
16 ਜੂਨ ਨੂੰ ਇਗਲੈਂਡ ਦੇ ਓਲਡ ਟ੍ਰੈਫ਼ਡ ਸਟੇਡੀਅਮ 'ਚ ਹੋਣਾ ਹੈ ਮੁਕਾਬਲਾ
ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਭਾਵੇਂ ਸਰਹੱਦਾਂ 'ਤੇ ਖ਼ਰਾਬ ਰਹਿੰਦੇ ਹਨ, ਪਰ ਇਨ੍ਹਾਂ ਦੋਹਾਂ ਦੇਸ਼ਾਂ ਵਿਚਕਾਰ ਹੋਣ ਵਾਲੇ ਕ੍ਰਿਕਟ ਮੈਚਾਂ ਨੂੰ ਲੈ ਕੇ ਲੋਕਾਂ 'ਚ ਕਾਫ਼ੀ ਦੀਵਾਨਗੀ ਵੇਖਣ ਨੂੰ ਮਿਲਦੀ ਹੈ। ਇਨ੍ਹਾਂ ਦੋਹਾਂ ਟੀਮਾਂ ਦਾ ਮੈਚ ਵੇਖਣ ਲਈ ਭਾਰਤ ਜਾਂ ਪਾਕਿਸਤਾਨ ਹੀ ਨਹੀਂ, ਸਗੋਂ ਦੁਨੀਆਂ ਭਰ ਦੇ ਕ੍ਰਿਕਟ ਪ੍ਰੇਮੀ ਟੀਵੀ ਸਾਹਮਣੇ ਚਿਪਕ ਕੇ ਬੈਠ ਜਾਂਦੇ ਹਨ। ਹੁਣ ਇਨ੍ਹਾਂ ਦੋਹਾਂ ਵਿਚਕਾਰ ਇਕ ਵਾਰ ਫਿਰ ਵਿਸ਼ਵ ਕੱਪ 2019 'ਚ ਮੁਕਾਬਲਾ ਹੋਣ ਜਾ ਰਿਹਾ ਹੈ।
India-Pakistan match
16 ਜੂਨ ਨੂੰ ਇਗਲੈਂਡ ਦੇ ਓਲਡ ਟ੍ਰੈਫ਼ਡ ਸਟੇਡੀਅਮ 'ਚ ਹੋਣ ਵਾਲੇ ਭਾਰਤ-ਪਾਕਿਸਤਾਨ ਮੁਕਾਬਲੇ ਦੀਆਂ ਸਾਰੀਆਂ ਟਿਕਟਾਂ 48 ਘੰਟੇ ਅੰਦਰ ਹੀ ਵਿੱਕ ਗਈਆਂ ਹਨ। ਦਰਸ਼ਕ ਇਸ ਮੈਚ ਦਾ ਟਿਕਟ ਪਾਉਣ ਲਈ ਅੱਡੀ-ਚੋਟੀ ਦਾ ਜ਼ੋਰ ਲਗਾ ਰਹੇ ਹਨ। ਪਤਾ ਲੱਗਿਆ ਹੈ ਕਿ ਮੈਨਚੈਸਟਰ 'ਚ ਭਾਰਤ-ਪਾਕਿਸਤਾਨ ਵਿਚਕਾਰ ਮੁਕਾਬਲੇ ਨੂੰ ਵੇਖਣ ਲਈ ਕ੍ਰਿਕਟ ਪ੍ਰੇਮੀ ਕਾਫ਼ੀ ਬਰਕਰਾਰ ਹਨ। ਮੈਚ ਨਾਲ ਸਬੰਧਤ ਜਾਣਕਾਰੀਆਂ ਲੈਣ ਲਈ ਆਯੋਜਨ ਕਰਤਾਵਾਂ ਨੂੰ ਕਾਫ਼ੀ ਫ਼ੋਨ ਆ ਰਹੇ ਹਨ। ਇਨ੍ਹਾਂ 'ਚ ਜ਼ਿਆਦਾਤਰ ਭਾਰਤੀ ਹਨ। ਇਸੇ ਮੈਦਾਨ 'ਤੇ 26 ਜੂਨ ਨੂੰ ਭਾਰਤ ਦਾ ਮੁਕਾਬਲਾ ਵੈਸਟਇੰਡੀਜ਼ ਨਾਲ ਹੋਣਾ ਹੈ ਪਰ ਉਸ ਮੈਚ ਨੂੰ ਲੈ ਕੇ ਇੰਨੀ ਪੁੱਛਗਿੱਛ ਨਹੀਂ ਹੋ ਰਹੀ ਹੈ।
India-Pakistan match
ਜ਼ਿਕਰਯੋਗ ਹੈ ਕਿ ਪਾਕਿਸਤਾਨ ਟੀਮ ਦੇ ਕਪਤਾਨ ਸਰਫ਼ਰਾਜ਼ ਅਹਿਮਦ ਨੇ ਕਿਹਾ ਸੀ ਕਿ ਉਹ ਵਿਸ਼ਵ ਕੱਪ ਦੇ ਹਰ ਮੈਚ 'ਚ ਇਸ ਤਰ੍ਹਾਂ ਪ੍ਰਦਰਸ਼ਨ ਕਰਨਗੇ, ਜਿਵੇਂ ਉਹ ਭਾਰਤ ਵਿਰੁੱਧ ਖੇਡ ਰਹੇ ਹੋਣ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਸ ਵਾਰ ਪਾਕਿਸਤਾਨੀ ਟੀਮ ਵੱਧ ਮਜ਼ਬੂਤ ਹੈ ਅਤੇ ਉਹ ਵਿਸ਼ਵ ਕੱਪ 'ਚ ਭਾਰਤ ਤੋਂ ਲਗਾਤਾਰ ਹਾਰ ਦਾ ਰਿਕਾਰਡ ਤੋੜੇਗੀ।