
ਮਹਾਰਾਸ਼ਟਰ ਦੇ ਕੋਲ੍ਹਾਪੁਰ ਦੀ ਇਕ ਅਦਾਲਤ ਨੇ ਬੀਤੇ ਦਿਨ ਮਾਂ ਦੀ ਹੱਤਿਆ ਦੇ ਮਾਮਲੇ ਵਿਚ 35 ਸਾਲਾ ਸੁਨੀਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ।
ਮੁੰਬਈ: ਮਹਾਰਾਸ਼ਟਰ ਦੇ ਕੋਲ੍ਹਾਪੁਰ ਦੀ ਇਕ ਅਦਾਲਤ (Kolhapur Session court) ਨੇ ਬੀਤੇ ਦਿਨ ਮਾਂ ਦੀ ਹੱਤਿਆ ਦੇ ਮਾਮਲੇ ਵਿਚ 35 ਸਾਲਾ ਸੁਨੀਲ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਜ਼ਿਲ੍ਹਾ ਅਤੇ ਸੈਸ਼ਨ ਜੱਜ ਮਹੇਸ਼ ਜਾਧਵ ਨੇ ਕਤਲ ਨੂੰ ‘ਦੁਰਲੱਭ ਮਾਮਲ' ਕਰਾਰ ਦਿੱਤਾ। ਦਰਅਸਲ ਮਾਮਲਾ 28 ਅਗਸਤ 2017 ਦਾ ਹੈ। ਕੋਲ੍ਹਾਪੁਰ ਜ਼ਿਲ੍ਹੇ ਦੀ ਮਕੜਵਾੜਾ ਸੁਸਾਇਟੀ ਦੇ ਰਹਿਣ ਵਾਲੇ ਸੁਨੀਲ ਰਾਮਾ ਨੇ ਅਪਣੀ 62 ਸਾਲਾ ਮਾਂ ਕੋਲੋਂ ਸ਼ਰਾਬ ਲਈ ਪੈਸੇ ਮੰਗੇ। ਜਦੋਂ ਉਹਨਾਂ ਨੇ ਪੈਸੇ ਦੇਣ ਤੋਂ ਮਨ੍ਹਾਂ ਕੀਤਾ ਤਾਂ ਉਸ ਨੇ ਗੁੱਸੇ ਵਿਚ ਤੇਜ਼ਧਾਰ ਹਥਿਆਰ ਨਾਲ ਅਪਣੀ ਮਾਂ ਦੀ ਹੱਤਿਆ (Kolhapur man killed mother) ਕਰ ਦਿੱਤੀ।
Son gets death penalty for killing mother
ਹੋਰ ਪੜ੍ਹੋ: ਵਿਦੇਸ਼ ਜਾਣ ਲਈ IELTS ਪਾਸ ਕੁੜੀ ਨਾਲ ਕਰਵਾਇਆ ਵਿਆਹ, ਖਰਚਾ ਕਰਵਾ ਕੇ ਕੁੜੀ ਕਹਿੰਦੀ ਤੂੰ ਕੌਣ ਮੈਂ ਕੌਣ
ਜਦੋਂ ਗੁਆਂਢੀਆਂ ਨੂੰ ਇਸ ਦੀ ਜਾਣਕਾਰੀ ਮਿਲੀ ਤਾਂ ਸੁਨੀਲ ਫਰਾਰ ਹੋਣ ਲੱਗਿਆ ਹਾਲਾਂਕਿ ਲੋਕਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਸੌਂਪ ਦਿੱਤਾ। ਪੁਲਿਸ ਮੁਤਾਬਕ ਆਰੋਪੀ ਨੇ ਹੱਤਿਆ ਕਰਨ ਤੋਂ ਬਾਅਦ ਲਾਸ਼ ਦੇ ਟੁਕੜੇ ਕਰ ਦਿੱਤੇ ਤੇ ਉਹਨਾਂ ਨੂੰ ਪਕਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੇ ਮੂੰਹ ’ਤੇ ਵੀ ਖੂਨ ਲੱਗਿਆ ਹੋਇਆ ਸੀ। ਪੁਲਿਸ ਨੇ ਮਾਮਲੇ ਵਿਚ 12 ਗਵਾਹ ਪੇਸ਼ ਕੀਤੇ ਹਾਲਾਂਕਿ ਹੱਤਿਆ ਦਾ ਕੋਈ ਵੀ ਚਸ਼ਮਦੀਦ ਗਵਾਹ ਨਹੀਂ ਮਿਲਿਆ। ਅਜਿਹੇ ਵਿਚ ਅਦਾਲਤ ਨੇ ਸੁਨੀਲ ਨੂੰ ਹਾਲਾਤ ਦੇ ਸਬੂਤ ਦੇ ਅਧਾਰ ਤੇ ਦੋਸ਼ੀ ਠਹਿਰਾਇਆ।
Son gets death penalty for killing mother
ਹੋਰ ਪੜ੍ਹੋ: ਬਿਜਲੀ-ਪਾਣੀ ਨਾ ਮਿਲਣ ਕਾਰਨ ਝੋਨੇ ਦੀ ਫ਼ਸਲ ਖ਼ਰਾਬ ਹੋਣ ਦੇ ਡਰ ਤੋਂ ਕਿਸਾਨ ਨੇ ਕੀਤੀ ਖ਼ੁਦਕੁਸ਼ੀ
ਇਸ ਕੇਸ ਦੀ ਜਾਂਚ ਕਰਨ ਵਾਲੇ ਇੰਸਪੈਕਟਰ ਐਸਐਸ ਮੋਰੇ ਨੇ ਕੇਸ ਨੂੰ ਸੁਲਝਾਉਣ ਲਈ ਡੀਐਨਏ ਪ੍ਰੋਫਾਈਲਿੰਗ ਦੀ ਮਦਦ ਲਈ। ਉਹਨਾਂ ਨੇ ਇਕ ਅਖ਼ਬਾਰ ਨੂੰ ਦੱਸਿਆ, ‘ਮੈਂ ਅਪਣੇ ਪੁਲਿਸ ਕਰੀਅਰ ਵਿਚ ਮੁੰਬਈ ਤੋਂ ਲੈ ਕੇ ਨਕਸਲ ਪ੍ਰਭਾਵਿਤ ਇਲਾਕਿਆਂ ਵਿਚ ਕਈ ਲਾਸ਼ਾਂ ਦੇਖੀਆਂ ਹਨ। ਇਹ ਉਹਨਾਂ ਵਿਚੋਂ ਸਭ ਤੋਂ ਜ਼ਿਆਦਾ ਗੁੰਝਲਦਾਰ ਸੀ। ਅਸੀਂ ਸਾਵਧਾਨੀ ਨਾਲ ਆਰੋਪੀ ਦੇ ਪੇਟ ਦੇ ਅੰਦਰ, ਹੱਥ ਅਤੇ ਪੈਰ ਤੋਂ ਡੀਐਨਏ ਸੈਂਪਲ ਇਕੱਠੇ ਕੀਤੇ। ਸਾਰੇ ਸੈਂਪਲ ਮ੍ਰਿਤਕ ਨਾਲ ਮੇਲ ਖਾ ਗਏ। ਸਾਰੇ 12 ਗਵਾਹਾਂ ਨੇ ਵੀ ਸਾਡਾ ਸਾਥ ਦਿੱਤਾ। ਉਸ ਤੋਂ ਇਲਾਵਾ ਕਤਲ ਵਾਲੀ ਥਾਂ ਦੇ ਹਾਲਾਤ ਅਤੇ ਲਾਸ਼ ਦੀ ਹਾਲਤ ਇਹ ਦੱਸਣ ਲਈ ਕਾਫੀ ਸੀ ਕਿ ਆਰੋਪੀ ਨੇ ਕਿੰਨੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ’।
Son gets death penalty for killing mother
ਇਹ ਵੀ ਪੜ੍ਹੋ - ਡੁਬਦੇ ਦੀ ਜਾਨ ਬਚਾਉਣ ਲਈ ਨਿਊਜ਼ੀਲੈਂਡ ਪੁਲਿਸ ਨੇ ਸੁਖਵਿੰਦਰ ਸਿੰਘ ਨੂੰ ਦਿਤਾ ਪ੍ਰਸ਼ੰਸਾ ਪੱਤਰ
ਫੈਸਲਾ ਆਉਣ ਤੋਂ ਬਾਅਦ ਜ਼ਿਲ੍ਹੇ ਦੇ ਐਸਪੀ ਨੇ ਕੇਸ ਨਾਲ ਜੁੜੀ ਟੀਮ ਲਈ 15 ਹਜ਼ਾਰ ਰੁਪਏ ਦਾ ਇਨਾਮ ਐਲਾਨਿਆ ਹੈ। ਕੋਰਟ ਨੇ ਸੁਨੀਲ ਨੂੰ ਮੌਤ ਦੀ ਸਜ਼ਾ (Man sentenced to death) ਦੇਣ ਤੋਂ ਇਲਾਵਾ 25 ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਲਗਾਇਆ। ਉਧਰ ਬਚਾਅ ਪੱਖ ਦੇ ਵਕੀਲ ਦੇ ਫੈਸਲੇ ਨੂੰ ਲੈ ਕੇ ਅਸੰਤੁਸ਼ਟੀ ਜਤਾਈ ਹੈ। ਬਚਾਅ ਪੱਖ ਦੇ ਵਕੀਲ ਵਿਜੈ ਲੰਬੋਰੇ ਨੇ ਦੱਸਿਆ ਕਿ, ‘ਆਰੋਪੀ ਦੇ ਰਿਸ਼ਤੇਦਾਰ ਇਸ ਫੈਸਲੇ ਤੋਂ ਸੰਤੁਸ਼ਟ ਨਹੀਂ ਹਨ। ਉਹ ਇਸ ਫੈਸਲੇ ਖਿਲਾਫ਼ ਬੰਬੇ ਹਾਈ ਕੋਰਟ ਵਿਚ ਅਪੀਲ ਕਰਨਗੇ। ਅਸੀਂ ਕੇਸ ਨਾਲ ਜੁੜੇ ਸਾਰੇ ਦਸਤਾਵੇਜ਼ ਰਿਸ਼ਤੇਦਾਰਾਂ ਨੂੰ ਸੌਂਪ ਦਿੱਤੇ, ਜਿਸ ਨਾਲ ਉਹ ਅਗਲਾ ਕਾਨੂੰਨੀ ਕਦਮ ਚੁੱਕ ਸਕਣ’।