 pm IST
Updated : May 30, 2018, 6:20 pm IST
SHARE ARTICLE
Rafael Nadal Defeats Bolelli
Rafael Nadal Defeats Bolelli

ਰਾਫ਼ੇਲ ਨਡਾਲ ਨੂੰ ਫ਼ਰੈਂਚ ਓਪਨ 'ਚ ਅਪਣੇ 11ਵੇਂ ਖ਼ਿਤਾਬ ਦੀ ਕਵਾਇਦ 'ਚ ਪਹਿਲੇ ਦੌਰ 'ਚ ਹੀ ਕਾਫ਼ੀ ਸੰਘਰਸ਼ ਕਰਨਾ ਪਿਆ

ਮੁੰਬਈ, 30 ਮਈ: ਰਾਫ਼ੇਲ ਨਡਾਲ ਨੂੰ ਫ਼ਰੈਂਚ ਓਪਨ 'ਚ ਅਪਣੇ 11ਵੇਂ ਖ਼ਿਤਾਬ ਦੀ ਕਵਾਇਦ 'ਚ ਪਹਿਲੇ ਦੌਰ 'ਚ ਹੀ ਕਾਫ਼ੀ ਸੰਘਰਸ਼ ਕਰਨਾ ਪਿਆ ਪਰ ਆਖ਼ਿਰ ਉਹ ਇਟਲੀ ਦੇ ਸਾਈਮਲ ਬੋਲੇਲੀ ਦੀ ਸਖ਼ਤ ਚੁਣੌਤੀ ਨੂੰ ਪਾਰ ਕਰ ਕੇ ਇਹ ਰੀਕਾਰਡ 80ਵੀਂ ਜਿੱਤ ਦਰਜ ਕਰਨ 'ਚ ਸਫ਼ਲ ਰਿਹਾ। ਦੁਨੀਆ ਦੇ ਨੰਬਰ ਇਕ ਖਿਡਾਰੀ ਨਡਾਲ ਨੇ ਦੋ ਦਿਨ ਚੱਲੇ ਇਸ ਮੈਚ 'ਚ ਤੀਜੇ ਸੈੱਟ ਪੁਆਇੰਟ ਬਚਾ ਕੇ 6-4, 6-3, 7-6 (11-9) ਨਾਲ ਜਿੱਤ ਦਰਜ ਕੀਤੀ।

Rafael Nadal Rafael Nadalਇਹ ਮੈਚ ਦੋ ਘੰਟੇ 57 ਮਿੰਟ ਤਕ ਚਲਿਆ। ਮੈਚ ਕੱਲ੍ਹ ਪੂਰਾ ਨਹੀਂ ਹੋ ਸਕਿਆ। ਉਦੋਂ ਤਕ ਨਡਾਲ ਨੇ ਕੁਝ ਸੈੱਟ ਜਿੱਤੇ ਸਨ ਪਰ ਤੀਜੇ ਸੈੱਟ 'ਚ ਉਸ ਨੇ ਸ਼ੁਰੂ 'ਚ ਅਪਣੀ ਸਰਵਿਸ ਗਵਾ ਦਿਤੀ ਸੀ। ਬੋਲੇਲੀ ਨੇ ਵਾਪਸੀ ਲਈ ਹਰ ਸੰਭਵ ਕੋਸ਼ਿਸ਼ ਕੀਤੀ। ਨਡਾਲ ਨੇ ਬੇਸ਼ਕ ਹੀ ਸ਼ੁਰੂ 'ਚ ਉਸ ਦੀ ਸਰਵਿਸ ਤੋੜ ਦਿਤੀ ਸੀ ਪਰ ਵਿਸ਼ਵ 'ਚ 129ਵੇਂ ਨੰਬਰ ਦੇ ਬੋਲੇਲੀ ਨੇ ਇਸ ਤੋਂ ਬਾਅਦ ਉਸ ਨੂੰ ਇਕ-ਇਕ ਅੰਕ ਲਈ ਖ਼ੂਬ ਸੰਘਰਸ਼ ਕਰਵਾਇਆ। ਇਹ ਸੈੱਟ ਅਖ਼ੀਰ 'ਚ ਟਾਈਬ੍ਰੇਕਰ ਤਕ ਚਲਾ ਗਿਆ, ਜਿਸ 'ਚ ਨਡਾਲ ਨੇ ਚਾਰ ਸੈੱਟ ਪੁਆਇੰਟ ਬਚਾਏ।

Simone Bolelli Simone Bolelliਫ਼ਰੈਂਚ ਓਪਨ 'ਚ ਦਸ ਵਾਰ ਦੇ ਚੈਂਪੀਅਨ ਨੇ ਅਖ਼ੀਰ 'ਚ ਤੀਜੇ ਮੈਚ ਪੁਆਇੰਟ 'ਤੇ ਜਿੱਤ ਦਰ ਕੀਤੀ ਜਦੋਂ ਬੋਲੇਲੀ ਦਾ ਫ਼ੋਰਹੈੱਡ ਨੈੱਟ ਨਾਲ ਲੱਗ ਗਿਆ। ਨਡਾਲ ਦੂਜੇ ਦੌਰ 'ਚ ਅਰਜਟੀਨਾ ਦੇ ਗੁਈਡੋ ਪੇਲਾ ਨਾਲ ਭਿੜਨਗੇ। ਇਹ ਮੈਚ ਫ਼ਰੈਂਚ ਓਪਨ 'ਚ ਨਡਾਲ ਦੀ 80ਵੀਂ ਜਿੱਤ ਹੈ। ਉਹ ਕਿਸੇ ਗ੍ਰੈਂਡ ਸਲੈਮ 'ਚ 80 ਜਾਂ ਇਸ ਤੋਂ ਜ਼ਿਆਦਾ ਜਿੱਤਾਂ ਦਰਜ ਕਰਨ ਵਾਲਾ ਸਿਰਫ ਤੀਜਾ ਖਿਡਾਰੀ ਹੈ।

Location: France, Lorraine

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement