
ਫ਼ੁਟਬਾਲ ਵਿਸ਼ਵ ਕੱਪ ਦੇ ਅੱਜ ਦੇ ਦਿਨ ਦਾ ਪਹਿਲਾ ਕੁਆਰਟਰ ਫ਼ਾਈਨਲ ਮੁਕਾਬਲਾ ਇੰਗਲੈਂਡ ਅਤੇ ਸਵੀਡਨ ਦਰਮਿਆਨ ਖੇਡਿਆ ਗਿਆ.........
ਰੂਸ : ਫ਼ੁਟਬਾਲ ਵਿਸ਼ਵ ਕੱਪ ਦੇ ਅੱਜ ਦੇ ਦਿਨ ਦਾ ਪਹਿਲਾ ਕੁਆਰਟਰ ਫ਼ਾਈਨਲ ਮੁਕਾਬਲਾ ਇੰਗਲੈਂਡ ਅਤੇ ਸਵੀਡਨ ਦਰਮਿਆਨ ਖੇਡਿਆ ਗਿਆ, ਜਿਸ 'ਚ ਇੰਗਲੈਂਡ ਨੇ ਸਵੀਡਨ ਨੂੰ 2-0 ਹਰਾ ਕੇ ਸੈਮੀਫ਼ਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਇਸ ਮੈਚ 'ਚ ਇੰਗਲੈਂਡ ਸ਼ੁਰੂ ਤੋਂ ਹੀ ਸਵੀਡਨ ਦੀ ਟੀਮ 'ਤੇ ਭਾਰੂ ਰਹੀ ਅਤੇ ਪਹਿਲੇ ਹਾਫ਼ ਤੋਂ ਪਹਿਲਾਂ ਹੀ ਇੰਗਲੈਂਡ ਨੇ ਸਵੀਡਨ 'ਤੇ ਇਕ ਗੋਲ ਨਾਲ ਵਾਧਾ ਦਰਜ ਕਰ ਲਿਆ ਸੀ ਅਤੇ ਦੂਜਾ ਗੋਲ ਦੂਜੇ ਹਾਫ਼ 'ਚ ਕੀਤਾ ਗਿਆ ਸੀ।
ਜ਼ਿਕਰਯੋਗ ਹੈ ਕਿ ਇੰਗਲੈਂਡ 28 ਸਾਲ ਬਾਅਦ ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋਇਆ ਹੈ। ਇੰਗਲੈਂਡ ਵਲੋਂ ਦੋ ਗੋਲ ਡੀਲ ਅਲੀ ਅਤੇ ਹੈਰੀ ਮੈਗੁਈਅਰ ਵਲੋਂ ਕੀਤੇ ਗਏ। ਹੈਰੀ ਮੈਗੁਈਅਰ ਨੇ ਪਹਿਲਾ ਗੋਲ ਮੈਚ ਦੇ 30ਵੇਂ ਮਿੰਟ 'ਚ ਹੀ ਦਾਗ ਦਿਤਾ ਸੀ ਅਤੇ ਦੂਜਾ ਗੋਲ ਡੀਲ ਅਲੀ ਵਲੋਂ 58ਵੇਂ ਮਿੰਟ 'ਚ ਕੀਤਾ ਗਿਆ। ਦਿਨ ਦਾ ਦੂਜਾ ਕੁਆਰਟਰ ਫ਼ਾਈਨਲ ਮੈਚ ਰਸ਼ੀਆ ਅਤੇ ਕਰੋਸ਼ੀਆ ਦਰਮਿਆਨ ਖੇਡਿਆ ਗਿਆ। ਖ਼ਬਰ ਲਿਖੇ ਜਾਣ ਦੇ ਸਮੇਂ ਤਕ ਮੈਚ ਜਾਰੀ ਸੀ। (ਏਜੰਸੀ)