
ਮੋਹਾਲੀ ਗੋਲਫ਼ ਰੇਂਜ ਦੇ ਪ੍ਰਬੰਧਨ ਨੂੰ ਪੇਸ਼ੇਵਰ ਢੰਗ ਨਾਲ ਚਲਾਉਣ ਅਤੇ ਹੋਰ ਵਧੀਆ ਬਣਾਉਣ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ...
ਚੰਡੀਗੜ੍ਹ (ਪੀਟੀਆਈ) : ਮੋਹਾਲੀ ਗੋਲਫ਼ ਰੇਂਜ ਦੇ ਪ੍ਰਬੰਧਨ ਨੂੰ ਪੇਸ਼ੇਵਰ ਢੰਗ ਨਾਲ ਚਲਾਉਣ ਅਤੇ ਹੋਰ ਵਧੀਆ ਬਣਾਉਣ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਿਟੀ (ਗਮਾਡਾ) ਨੇ ਰੇਂਜ ਨੂੰ ਪੇਸ਼ੇਵਰ ਗੋਲਫ਼ ਏਜੰਸੀ ਨੂੰ ਲੀਜ ‘ਤੇ ਦੇ ਦਿਤਾ ਹੈ। ਇਸ ਸਬੰਧ ਵਿਚ ਮੁੱਖ ਸਕੱਤਰ ਭਵਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਅਤੇ ਵਾਇਸ ਚੇਅਰਪਰਸਨ ਗਮਾਡਾ ਵਿਨੀ ਮਹਾਜਨ ਨੇ ਕਿਹਾ ਕਿ ਗੋਲਫ਼ ਰੇਂਜ ਵਿਚ ਦਿਤੀਆਂ ਜਾ ਰਹੀਆਂ ਸਹੂਲਤਾਂ ਦਾ ਪ੍ਰਬੰਧਨ ਏਜੰਸੀ ਨੂੰ ਦੇਣ ਨਾਲ ਇਸ ਦਾ ਓਪਰੇਸ਼ਨ ਬਿਹਤਰ ਹੋਵੇਗਾ।
ਕਰੀਬ 11 ਏਕੜ ‘ਚ ਬਣੀ ਮੋਹਾਲੀ ਦੇ ਸੈਕਟਰ 65 ਵਿਚ ਸਥਿਤ ਇਹ ਰੇਂਜ ਪੂਰੀ ਤਰ੍ਹਾਂ ਫਲਡਲਿਟ ਡਰਾਇਵਿੰਗ ਰੇਂਜ ਅਤੇ ਗੋਲਫ਼ ਅਕੈਡਮੀ ਦੀ ਸਹੂਲਤ ਪ੍ਰਦਾਨ ਕਰਦੀ ਹੈ। ਗੋਲਫ਼ ਦੀਆਂ ਖੇਡ ਸਹੂਲਤਾਂ ਤੋਂ ਇਲਾਵਾ ਰੇਂਜ ਵਿਚ ਖੇਡਾਂ ਦੀਆਂ ਹੋਰ ਸਰਗਰਮੀਆਂ ਸਵਿਮਿੰਗ ਪੂਲ, ਜਿੰਮਨੇਜ਼ੀਅਨ, ਬਿਲੀਅਰਡ ਅਤੇ ਕਾਰਡ ਰੂਮ ਤੋਂ ਇਲਾਵਾ ਇਥੇ ਇਕ ਬਾਰ, ਰੈਸਟੋਰੈਂਟ ਪਾਰਟੀ ਹਾਲ ਅਤੇ ਇਕ ਪ੍ਰੋਸ਼ਾਪ ਵੀ ਹੈ।
ਮੌਜੂਦਾ ਸਮੇਂ ਵਿਚ ਗਮਾਡਾ, ਰੇਂਜ ਦੇ ਰੱਖ-ਰਖਾਵ ਅਤੇ ਪ੍ਰਬੰਧਨ ਦੀ ਦੇਖਭਾਲ ਕਰ ਰਿਹਾ ਹੈ, ਜਦੋਂ ਕਿ ਕੋਚਿੰਗ ਪ੍ਰੋਗਰਾਮ, ਜਿੰਮਨੇਜ਼ੀਅਨ ਅਤੇ ਰੈਸਟੋਰੈਂਟ ਨੂੰ ਵੱਖ-ਵੱਖ ਪ੍ਰਾਈਵੇਟ ਕੰਟਰੈਕਟਰਾਂ/ਆਪ੍ਰੇਟਰਾਂ ਦੁਆਰਾ ਚਲਾਇਆ ਜਾ ਰਿਹਾ ਹੈ। ਇਥੇ ਦਿਤੀਆਂ ਜਾ ਰਹੀਆਂ ਸੇਵਾਵਾਂ ਦੀ ਓਵਰਲੈਪਿੰਗ ਨੂੰ ਦੂਰ ਕਰਨ ਲਈ ਗੋਲਫ ਰੇਂਜ/ਅਕੈਡਮੀਆਂ ਨੂੰ ਚਲਾਉਣ ਦਾ ਤਜ਼ਰਬਾ ਰੱਖਣ ਵਾਲੇ ਬੋਲੀਕਰਤਾ ਅਤੇ ਬੋਲੀਆਂ ਮੰਗੀਆਂ ਗਈਆਂ ਸਨ।
ਗਮਾਡਾ ਦੁਆਰਾ ਰੇਂਜ ਵਿਚ ਵਿਕਸਿਤ ਸ਼ਾਨਦਾਰ ਸਹੂਲਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਗੋਲਫ਼ ਖਿਡਾਰੀਆਂ ਦੁਆਰਾ ਚਲਾਈਆਂ ਜਾ ਰਹੀਆਂ 4 ਕੰਪਨੀਆਂ ਦੁਆਰਾ ਲੀਜ ‘ਤੇ ਲੈ ਜਾਣ ਲਈ ਅਪਲਾਈ ਕੀਤਾ ਗਿਆ ਸੀ। ਇਹਨਾਂ ਵਿਚੋਂ ਇਕ ਬਿਨੈਕਾਰ ਤਕਨੀਕੀ ਤੌਰ ‘ਤੇ ਅਯੋਗ ਪਾਇਆ ਗਿਆ ਸੀ। ਬਾਕੀ 3 ਯੋਗ ਬਿਨੈਕਾਰਾਂ ਵਿਚੋਂ ਇਕ ਦੁਆਰਾ ਸਭ ਤੋਂ ਉਚੀ 27 ਲੱਖ ਰੁਪਏ ਸਲਾਨਾ ਬੋਲੀ ਦਿਤੀ ਗਈ ਸੀ,
ਜਦੋਂ ਕਿ ਬਾਕੀ ਦੋਵਾਂ ਬਿਨੈਕਾਰਾਂ ਵਲੋਂ 56.40 ਲੱਖ ਰੁਪਏ ਅਤੇ 77.76 ਲੱਖ ਰੁਪਏ ਦੀ ਨੈਗੇਟਿਵ ਬੋਲੀ ਦਿਤੀ ਗਈ ਸੀ। ਰੇਂਜ ਵਿਚ ਦਿਤੀਆਂ ਜਾ ਰਹੀਆਂ ਸਾਰੀਆਂ ਸਹੂਲਤਾਂ ਦਾ ਪ੍ਰਬੰਧਨ ਇਕ ਸਿੰਗਲ ਏਜੰਸੀ ਨੂੰ ਦਿਤਾ ਗਿਆ ਹੈ। ਜਿਸ ਦੇ ਨਾਲ ਰੇਂਜ ਦਾ ਓਪਰੇਸ਼ਨ ਬਿਹਤਰ ਹੋਵੇਗਾ। ਏਜੰਸੀ ਵਲੋਂ ਲੀਜ ਦਾ ਸਮਾਂ 10 ਸਾਲ ਦਾ ਹੋਵੇਗਾ।