
ਟੀਮ ਇੰਡੀਆ ਨੇ ਰਾਜਕੋਟ ਟੈਸਟ ਮੈਚ ‘ਚ ਵੈਸਟ ਇੰਡੀਜ਼ ਨੂੰ ਪਾਰੀ ਅਤੇ 272 ਦੌੜਾਂ ਨਾਲ ਹਰਾਦਿਤਾ ਹੈ। ਭਾਰਤ ਨੇ ਅਪਣੀ ਪਹਿਲੀ...
ਰਾਜਕੋਟ : ਟੀਮ ਇੰਡੀਆ ਨੇ ਰਾਜਕੋਟ ਟੈਸਟ ਮੈਚ ‘ਚ ਵੈਸਟ ਇੰਡੀਜ਼ ਨੂੰ ਪਾਰੀ ਅਤੇ 272 ਦੌੜਾਂ ਨਾਲ ਹਰਾ ਦਿਤਾ ਹੈ। ਭਾਰਤ ਨੇ ਅਪਣੀ ਪਹਿਲੀ ਪਾਰੀ 9 ਵਿਕੇਟ ਦੇ ਨੁਕਸਾਨ ‘ਤੇ 649 ਦੌੜਾਂ ਬਣਾ ਕੇ ਐਲਾਨ ਕੀਤੀ ਸੀ। ਜਵਾਬ ‘ਚ ਵੈਸਟ ਇੰਡੀਜ਼ ਦੀ ਪਹਿਲੀ ਪਾਰੀ 48 ਓਵਰ ‘ਚ 181 ਦੌੜਾਂ ਤੇ ਖ਼ਤਮ ਹੋ ਗਈ। ਉਸ ਨੂੰ ਫਲੋਆਨ ਖੇਡਣ ਲਈ ਮਜ਼ਬੂਰ ਹੋਣਾ ਪਿਆ। ਜਦੋਂ ਉਹ ਦੂਜੀ ਪਾਰੀ ਵਿਚ ਬੱਲੇਬਾਜ਼ੀ ਕਰਨ ਲਈ ਉਤਰੇ ਤਾਂ ਲੱਗਿਆ ਕਿ ਪਹਿਲੀ ਪਾਰੀ ਤੋਂ ਕੁਝ ਸਿੱਖ ਕੇ ਇਸ ਵਾਰ ਬੱਲੇਬਾਜ਼ੀ ‘ਚ ਟਿਕਣ ਦੀ ਕੋਸ਼ਿਸ਼ ਕਰਨਗੇ, ਪਰ ਇਸ ਤਰ੍ਹਾਂ ਨਹੀਂ ਹੋਇਆ ਅਤੇ 50.5 ਓਵਰ ‘ਚ ਸਾਰੇ ਖਿਡਾਰੀ 196 ਦੌੜਾਂ ਹੀ ਬਣਾ ਸਕੇ।
India vs WI ਇਹ ਭਾਰਤ ਦੀ ਟੈਸਟ ‘ਚ ਪਾਰੀ ਅਤੇ ਦੌੜਾਂ ਦੇ ਮਾਮਲੇ ‘ਚ ਸਭ ਤੋਂ ਵੱਡੀ ਜਿੱਤ ਹੈ। ਇਸ ਤੋਂ ਪਹਿਲਾਂ ਭਾਰਤ ਨੇ ਇਸ ਸਾਲ ਜੂਨ ‘ਚ ਅਫ਼ਗਾਨਿਸਤਾਨ ਨੂੰ ਬੈਂਗਲੌਰ ਵਿਚ ਪਾਰੀ ਅਤੇ 262 ਦੌੜਾਂ ਨਾਲ ਹਰਾਇਆ ਸੀ। ਅਪਣੀ ਦੂਜੀ ਪਾਰੀ ਖੇਡਣ ਉਤਰੀ ਮਹਿਮਾਨ ਟੀਮ ਨੂੰ ਉਮੀਦ ਸੀ ਕਿ ਉਸ ਨੂੰ ਇਕ ਚੰਗੀ ਸ਼ੁਰੂਆਤ ਮਿਲੇਗੀ, ਪਰ ਪਹਿਲੀ ਪਾਰੀ ‘ਚ ਚਾਰ ਵਿਕੇਟ ਲੈਣ ਵਾਲੇ ਰਵੀਚੰਦਰ ਅਸ਼ਵਿਨ ਨੇ ਕ੍ਰੈਗ ਬ੍ਰੈਥਵੇਟ (10) ਨੂੰ ਸ਼ਾਰਟ ਲੈਗ ਤੇ ਖੜ੍ਹੇ ਪ੍ਰਿਥਵੀ ਸ਼ਾਹ ਦੇ ਹੱਥਾਂ ‘ਚ ਕੈਚ ਦੇ ਦਿੱਤਾ। ਉਹ 32 ਕੁੱਲ ਸਕੋਰ ਤੇ ਆਊਟ ਹੋਏ।
India's biggest winਇਕ ਓਵਰ ਤੋਂ ਬਾਅਦ ਭੋਜਨ ਕਾਲ ਦਾ ਐਲਾਨ ਕਰ ਦਿਤਾ ਗਿਆ। ਦੁਪਹਿਰ ਦੇ ਭੋਜਣ ਤੋਂ ਬਾਅਦ ਨਵੇਂ ਬੱਲੇਬਾਜ਼ ਛਾਈ ਹੋਪ ਨੇ ਖਾਤਾ ਖੋਲਿਆ ਅਤੇ ਕੁਝ ਚੰਗੇ ਸ਼ਾਰਟ ਵੀ ਲਗਾਏ, ਪਰ ਵੱਡੀ ਪਾਰੀ ਨਹੀਂ ਖੇਡ ਸਕੇ। ਉਸ ਨੂੰ ਕੁਲਦੀਪ ਯਾਦਵ ਨੇ LBW ਆਊਟ ਕਰ ਦਿਤਾ। ਵੈਸਟ ਇੰਡੀਜ਼ ਖ਼ੁਦ ਨੂੰ ਸੰਭਾਲ ਪਾਉਂਦੀ ਇਸ ਤੋਂ ਪਹਿਲਾਂ ਹੀ ਕੁਲਦੀਪ ਯਾਦਵ ਨੇ ਦੋ ਵਿਕੇਟ ਝਟਕਦੇ ਹੋਏ 4 ਵਿਕੇਟ ‘ਤੇ 97 ਦੌੜਾਂ ਬਣਾ ਦਿੱਤੀਆਂ। ਉਨ੍ਹਾਂ ਨੇ ਸ਼ਿਮਰਾਨ ਹੇਟਮਾਇਰ ਨੂੰ 11 ਦੌੜਾਂ ਦੇ ਨਿਜੀ ਸਕੋਰ ਤੇ ਕੇਅਲ ਰਾਹੁਲ ਦੇ ਹੱਥਾਂ ‘ਚ ਕੈਚ ਕਰਾਇਆ, ਜਦੋਂ ਕਿ ਸੁਨੀਲ ਅੱਗੇ ਨਿਕਲ ਕੇ ਸ਼ਾਰਟ ਲਗਾਉਣ ਦੇ ਚੱਕਰ ਵਿਚ ਸਟੰਪ ਆਊਟ ਹੋਏ।
Indian Teamਸੁਨੀਲ ਨੇ 3 ਗੇਂਦਾਂ ਖੇਡੀਆਂ, ਪਰ ਖਾਤਾ ਨਹੀਂ ਖੋਲ ਸਕੇ। ਇਸ ਤੋਂ ਬਾਅਦ ਰੋਸਟਨ ਚੇਂਜ ਨੇ ਪਾਵੇਲ ਦੇ ਨਾਲ ਮਿਲ ਕੇ 5ਵੇਂ ਵਿਕੇਟ ਲਈ 41 ਦੌੜਾਂ ਬਣਾਈਆਂ। ਹਾਲਾਂਕਿ, ਚੇਜ ਸਿਰਫ਼ 20 ਦੌੜਾਂ ਬਣਾ ਕੇ ਕੁਲਦੀਪ ਦੀ ਗੇਂਦ ‘ਤੇ ਆਰ. ਅਸ਼ਵਿਨ ਦੇ ਹੱਥੋਂ ਆਊਟ ਹੋ ਗਏ।