ਏਸ਼ੀਆਈ ਖੇਡਾਂ: ਭਜਨ ਕੌਰ, ਸਿਮਰਨਜੀਤ ਕੌਰ ਅਤੇ ਅੰਕਿਤਾ ਦੀ ਤਿਕੜੀ ਨੇ ਤੀਰਅੰਦਾਜ਼ੀ ’ਚ ਜਿੱਤਿਆ ਕਾਂਸੀ ਦਾ ਤਮਗ਼ਾ
Published : Oct 6, 2023, 11:50 am IST
Updated : Oct 6, 2023, 11:50 am IST
SHARE ARTICLE
Asian Games 2023: Indian women's recurve archery team clinch bronze
Asian Games 2023: Indian women's recurve archery team clinch bronze

ਫਾਈਨਲ ਵਿਚ ਪਹੁੰਚੀ ਭਾਰਤੀ ਕ੍ਰਿਕਟ ਟੀਮ



ਹਾਂਗਜ਼ੂ: ਭਾਰਤੀ ਤੀਰਅੰਦਾਜ਼ਾਂ ਨੇ ਨੂੰ ਇਥੇ ਏਸ਼ੀਆਈ ਖੇਡਾਂ ਦੇ ਰਿਕਰਵ ਵਰਗ ਵਿਚ ਤਮਗ਼ੇ ਲਈ 13 ਸਾਲਾਂ ਦੇ ਇੰਤਜ਼ਾਰ ਨੂੰ ਖ਼ਤਮ ਕਰ ਦਿਤਾ ਹੈ। ਇਸ ਦੌਰਾਨ ਅੰਕਿਤਾ ਭਕਤ, ਸਿਮਰਨਜੀਤ ਕੌਰ ਅਤੇ ਭਜਨ ਕੌਰ ਦੀ ਤਿਕੜੀ ਨੇ ਵੀਅਤਨਾਮ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ। ਭਾਰਤ ਦੀ ਪੰਜਵਾਂ ਦਰਜਾ ਪ੍ਰਾਪਤ ਜੋੜੀ ਨੇ ਕਾਂਸੀ ਦੇ ਤਮਗ਼ੇ ਦੇ ਮੁਕਾਬਲੇ ਵਿਚ ਵੀਅਤਨਾਮ ਦੀ ਦੋ ਥੀ ਐਨ ਨਗੁਏਟ, ਨਗੁਏਨ ਥੀ ਥਾਨ ਨੀ ਅਤੇ ਹੋਆਂਗ ਫੁਓਂਗ ਥਾਂਗ ਦੀ ਟੀਮ ਨੂੰ 6-2 (56-52, 55-56, 57-50, 51-48) ਨਾਲ ਹਰਾਇਆ।

ਫਾਈਨਲ ਵਿਚ ਪਹੁੰਚੀ ਭਾਰਤੀ ਕ੍ਰਿਕਟ ਟੀਮ

ਉਧਰ ਖ਼ਿਤਾਬ ਦੇ ਦਾਅਵੇਦਾਰ ਭਾਰਤ ਨੇ ਸ਼ੁਕਰਵਾਰ ਨੂੰ ਇਥੇ ਸੈਮੀਫਾਈਨਲ ਵਿਚ ਬੰਗਲਾਦੇਸ਼ ਨੂੰ ਨੌਂ ਵਿਕਟਾਂ ਨਾਲ ਹਰਾ ਕੇ ਪੁਰਸ਼ ਕ੍ਰਿਕਟ ਦੇ ਫਾਈਨਲ ਵਿਚ ਥਾਂ ਬਣਾ ਲਈ ਹੈ। ਭਾਰਤੀ ਕਪਤਾਨ ਰੁਤੁਰਾਜ ਗਾਇਕਵਾੜ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫੈਸਲਾ ਕੀਤਾ ਅਤੇ ਗੇਂਦਬਾਜ਼ਾਂ ਨੇ ਇਸ ਨੂੰ ਸਹੀ ਸਾਬਤ ਕਰਦੇ ਹੋਏ ਬੰਗਲਾਦੇਸ਼ ਨੂੰ 20 ਓਵਰਾਂ 'ਚ 9 ਵਿਕਟਾਂ 'ਤੇ 96 ਦੌੜਾਂ 'ਤੇ ਰੋਕ ਦਿਤਾ।

Indian men's cricket team roars into finalIndian men's cricket team roars into final

ਜਵਾਬ 'ਚ ਭਾਰਤ ਨੇ 9.2 ਓਵਰਾਂ 'ਚ ਇਕ ਵਿਕਟ 'ਤੇ 97 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਭਾਰਤੀ ਟੀਮ ਪਹਿਲੀ ਵਾਰ ਇਸ ਮਹਾਂਦੀਪੀ ਖੇਡ ਮੁਕਾਬਲੇ ਵਿਚ ਹਿੱਸਾ ਲੈ ਰਹੀ ਹੈ।  ਸੋਨ ਤਮਗ਼ੇ ਲਈ ਭਾਰਤ ਦਾ ਸਾਹਮਣਾ ਸ਼ਨੀਵਾਰ ਨੂੰ ਪਾਕਿਸਤਾਨ ਅਤੇ ਅਫਗਾਨਿਸਤਾਨ ਵਿਚਾਲੇ ਹੋਣ ਵਾਲੇ ਦੂਜੇ ਸੈਮੀਫਾਈਨਲ ਦੇ ਜੇਤੂ ਨਾਲ ਹੋਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM

ਤੇਜ਼ ਹਨ੍ਹੇਰੀ ਕਾਰਨ ਡਿੱਗਿਆ ਵੱਡਾ ਦਰੱਖਤ, ਬੁਲੇਟ ਵਾਲੇ ਦੀ ਮਸਾਂ ਬਚੀ ਜਾਨ

23 Jan 2026 3:08 PM

ਜਾਣੋ 10 ਕਰੋੜ ਦੀ ਲਾਟਰੀ ਜਿੱਤਣ ਵਾਲੇ ਇਸ ਸ਼ਖਸ ਨੂੰ ਮਿਲਣਗੇ ਕਿੰਨੇ ਰੁਪਏ

22 Jan 2026 3:38 PM

Top Athlete Karan Brar Allegedly Stripped and Beaten: ਸੁਣੋ ਕੀ ਕਹਿ ਰਹੇ ਵਕੀਲ Ghuman Brothers ਅਤੇ ਪੀੜਤ

21 Jan 2026 3:24 PM

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM
Advertisement