Punjab News ਗ੍ਰੰਥੀ ਦੀ ਪਤਨੀ ਨਾਲ ਨਾਬਾਲਗ ਵਲੋਂ ਜਬਰ-ਜ਼ਨਾਹ; ਘਰ ਦੇ ਅੰਦਰ ਹੀ ਬਣਾਇਆ ਸੀ ਬੰਧਕ
Published : Jan 17, 2024, 4:35 pm IST
Updated : Jan 17, 2024, 4:35 pm IST
SHARE ARTICLE
Image: For representation purpose only.
Image: For representation purpose only.

ਪੁਲਿਸ ਨੇ ਮੁਲਜ਼ਮ ਨੂੰ ਕੀਤਾ ਗ੍ਰਿਫ਼ਤਾਰ

Punjab News: ਖੰਨਾ ਦੇ ਕਸਬਾ ਮਲੌਦ 'ਚ ਇਕ ਗ੍ਰੰਥੀ ਦੀ ਪਤਨੀ ਨਾਲ ਜਬਰ-ਜ਼ਨਾਹ ਕਰਨ ਅਤੇ ਉਸ ਨੂੰ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਮੁਲਜ਼ਮ ਨਾਬਾਲਗ ਹੈ। ਦਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਮਹਿਲਾ ਨੂੰ ਉਸ ਦੇ ਘਰ ਵਿਚ ਹੀ ਬੰਧਕ ਬਣਾ ਕੇ ਜਬਰ-ਜ਼ਨਾਹ ਕੀਤਾ। ਨਾਬਾਲਗ ਮੁਲਜ਼ਮ ਵਿਰੁਧ ਥਾਣਾ ਮਲੌਦ 'ਚ ਬਲਾਤਕਾਰ ਅਤੇ ਬੰਧਕ ਬਣਾਉਣ ਦੇ ਦੋਸ਼ ਤਹਿਤ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਦੌਰਾਨ ਬੁੱਧਵਾਰ ਨੂੰ ਖੰਨਾ ਦੇ ਸਿਵਲ ਹਸਪਤਾਲ 'ਚ ਪੀੜਤ ਔਰਤ ਦਾ ਮੈਡੀਕਲ ਕਰਵਾਇਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਪੀੜਤ ਦੀ ਉਮਰ ਕਰੀਬ 26 ਸਾਲ ਹੈ। ਜਦਕਿ ਮੁਲਜ਼ਮ ਦੀ ਉਮਰ ਕਰੀਬ 17 ਸਾਲ ਦੱਸੀ ਜਾ ਰਹੀ ਹੈ। ਸ਼ਿਕਾਇਤਕਰਤਾ ਨੇ ਅਪਣੇ ਬਿਆਨ 'ਚ ਦਸਿਆ ਕਿ ਮੁਲਜ਼ਮ ਉਨ੍ਹਾਂ ਤੋਂ ਰੋਜ਼ਾਨਾ ਦੁੱਧ ਖਰੀਦਦਾ ਸੀ। 4 ਜਨਵਰੀ ਨੂੰ ਜਦੋਂ ਉਹ ਦੁੱਧ ਲੈਣ ਆਇਆ ਤਾਂ ਉਸ ਨੇ ਪੁੱਛਿਆ ਕਿ ਬਾਬਾ (ਪੀੜਤ ਦਾ ਪਤੀ) ਕਿਥੇ ਹੈ। ਲੜਕੀ ਨੇ ਕਿਹਾ ਕਿ ਉਹ ਕਿਸੇ ਕੰਮ ਲਈ ਲੁਧਿਆਣਾ ਗਏ ਹਨ। ਇਸ ਮਗਰੋਂ ਮੁਲਜ਼ਮ ਨੇ ਉਸ ਨੂੰ ਘਰ ਵਿਚ ਇਕੱਲੀ ਦੇਖ ਕੇ ਕਮਰੇ ਵਿਚ ਖਿੱਚ ਲਿਆ ਅਤੇ ਉਸ ਨਾਲ ਜਬਰ ਜ਼ਨਾਹ ਕੀਤਾ। ਜਾਣ ਸਮੇਂ ਮੁਲਜ਼ਮ ਨੇ ਪੀੜਤ ਨੂੰ ਧਮਕੀਆਂ ਵੀ ਦਿਤੀਆਂ ਅਤੇ ਉਹ ਡਰ ਕਾਰਨ ਚੁੱਪ ਰਹੀ।

15 ਜਨਵਰੀ ਨੂੰ ਅਚਾਨਕ ਉਸ ਦੇ ਪੇਟ ਵਿਚ ਤੇਜ਼ ਦਰਦ ਹੋਣ ਲੱਗਿਆ, ਜਿਸ ਕਾਰਨ ਉਸ ਨੇ ਸਾਰੀ ਗੱਲ ਅਪਣੇ ਪਤੀ ਨੂੰ ਦੱਸੀ। ਪਤੀ ਉਸ ਨੂੰ ਮਲੌਦ ਥਾਣੇ ਲੈ ਗਿਆ। ਉਥੇ ਪੁਲਿਸ ਕੋਲ ਬਿਆਨ ਦਰਜ ਕਰਵਾਏ ਗਏ। ਐਸਐਚਓ ਮਲੌਦ ਸੰਦੀਪ ਕੁਮਾਰ ਨੇ ਦਸਿਆ ਕਿ ਇਸ ਮਾਮਲੇ ਵਿਚ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੀ ਉਮਰ 17 ਸਾਲ ਹੈ। ਉਸ ਨੂੰ ਅਦਾਲਤ ਵਿਚ ਪੇਸ਼ ਕਰਕੇ ਅਦਾਲਤ ਦੇ ਹੁਕਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Tags: rape case, khanna

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM
Advertisement