105 ਸਾਲਾ ਐਥਲੀਟ ਮਾਨ ਕੌਰ ਦੀ ਵਿਗੜੀ ਸਿਹਤ, ਡੇਰਾਬੱਸੀ ਦੇ ਹਸਪਤਾਲ ਵਿਚ ਦਾਖਲ
Published : Jul 9, 2021, 11:59 am IST
Updated : Jul 9, 2021, 11:59 am IST
SHARE ARTICLE
Mann Kaur admitted to derabassi hospital
Mann Kaur admitted to derabassi hospital

ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਦੀ ਕੌਰ ਦੀ ਸਿਹਤ ਬੀਤੇ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਹੈ।

ਚੰਡੀਗੜ੍ਹ:  ਦੇਸ਼ ਦੀ ਸਭ ਤੋਂ ਬਜ਼ੁਰਗ ਐਥਲੀਟ ਮਾਨ ਕੌਰ (105-year-old athlete Mann Kaur) ਦੀ ਸਿਹਤ ਬੀਤੇ ਕੁਝ ਦਿਨਾਂ ਤੋਂ ਖਰਾਬ ਚੱਲ ਰਹੀ ਹੈ। ਉਹਨਾਂ ਨੂੰ ਬੀਤੇ ਦਿਨ ਡੇਰਾਬੱਸੀ (Mann Kaur in hospital) ਦੇ ਦੇਵੀਨਗਰ ਵਿਖੇ ਸਥਿਤ ਆਯੂਰਵੈਦਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਮਾਨ ਕੌਰ ਦੇ ਬੇਟੇ ਗੁਰਦੇਵ ਸਿੰਘ ਖੁਦ ਵੀ ਉਹਨਾਂ ਦੇ ਇਲਾਜ ਵਿਚ ਲੱਗੇ ਹੋਏ ਹਨ। ਐਥਲੀਟ ਗੁਰਦੇਵ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਮਾਂ ਇਹਨੀਂ ਦਿਨੀਂ ਤਰਲ ਖੁਰਾਕ ਹੀ ਲੈ ਰਹੀ ਹੈ।

Mann KaurMann Kaur

ਹੋਰ ਪੜ੍ਹੋ: ਮਾਂ ਦਾ ਕਤਲ ਕਰ ਕਲਯੁਗੀ ਪੁੱਤ ਨੇ ਪਕਾ ਕੇ ਖਾਧੇ ਲਾਸ਼ ਦੇ ਟੁਕੜੇ! ਅਦਾਲਤ ਨੇ ਦਿੱਤੀ ਮੌਤ ਦੀ ਸਜ਼ਾ

ਦਰਅਸਲ ਅਥਲੈਟਿਕਸ ਵਿਚ ਕਈ ਰਿਕਾਰਡ ਬਣਾ ਚੁੱਕੀ 105 ਸਾਲਾ ਮਾਨ ਕੌਰ (Mann Kaur admitted to hospital) ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹੈ। ਇਸ ਕਾਰਨ ਉਹਨਾਂ ਦੇ ਸਰੀਰ ਵਿਚ ਕਮਜ਼ੋਰੀ ਵਧਦੀ ਜਾ ਰਹੀ ਹੈ। ਉਹਨਾਂ ਦੇ ਪੁੱਤਰ ਨੇ ਦੱਸਿਆ ਕਿ ਮਾਨ ਕੌਰ ਦਾ ਕੈਂਸਰ ਲੀਵਰ ਤੱਕ ਫੈਲ ਚੁੱਕਿਆ ਹੈ ਤੇ ਇਸ ਉਮਰ ਵਿਚ ਆਪਰੇਸ਼ਨ ਕਰਨਾ ਮੁਸ਼ਕਿਲ ਹੈ, ਇਸ ਲਈ ਉਹਨਾਂ ਨੂੰ ਹੋਮਿਓਪੈਥੀ ਦਵਾਈ ਦਿੱਤੀ ਜਾ ਰਹੀ ਹੈ।

Mann KaurMann Kaur

ਹੋਰ ਪੜ੍ਹੋ: ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, ਖਰਚਾ ਕਰਵਾ ਕੇ ਕੁੜੀ ਕਹਿੰਦੀ ਤੂੰ ਕੌਣ ਮੈਂ ਕੌਣ

ਦੱਸ ਦਈਏ ਕਿ ਬਜ਼ੁਰਗ ਐਥਲੀਟ ਮਾਨ ਕੌਰ (Mann Kaur Health) ਅੰਤਰਰਾਸ਼ਟਰੀ ਪੱਧਰ ’ਤੇ 35 ਤੋਂ ਵੀ ਜ਼ਿਆਦਾ ਵੱਖ-ਵੱਖ ਇਵੈਂਟ ਵਿਚ ਮੈਡਲ ਜਿੱਤ ਚੁੱਕੀ ਹੈ। ਉਹਨਾਂ ਨੇ ਅਪਣੇ ਨਾਂਅ ਕਈ ਰਿਕਾਰਡ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਇਸ ਦੇ ਚਲਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਾਲ 2019 ਵਿਚ ਉਹਨਾਂ ਨੂੰ ਨਾਰੀ ਸ਼ਕਤੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਸੀ।

Mann KaurMann Kaur

ਹੋਰ ਪੜ੍ਹੋ: ਬਿਜਲੀ-ਪਾਣੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋਣ ਦੇ ਡਰ ਤੋਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ

ਉਹਨਾਂ ਨੇ 93 ਸਾਲ ਦੀ ਉਮਰ ਵਿਚ ਦੌੜਨਾ ਸ਼ੁਰੂ ਕੀਤਾ। ਮਾਨ ਕੌਰ ਨੇ 2007 ਵਿਚ ਚੰਡੀਗੜ੍ਹ ਮਾਸਟਰਜ਼ ਅਥਲੈਟਿਕਸ ਵਿਚ ਅਪਣਾ ਪਹਿਲਾ ਤਮਗ਼ਾ ਜਿਤਿਆ ਸੀ। ਉਹ 2017 ਵਿਚ ਆਕਲੈਂਡ ਵਿਚ ਵਿਸ਼ਵ ਮਾਸਟਰਜ਼ ਖੇਡਾਂ ਵਿਚ 100 ਮੀਟਰ ਦੀ ਦੌੜ ਜਿੱਤ ਕੇ ਸੁਰਖੀਆਂ ਵਿਚ ਆਈ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM

Sangrur ਵਾਲਿਆਂ ਨੇ Khaira ਦਾ ਉਹ ਹਾਲ ਕਰਨਾ, ਮੁੜ ਕੇ ਕਦੇ Sangrur ਵੱਲ ਮੂੰਹ ਨਹੀਂ ਕਰਨਗੇ'- Narinder Bharaj...

08 May 2024 1:07 PM

LIVE Debate 'ਚ ਮਾਹੌਲ ਹੋਇਆ ਤੱਤਾ, ਇਕ-ਦੂਜੇ ਨੂੰ ਪਏ ਜੱਫੇ, ਦੇਖੋ ਖੜਕਾ-ਦੜਕਾ!AAP ਤੇ ਅਕਾਲੀਆਂ 'ਚ ਹੋਈ ਸਿੱਧੀ ਟੱਕਰ

08 May 2024 12:40 PM
Advertisement